ਇਹ ਦੋ ਤਰ੍ਹਾਂ ਦਾ ਸੂਪ ਘਟਾ ਸਕਦੈ ਤੁਹਾਡੇ ਮੋਟਾਪਾ ਨੂੰ, ਘਰ ‘ਚ ਇਸ ਤਰ੍ਹਾਂ ਬਣਾਉ ਸੂਪ

TeamGlobalPunjab
3 Min Read

ਨਿਊਜ਼ ਡੈਸਕ : ਅੱਜ ਦੇ ਸਮੇਂ ‘ਚ ਬਹੁਤ ਸਾਰੇ ਲੋਕ ਮੋਟਾਪੇ ਦੀ ਸਮੱਸਿਆ ਤੋਂ ਬਹੁਤ ਪ੍ਰੇਸ਼ਾਨ ਹਨ। ਬਹੁਤ ਸਾਰੇ ਲੋਕ ਮੋਟਾਪਾ ਘੱਟ ਕਰਨ ਲਈ ਕਈ ਤਰ੍ਹਾਂ ਦੀਆਂ ਕਸਰਤਾਂ ਤੇ ਯੋਗ ਕਰਦੇ ਹਨ ਤੇ ਕਈ ਲੋਕ ਮੋਟਾਪਾ ਘੱਟ ਕਰਨ ਲਈ ਆਪਣੇ ਰੋਜ਼ਾਨਾ ਜੀਵਨ ‘ਚ ਡਾਇਟ ਚਾਰਟ ਦਾ ਇਸਤੇਮਾਲ ਕਰਦੇ ਹਨ। ਪਰ ਇਸ ਸਭ ਤੋਂ ਬਾਅਦ ਵੀ ਬਹੁਤ ਸਾਰੇ ਲੋਕ ਆਪਣਾ ਮੋਟਾਪਾ ਘੱਟ ਨਹੀਂ ਕਰ ਪਾਉਂਦੇ।

Image result for vegetable soup

ਵੈਜੀਟੇਬਲ ਸੂਪ ਨਾਲ ਵਾਧੂ ਫੈਟ ਨੂੰ ਘੱਟ ਕੀਤਾ ਜਾ ਸਕਦਾ ਹੈ। ਆਓ ਜਾਣਦੇ ਹਾਂ ਇਨ੍ਹਾਂ ਵੈਜੀਟੇਬਲ ਸੂਪ ਨੂੰ ਬਣਾਉਣ ਦਾ ਤਰੀਕਾ :

1.  ਫੈਟ ਬਰਨਿੰਗ ਸੂਪ

- Advertisement -

ਬਹੁਤ ਸਾਰੀਆਂ ਸਬਜ਼ੀਆਂ ਮੋਟਾਪਾ ਘਟਾਉਣ ‘ਚ ਕਾਰਗਰ ਸਾਬਤ ਹੋ ਸਕਦੀਆਂ ਹਨ। ਇਨ੍ਹਾਂ ਸਬਜ਼ੀਆਂ ਦੀ ਮਦਦ ਨਾਲ ਫੈਟ ਬਰਨਿੰਗ ਸੂਪ ਬਣਾਇਆ ਜਾ ਸਕਦਾ ਹੈ ਜੋ ਕਿ ਵਾਧੂ ਚਰਬੀ ਨੂੰ ਘਟਾਉਂਦਾ ਹੈ।

