Home / News / 20 ਅਪ੍ਰੈਲ ਨੂੰ ਪੰਜਾਬ ਵਿਚ ਗੁੰਜਣਗੇ ਜੈਕਾਰੇ

20 ਅਪ੍ਰੈਲ ਨੂੰ ਪੰਜਾਬ ਵਿਚ ਗੁੰਜਣਗੇ ਜੈਕਾਰੇ

ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ 20 ਅਪ੍ਰੈਲ ਦਿਨ ਸੋਮਵਾਰ ਨੂੰ ਪੰਜਾਬ ਵਾਸੀਆਂ ਨੂੰ ਆਪਣੇ ਹੀ ਘਰਾਂ ਵਿਚ ਰਹਿ ਕੇ ‘ਬੋਲੇ ਸੋ ਨਿਹਾਲ’ ਅਤੇ ‘ਹਰ-ਹਰ ਮਹਾਦੇਵ’ ਦੇ ਜੈਕਾਰੇ ਲਗਾਉਣ ਦੀ ਅਪੀਲ ਕੀਤੀ ਹੈ। ਉਹਨਾਂ ਇਸ ਸਬੰਧੀ ਆਪਣਾ ਸਪੱਸ਼ਟੀਕਰਨ ਦਿੰਦਿਆਂ ਆਖਿਆ ਕਿ ਅਜਿਹਾ ਕਰਕੇ ਉਹ ਕੇਂਦਰ ਸਰਕਾਰ ਤੱਕ ਆਮ ਲੋਕਾਂ ਦੀ ਆਵਾਜ਼ ਪਹੁੰਚਾਉਣਾ ਚਾਹੁੰਦੇ ਹਨ ਅਤੇ ਦੱਸਣਾ ਚਾਹੁੰਦੇ ਹਨ ਕਿ ਜੋ ਉਹਨਾਂ ਨੂੰ ਦਿਕਤਾਂ ਆ ਰਹੀਆਂ ਹਨ ਉਹਨਾਂ ਦਾ ਹੱਲ ਪਹਿਲ ਦੇ ਆਧਾਰ ਤੇ ਕੀਤਾ ਜਾਵੇ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸਾਰੇ ਹੀ ਪੰਜਾਬ ਵਾਸੀ ਇਸ ਕੰਮ ਲਈ ਇਕਜੁਟਤਾ ਵਿਖਾਉਣ ਅਤੇ ਆਪਣੇ ਘਰਾਂ ਦੇ ਵਿਚ ਰਹਿ ਕੇ ਹੀ ਇਹ ਕੰਮ ਕਰਨ ਤਾਂ ਜੋ ਭਾਰਤ ਸਰਕਾਰ ਤੱਕ ਉਹਨਾਂ ਨੂੰ ਦਰਪੇਸ਼ ਆ ਰਹੀਆਂ ਸਮੱਸਿਆਵਾਂ ਦਾ ਸੁਨੇਹਾ ਪਹੁੰਚਦਾ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਵਾਮ ਦੀ ਪਲ-ਪਲ ਦੀ ਜਾਣਕਾਰੀ ਪ੍ਰਾਪਤ ਕਰ ਰਹੇ ਹਨ ਅਤੇ ਸਬੰਧਤ ਅਧਿਕਾਰੀਆਂ ਦੇ ਨਾਲ ਰਾਬਤਾ ਕਾਇਮ ਹੈ ਤਾਂ ਜੋ ਇਸ ਕੋਰੋਨਾ ਵਾਇਰਸ ਨਾਮਕ ਭਿਆਨਕ ਬਿਮਾਰੀ ਨਾਲ ਨਜਿੱਠਿਆ ਜਾ ਸਕੇ। ਉਹਨਾਂ ਕਿਹਾ ਕਿ ਇਹ ਕੁਦਰਤੀ ਆਫਤ ਅਚਾਨਕ ਸਾਡੇ ਸਾਰਿਆਂ ਤੇ ਆ ਚੁੱਕੀ ਹੈ ਜਿਸਦਾ ਸਾਨੂੰ ਕੋਈ ਅੰਦਾਜਾ ਵੀ ਨਹੀਂ ਸੀ ਅਤੇ ਇਹ ਇਸ ਤਰਾਂ ਭਿਆਨਕ ਹਮਲਾ ਕਰੇਗੀ ਇਸ ਬਾਰੇ ਵੀ ਕਦੀ ਸੋਚਿਆ ਨਹੀਂ ਸੀ। ਉਹਨਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੰਗ ਕੀਤੀ ਹੈ ਕਿ ਕੇਂਦਰ ਸਰਕਾਰ ਸੂਬਿਆਂ ਦੀ ਮਦਦ ਕਰੇ ਤਾਂ ਜੋ ਇਸ ਔਖੀ ਘੜੀ ਵਿਚ ਕਿਸੇ ਨੂੰ ਕਿਸੇ ਵੀ ਦਿਕਤ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਸਾਡਾ ਦੇਸ਼ ਖੁਸ਼ਹਾਲ ਰਹੇ।

Check Also

ਅਦਾਕਾਰ ਸੋਨੂੰ ਸੂਦ ਖ਼ਿਲਾਫ਼ ਕੋਰੋਨਾ ਦੀ ਦਵਾਈ ਨੂੰ ਲੈ ਕੇ ਮੁੰਬਈ ਹਾਈ ਕੋਰਟ ਨੇ ਜਾਂਚ ਦੇ ਦਿੱਤੇ ਆਦੇਸ਼

ਨਵੀਂ ਦਿੱਲੀ: ਕੋਰੋਨਾ ਮਹਾਮਾਰੀ ਦੌਰਾਨ ਸੋਨੂੰ ਸੂਦ ਲੋਕਾਂ ਦੇ ਮਸੀਹਾ ਬਣ ਕੇ ਉਭਰੇ ਹਨ। ਉਨ੍ਹਾਂ …

Leave a Reply

Your email address will not be published. Required fields are marked *