ਔਰੰਗਾਬਾਦ: ਬਿਹਾਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਚਰਨ ਦੀ ਵੋਟਿੰਗ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਸੀਆਰਪੀਐਫ ਨੇ ਨਕਸਲੀਆਂ ਦੀ ਨਾਪਾਕਿ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਔਰੰਗਾਬਾਦ ਦੇ ਢਿਬਰਾ ਖੇਤਰ ਵਿਚ ਸੀਆਰਪੀਐਫ ਨੇ ਦੋ ਆਈਈਡੀ ਬੰਬ ਬਰਾਮਦ ਕੀਤੇ ਹਨ। ਜਵਾਨਾਂ ਨੇ ਬੰਬ ਬਰਾਮਦ ਕਰਨ ਤੋਂ ਬਾਅਦ ਉਨ੍ਹਾਂ ਨੂੰ ਨਸ਼ਟ ਕਰ ਦਿੱਤਾ।
ਪਹਿਲੇ ਗੇੜ ਦੀਆਂ ਚੋਣਾਂ ਨੂੰ ਲੈ ਕੇ ਔਰੰਗਾਬਾਦ ਵਿੱਚ ਪੁਲਿਸ ਅਤੇ ਸੀਆਰਪੀਐਫ ਵੱਲੋਂ ਸਖ਼ਤ ਸੁਰੱਖਿਆ ਕੀਤੀ ਗਈ ਹੈ। ਸੀਆਰਪੀਐਫ ਦੇ ਜਵਾਨਾਂ ਨੇ ਜ਼ਿਲ੍ਹੇ ਦੇ ਨਕਸਲ ਪ੍ਰਭਾਵਿਤ ਖੇਤਰਾਂ ‘ਚ ਸਪੈਸ਼ਲ ਸਰਚ ਅਭਿਆਨ ਵੀ ਚਲਾਇਆ ਹੋਇਆ ਹੈ। ਜਿਸ ਤਹਿਤ ਜਵਾਨਾਂ ਨੂੰ ਵੋਟਿੰਗ ਤੋਂ ਠੀਕ ਪਹਿਲਾਂ ਆਈਈਡੀ ਬਰਾਮਦ ਹੋਏ ਹਨ।
ਢਿਬਰਾ ਥਾਣਾ ਖੇਤਰ ‘ਚ ਸੀਆਰਪੀਐਫ ਦੀ 153/D ਬਟਾਲੀਅਨ ਤਾਇਨਾਤ ਹੈ। ਜਿਸ ਨੇ ਬਾਲੂਗੰਜ ਬਰੰਡਾ ਰੋਡ ‘ਤੇ ਬਣੇ ਪੁਲ ਦੇ ਹੇਠੋਂ 2 ਆਈਈਡੀ ਬਰਾਮਦ ਬਰਾਮਦ ਕੀਤੇ।