ਸੂਪ ਦੀ ਸਮੱਗਰੀ

ਟਮਾਟਰ, ਪਿਆਜ਼, ਇੱਕ ਫੁੱਲ ਛੋਟਾ ਪੱਤ ਗੋਭੀ, ਟਮਾਟਰ, ਹਰਾ ਧਨੀਆ, ਹਰੀ ਮਿਰਚ

ਸੂਪ ਬਣਾਉਣ ਦੀ ਵਿਧੀ

ਸਭ ਤੋਂ ਪਹਿਲਾਂ ਇਨ੍ਹਾਂ ਸਭ ਸਬਜ਼ੀਆਂ ਨੂੰ ਚੰਗੀ ਤਰ੍ਹਾਂ ਪਾਣੀ ਨਾਲ ਸਾਫ ਕਰੋ। ਫਿਰ ਛੋਟੇ-ਛੋਟੇ ਟੁਕੜਿਆਂ ‘ਚ ਇਨ੍ਹਾਂ ਸਬਜ਼ੀਆਂ ਨੂੰ ਕੱਟ ਲਓ। ਹੁਣ ਇੱਕ ਸੂਪ ਪੈਨ ‘ਚ ਪਾਣੀ ਲਓ ਤੇ ਇਸ ‘ਚ ਕੱਟੀਆਂ ਹੋਈਆਂ ਸਬਜ਼ੀਆਂ ਪਾਓ। ਇਸ ਤੋਂ ਬਾਅਦ ਇਸ ‘ਚ ਵੈਜੀਟੇਬਲ ਬੋਇਲਨ (Vegetable Bouillon) ਅਤੇ ਸੀਜ਼ਨਿੰਗ (Seasoning) ਪਾ ਕੇ ਇਸ ਨੂੰ ਕੁਝ ਸਮੇਂ ਲਈ ਢੱਕ ਦਿਓ। ਇਸ ਨੂੰ ਘੱਟ ਤੋਂ ਘੱਟ 10 ਮਿੰਟ ਲਈ ਪਕਾਓ। ਹੁਣ ਇਸ ਸੂਪ ਦਾ ਸੇਵਨ ਕਰੋ। ਇੱਕ ਮਹੀਨੇ ਤੱਕ ਲਗਾਤਾਰ ਇਸ ਸੂਪ ਦਾ ਸੇਵਨ ਕਰਨ ਨਾਲ ਮੋਟਾਪੇ ਤੋਂ ਛੁਟਕਾਰਾ ਮਿਲਦਾ ਹੈ।

- Advertisement -

Image result for vegetable soup

2.  ਇਟਾਲੀਅਨ ਸੂਪ

ਇਹ ਸੂਪ ਦੇ ਸੇਵਨ ਨਾਲ ਵੀ ਮੋਟਾਪੇ ਨੂੰ ਆਸਾਨੀ ਨਾਲ ਘਟਾਇਆ ਜਾ ਸਕਦਾ ਹੈ। ਇਹ ਸੂਪ ਸਰੀਰ ਦੇ ਪਾਚਕ ਪੱਧਰ (Metabolic rate)ਸੁਧਾਰਦਾ ਹੈ। ਮਜ਼ਬੂਤ ਪਾਚਕ ਤੰਤਰ ਭਾਰ ਘਟਾਉਣ ਵਿੱਚ ਮਦਦ ਕਰਦਾ ਹੈ।

ਸੂਪ ਸਮੱਗਰੀ

ਪਿਆਜ਼, ਅਦਰਕ, ਮਿਰਚ, ਹਰੀ ਅਤੇ ਲਾਲ ਪੱਤ ਗੋਭੀ, ਪਾਲਕ, ਟਮਾਟਰ, ਲਾਲ ਮਿਰਚ, ਤੁਲਸੀ, ਜੀਰਾ, ਨਮਕ ਤੇ ਕਾਲੀ ਮਿਰਚ

ਸੂਪ ਬਣਾਉਣ ਦੀ ਵਿਧੀ

ਇਸ ਵਿਧੀ ‘ਚ ਵੀ ਸਾਰੀਆਂ ਸਬਜ਼ੀਆਂ ਨੂੰ ਛੋਟੇ-ਛੋਟੇ ਟੁਕੜਿਆਂ ‘ਚ ਕੱਟ ਕੇ ਸੂਪ ਪੈਨ ‘ਚ ਪਾਣੀ ਪਾ ਕੇ 10 ਮਿੰਟ ਲਈ ਗਰਮ ਕਰੋ। ਸੂਪ ਤਿਆਰ ਹੋਣ ਤੋਂ ਬਾਅਦ ਇਸ ਨੂੰ ਥੋੜ੍ਹਾ ਠੰਡਾ ਕਰੋ ਤੇ ਇਸ ਦਾ ਸੇਵਨ ਕਰੋ। ਇਸ ਸੂਪ ਦਾ ਨਿਯਮਿਤ ਰੂਪ ‘ਚ ਸੇਵਨ ਕਰਨ ਨਾਲ ਤੁਸੀਂ ਜਲਦੀ ਹੀ ਆਪਣਾ ਮੋਟਾਪਾ ਘੱਟ ਕਰ ਸਕਦੇ ਹੋ।

Disclaimer: This content including advice provides generic information only. Always consult a specialist or your own doctor for more information. Global Punjab TV does not claim responsibility for this information.


Share this Article
Leave a comment