ਵਜ਼ਨ ਘਟਾਉਣ ਲਈ ਗਰਮੀਆਂ ‘ਚ ਜ਼ਰੂਰ ਪੀਓ ਇਹ 3 ਡਰਿੰਕਸ

TeamGlobalPunjab
2 Min Read

ਨਿਊਜ਼ ਡੈਸਕ: ਜੇਕਰ ਤੁਸੀਂ ਵਧ ਰਹੇ ਵਜ਼ਨ ਤੋਂ ਪਰੇਸ਼ਾਨ ਹੋ ਤਾਂ ਕਸਰਤ ਅਤੇ ਸੰਤੁਲਿਤ ਖਾਣੇ ਦੇ ਨਾਲ-ਨਾਲ ਤੁਸੀਂ ਕੁਝ ਡਿਟਾਕਸ ਡਰਿੰਕ ਨੂੰ ਆਪਣੀ ਡਾਈਟ ‘ਚ ਸ਼ਾਮਲ ਕਰ ਸਕਦੇ ਹੋ। ਡਿਟਾਕਸ ਡਰਿੰਕ ਸਰੀਰ ‘ਚੋਂ ਫਾਲਤੂ ਪਦਾਰਥਾਂ ਨੂੰ ਬਾਹਰ ਕੱਢਣ ਦਾ ਕੰਮ ਕਰਦੇ ਹਨ ਇਸ ਦੇ ਨਾਲ ਹੀ ਤੁਹਾਡਾ ਮੈਟਾਬਾਲਿਜ਼ਮ ਵੀ ਚੰਗਾ ਬਣਿਆ ਰਹਿੰਦਾ ਹੈ।

ਨਿੰਬੂ ਅਤੇ ਅਦਰਕ

ਭਾਰ ਘਟਾਉਣ ‘ਚ ਡਿਟਾਕਸ ਡਰਿੰਕ ਦੀ ਅਹਿਮ ਭੂਮਿਕਾ ਹੈ। ਨਿੰਬੂ ਅਤੇ ਅਦਰਕ ਨਾਲ ਬਣਾਏ ਜਾਣ ਵਾਲੇ ਇਸ ਡਰਿੰਕ ਨੂੰ ਸਵੇਰੇ ਖਾਲੀ ਪੇਟ ਪੀਣਾ ਚਾਹੀਦਾ ਹੈ। ਇਹ ਤੁਹਾਡੇ ਸਰੀਰ ਨੂੰ ਜਿੱਥੇ ਤਾਕਤ ਦਿੰਦਾ ਹੈ ਉੱਥੇ ਹੀ ਤੁਹਾਡੇ ਮੈਟਾਬਾਲਿਜ਼ਮ ਨੂੰ ਵੀ ਦਰੁਸਤ ਰੱਖਦਾ ਹੈ।

ਇੰਝ ਕਰੋ ਤਿਆਰ:

- Advertisement -

ਇਕ ਗਲਾਸ ਕੋਸੇ ਪਾਣੀ ਵਿੱਚ ਅੱਧਾ ਨਿੰਬੂ ਨਿਚੋੜ ਕੇ ਉਸ ਵਿੱਚ ਇੱਕ ਇੰਚ ਦੇ ਬਰਾਬਰ ਅਦਰਕ ਨੂੰ ਕੱਦੂਕਸ ਕਰ ਲਓ। ਇਸ ਡਰਿੰਕ ਨੂੰ ਸਵੇਰੇ ਦੋ ਗਲਾਸ ਰੋਜ਼ਾਨਾ ਦੋ ਮਹੀਨੇ ਤੱਕ ਪੀਓ।

ਦਾਲਚੀਨੀ ਡਿਟਾਕਸ ਡਰਿੰਕ

ਦਾਲਚੀਨੀ ਦੀ ਡਰਿੰਕ ਨਾਲ ਤੁਹਾਡਾ ਮੈਟਾਬਾਲਿਜ਼ਮ ਤਾਂ ਮਜ਼ਬੂਤ ਹੁੰਦਾ ਹੀ ਹੈ। ਇਸ ਦੇ ਨਾਲ ਹੀ ਇਸ ਵਿੱਚ ਫੈਟ ਬਰਨ ਕਰਨ ਦੀ ਤਾਕਤ ਵੀ ਹੁੰਦੀ ਹੈ।

ਇੰਝ ਕਰੋ ਤਿਆਰ:

ਇਕ ਕੰਟੇਨਰ ਵਿੱਚ ਕੋਸਾ ਪਾਣੀ ਲਵੋ ਅਤੇ ਇਸ ਵਿੱਚ ਇੱਕ ਛੋਟਾ ਚਮਚ ਦਾਲਚੀਨੀ ਪਾਊਡਰ ਪਾਓ। ਸੌਣ ਲੱਗੇ ਇਸ ਡਰਿੰਕ ਦਾ ਹਰ ਰੋਜ਼ ਸੇਵਨ ਕਰੋ।

- Advertisement -

ਖੀਰੇ ਤੇ ਪੁਦੀਨੇ ਦੀ ਡਿਟਾਕਸ ਡਰਿੰਕ

ਇਹ ਡਿਟਾਕਸ ਡਰਿੰਕ ਨਾ ਸਿਰਫ਼ ਸਰੀਰ ‘ਚੋਂ ਨੁਕਸਾਨਦਾਇਕ ਤੱਤਾਂ ਨੂੰ ਬਾਹਰ ਕੱਢਦੀ ਹੈ। ਸਗੋਂ ਇਸ ਦਾ ਸਵਾਦ ਅਤੇ ਖੁਸ਼ਬੂ ਵੀ ਲਾਜਵਾਬ ਹੁੰਦੀ ਹੈ। ਖੀਰਾ ਅਤੇ ਪੁਦੀਨਾ ਪਾਣੀ ‘ਚ ਪਾਏ ਜਾਣ ਤੋਂ ਬਾਅਦ ਆਪਣੇ ਪੋਸ਼ਕ ਤੱਤਾਂ ਨੂੰ ਪਾਣੀ ‘ਚ ਛੱਡ ਦਿੰਦਾ ਹੈ, ਜਿਸ ਨਾਲ ਤੁਹਾਡੀ ਪਾਚਨ ਸ਼ਕਤੀ ਚੰਗੀ ਹੋ ਜਾਂਦੀ ਹੈ।

ਇੰਝ ਕਰੋ ਤਿਆਰ:

ਇਕ ਗਲਾਸ ਪਾਣੀ ਲਵੋ ਅਤੇ ਉਸ ਵਿੱਚ ਕੁਝ ਖੀਰੇ ਦੇ ਟੁਕੜੇ ਅਤੇ ਪੁਦੀਨੇ ਦੀਆਂ ਪੱਤੀਆਂ ਪਾਓ, ਤੁਹਾਡੀ ਡਰਿੰਕ ਤਿਆਰ ਹੈ।

Disclaimer: This content including advice provides generic information only. Always consult a specialist or your own doctor for more information. Global Punjab TV does not claim responsibility for this information.

Share this Article
Leave a comment