ਨਿਊਜ਼ ਡੈਸਕ: ਕੈਲੀਫੋਰਨੀਆ ਦੇ ਹਾਈਵੇਅ ‘ਤੇ 35 ਵਾਹਨਾਂ ਦੀ ਹੋਈ ਟੱਕਰ ਕਾਰਨ ਦੋ ਲੋਕਾਂ ਦੀ ਮੌਤ ਅਤੇ 9 ਜ਼ਖਮੀ ਹੋ ਗਏ। ਇਸ ਹਾਦਸੇ ਕਾਰਨ ਕੇਰਨ ਕਾਉਂਟੀ ਵਿਚ ਦੱਖਣ ਵੱਲ ਜਾਣ ਵਾਲਾ ਅੰਤਰਰਾਜੀ ਐਤਵਾਰ ਸਵੇਰ ਤਕ 24 ਘੰਟਿਆਂ ਤੋਂ ਵੱਧ ਸਮੇਂ ਲਈ ਬੰਦ ਰਿਹਾ।
ਮੌਕੇ ‘ਤੇ ਮੌਜੂਦ ਅਧਿਕਾਰੀਆਂ ਦੇ ਅਨੁਸਾਰ, I-5 ਦੱਖਣ ‘ਤੇ ਇੱਕ ਹਾਦਸੇ ਵਿੱਚ ਵਾਹਨ ਅਤੇ 18 ਵੱਡੀਆਂ-ਵੱਡੀਆਂ ਗੱਡੀਆਂ ਸ਼ਾਮਲ ਸਨ। ਕੈਲੀਫੋਰਨੀਆ ਡਿਪਾਰਟਮੈਂਟ ਆਫ ਟ੍ਰਾਂਸਪੋਰਟੇਸ਼ਨ (ਕੈਲਟ੍ਰਾਂਸ) ਨੇ ਕਿਹਾ ਕਿ ਇਹ ਹਾਦਸਾ ਧੁੰਦ ਦੇ ਹਾਲਾਤਾਂ ਦੌਰਾਨ ਵਾਪਰਿਆ ਅਤੇ ਵਿਜ਼ੀਬਿਲਟੀ ਲਗਭਗ ਤਿੰਨ ਮੀਟਰ ਤੋਂ ਘੱਟ ਸੀ।
ਮਿਲੀ ਜਾਣਕਾਰੀ ਅਨੁਸਾਰ ਲਾਸ ਏਂਜਲਸ ਤੋਂ ਲਗਭਗ 170 ਕਿਲੋਮੀਟਰ ਉੱਤਰ ਵਿਚ, ਬੇਕਰਸਫੀਲਡ ਦੇ ਨੇੜੇ ਸਥਾਨਕ ਸਮੇਂ ਅਨੁਸਾਰ ਸਵੇਰੇ 7:30 ਵਜੇ ਐਮਰਜੈਂਸੀ ਕਰਮਚਾਰੀਆਂ ਨੂੰ ਬੁਲਾਇਆ ਗਿਆ ਅਤੇ ਫਿਰ ਘੋਸ਼ਣਾ ਕੀਤੀ ਗਈ ਕਿ “ਹਫੜਾ-ਦਫੜੀ ਵਾਲੇ” ਹਾਲਾਤ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।