ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਵਿਚ 20 ਸੂਬਿਆਂ ਦੀਆਂ 91 ਲੋਕ ਸਭਾ ਸੀਟਾਂ ਅਤੇ ਚਾਰ ਸੂਬਿਆਂ ਦੀਆਂ ਵਿਧਾਨ ਸਭਾ ਸੀਟਾਂ ਉਤੇ ਵੋਟਾਂ ਦੀ ਸ਼ੁਰੂਆਤ ਅੱਜ ਹੋ ਗਈ ਹੈ। ਪਹਿਲੇ ਪੜਾਅ ਵਿਚ ਅੱਠ ਕੇਂਦਰੀ ਮੰਤਰੀਆਂ ਸਮੇਤ 1279 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ। ਪਹਿਲੇ ਚਰਣ ਦੇ ਵੋਟਰਾਂ ਲਈ ਚੋਣ ਕਮਿਸ਼ਨ ਨੇ ਸਾਰੇ ਜ਼ਰੂਰੀ ਪ੍ਰਬੰਧ ਕਰ ਲਏ ਹਨ।
ਪਹਿਲੇ ਪੜਾਅ ਦੀਆਂ ਚੋਣਾਂ ਵਿਚ ਜਿਨ੍ਹਾਂ ਪ੍ਰਮੁੱਖ ਆਗੂਆਂ ਦੀ ਕਿਸਮਤ ਈਵੀਐਮ ਵਿਚ ਕੈਦ ਹੋ ਜਾਵੇਗੀ ਉਨ੍ਹਾਂ ਵਿਚ ਕੇਂਦਰੀ ਮੰਤਰੀ ਜਨਰਲ (ਸੇਵਾ ਮੁਕਤ) ਵੀ ਕੇ ਸਿੰਘ, ਨਿਤਿਨ ਗਡਕਰੀ, ਹੰਸਰਾਜ ਅਹੀਰ, ਕਿਰਨ ਰਿਜਿਜੂ, ਕਾਂਗਰਸ ਦੀ ਰੇਣੂਕਾ ਚੌਧਰੀ, ਏਆਈਐਮਆਈਐਮ ਦੇ ਓਵੈਸੀ ਸ਼ਾਮਲ ਹਨ।
ਇਸ ਚਰਨ ਵਿਚ ਰਾਲੋਦ ਦੇ ਅਜੀਤ ਸਿੰਘ ਦਾ ਮੁਕਾਬਲਾ ਉਤਰ ਪ੍ਰਦੇਸ਼ ਦੇ ਮੁਜਫਰਨਗਰ ਸੀਟ ਤੋਂ ਭਾਜਪਾ ਦੇ ਸੰਜੀਵ ਬਾਲਆਨ ਨਾਲ ਹੈ, ਜਦੋਂਕਿ ਉਨ੍ਹਾਂ ਦੇ ਬੇਟੇ ਅਯੰਤ ਚੌਧਰੀ ਬਾਗਪਤ ਸੀਟ ਉਤੇ ਕੇਂਦਰੀ ਮੰਤਰੀ ਸੱਤਿਆਪਾਲ ਸਿੰਘ ਨੂੰ ਚੁਣੌਤੀ ਦੇ ਰਹੇ ਹਨ। ਲੋਜਪਾ ਪ੍ਰਮੁੱਖ ਅਤੇ ਕੇਂਦਰੀ ਮੰਤਰੀ ਰਾਮਵਿਲਾਸ ਪਾਸਵਾਨ ਦੇ ਸੰਸਦ ਪੁੱਤਰ ਚਿਰਾਗ ਪਾਸਵਾਨ ਬਿਹਾਰ ਵਿਚ ਜਮੁਈ ਸੀਟ ਤੋਂ ਉਮੀਦਵਾਰ ਹਨ।