2 ਸਾਲ ਤੋਂ ਦੁਬਈ ਜੇਲ੍ਹ ‘ਚ ਫਸਿਆ ਨੌਜਵਾਨ ਪਰਤਿਆ ਵਤਨ

Prabhjot Kaur
2 Min Read

ਗੁਰਦਾਸਪੁਰ: ਸਮਾਂ ਅਜਿਹਾ..ਜਿਸ ਚ ਹਰ ਕੋਈ ਅਮੀਰ ਹੋਣ ਦੇ ਸੁਪਨੇ ਦੇਖਦਾ ਹੈ ਹੁਣ ਅਮੀਰ ਹੋਣ ਦੇ ਸੁਪਨੇ ਵੀ ਸ਼ਾਰਟਕਟ ਚ ਦੇਖੇ ਜਾਂਦੇ ਨੇ ਤਾਂ ਜੋ ਜਲਦੀ ਤੋਂ ਜਲਦੀ ਪੈਸਾ ਕਮਾਇਆ ਜਾ ਸਕੇ। ਪੈਸੇ ਦਾ ਲਾਲਚ ਹੈ ਹੀ ਅਜਿਹਾ ਪਰ ਕਹਿੰਦੇ ਨੇ ਨਾ ਇਨਾਂ ਸ਼ਾਰਟਕਟ ਦਾ ਅੰਤ ਮਾੜਾ ਹੀ ਹੁੰਦਾ। ਇਹ ਤਸਵੀਰਾਂ ਬਿਆਨ ਕੁਝ ਅਜਿਹਾ ਹੀ ਕਰ ਰਹੀਆਂ ਨੇ ਮੌਤ ਤੇ ਮੂੰਹ ਚੋਂ ਵਾਪਸ ਆਇਆ ਨੌਜਵਾਨ ਬਲਜੀਤ ਸਿੰਘ ਐ ਜਿਸ ਦੀ ਮਾਂ ਦੀਆਂ ਅੱਖਾਂ ‘ਚ ਹੰਝੂਆਂ ਦਾ ਦਰਿਆ ਵਗ ਰਿਹਾ ਪਰ ਹੰਝੂ ਖੁਸ਼ੀ ਦੇ ਨੇ ਇਹ ਮਾਂ ਆਪਣੇ ਪੁਤਰ ਨੂੰ ਕਰੀਬ 2 ਸਾਲ ਬਾਅਦ ਮਿਲ ਰਹੀ ਹੈ।

ਦਰਅਸਲ ਬਲਜੀਤ ਸਿੰਘ ਨਾਂ ਦਾ ਇਹ ਨੌਜਵਾਨ ਰੋਜ਼ੀ ਰੋਟੀ ਕਮਾਉਣ ਲਈ ਦੁਬਈ ਵਰਗੇ ਦੇਸ਼ ਚ ਗਿਆ ਸੀ ਜਿਥੇ ਕੁਝ ਕਾਰਨਾਂ ਕਰਕੇ ਦੁਬਈ ਪੁਲਿਸ ਨੇ ਇਸ ਤੇ ਕਾਨੂੰਨੀ ਕਾਰਵਾਈ ਕਰਨ ਤੋਂ ਬਾਅਦ ਜੇਲ ‘ਚ ਬੰਦ ਕਰ ਦਿਤਾ। ਜਿਸ ਨੂੰ ਪਹਿਲਾਂ ਚੈਰੀਟੇਬਲ ਟਰਸਟ ਨੇ 2 ਸਾਲ ਦੀ ਕਾਨੂੰਨੀ ਲੜਾਈ ਲੜਨ ਤੋਂ ਬਾਅਦ ਘਰ ਵਾਪਸ ਲੈ ਆਂਦਾ ਹੈ ਜਿਸ ਤੋਂ ਬਾਅਦ ਬਲਜੀਤ ਸਿੰਘ ਤੇ ਉਸ ਦੇ ਰਿਸ਼ਤੇਦਾਰਾਂ ਨੇ ਟਰਸਟ ਦੇ ਚੇਅਰਮੈਨ ਜੋਗਿੰਦਰ ਸਿੰਘ ਸਲਾਰੀਆ ਦਾ ਧੰਨਵਾਦ ਕੀਤਾ।

ਪਹਿਲਾ ਚੈਰੀਟੇਬਲ ਟਰਸਟ ਦੇ ਚੇਅਰਮੈਨ ਜੋਗਿੰਦਰ ਸਿੰਘ ਸਲਾਰੀਆ ਨੇ ਦੱਸਿਆ ਕਿ 2 ਸਾਲ ਦੀ ਕੜੀ ਮੁਸ਼ਕਤ ਤੋਂ ਬਾਅਦ ਇਸ ਨੌਜਵਾਨ ਨੂੰ ਘਰ ਲੈ ਕੇ ਆਉਣ ‘ਚ ਕਾਮਯਾਬ ਹੋਏ ਹਨ। ਬਲਜੀਤ ਸਿੰਘ ਦਾ ਆਪਣੀ ਮਾਂ ਕੋਲ ਆਪਣੇ ਪਰਿਵਾਰ ਕੋਲ ਵਾਪਸ ਆ ਗਿਆ ਪਰ ਬਲਜੀਤ ਸਿੰਘ ਵਰਗੇ ਹੋਰ ਕਈ ਸੈਂਕੜੇ ਨੌਜਵਾਨ ਦੁਬਈ ਵਰਗੇ ਦੇਸ਼ ਚ ਆਪਣੀਆਂ ਗਲਤੀਆਂ ਕਾਰਨ ਜੇਲਾਂ ਚ ਬੰਦ ਨੇ ਅਜਿਹੇ ਮਾਮਲੇ ਤੋਂ ਸਾਵਧਾਨ ਹੋਣ ਦੀ ਜ਼ਰੂਰਤ ਹੈ।

Share this Article
Leave a comment