ਸਵਾਤ: ਪਾਕਿਸਤਾਨ ਦੇ ਖੈਬਰ ਪਖਤੂਨਖਵਾ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਅਸਲ ‘ਚ ਇੱਥੇ ਇੱਕ TikTok ਸਟਾਰ ਵੱਲੋਂ ਵੀਡੀਓ ਸ਼ੂਟ ਦੌਰਾਨ ਗਲਤੀ ਨਾਲ ਗੋਲੀ ਚੱਲ ਗਈ ਜਿਸ ਕਾਰਨ ਉਸਦੀ ਦੀ ਮੌਤ ਹੋ ਗਈ।
ਸਥਾਨਕ ਖਬਰਾਂ ਮੁਤਾਬਕ ਨੌਜਵਾਨ ਨੇ ਸੁਸਾਈਡ ਸੀਨ ਸ਼ੂਟ ਕਰਨ ਲਈ ਪਿਸਤੌਲ ਦੀ ਵਰਤੋਂ ਕੀਤੀ, ਹਾਲਾਂਕਿ ਉਸ ਨੂੰ ਇਹ ਨਹੀਂ ਪਤਾ ਸੀ ਕਿ ਪਿਸਤੌਲ ‘ਚ ਗੋਲੀ ਵੀ ਹੈ। ਨੌਜਵਾਨ ਆਪਣੇ ਦੋਸਤਾਂ ਨਾਲ ਵੀਡੀਓ ਸ਼ੂਟ ਕਰਨ ਲਈ ਨੇੜ੍ਹੇ ਦੇ ਪਹਾੜਾਂ ‘ਚ ਗਿਆ। ਜਿੱਥੇ ਉਸ ਨੇ ਪਿਸਤੌਲ ਆਪਣੇ ਕੰਨ ‘ਤੇ ਰੱਖੀ ਤਾਂ ਗਲਤੀ ਨਾਲ ਗੋਲੀ ਚੱਲ ਗਈ।
ਨੌਜਵਾਨ ਦੇ ਦੋਸਤਾਂ ਨੇ ਦੱਸਿਆ ਕਿ ਮ੍ਰਿਤਕ ਨੇ ਸੁਸਾਇਡ ਸੀਨ ਸ਼ੂਟ ਕਰਨ ਦੀ ਯੋਜਨਾ ਬਣਾਈ ਸੀ ਜਿਸ ਲਈ ਉਸ ਨੇ ਪਿਸਤੌਲ ਦਾ ਵੀ ਖੁਦ ਹੀ ਜੁਗਾੜ ਕਰ ਲਿਆ ਤੇ ਸ਼ੂਟਿੰਗ ਦੌਰਾਨ ਗਲਤੀ ਨਾਲ ਗੋਲੀ ਚੱਲ ਗਈ।
ਉੱਥੇ ਹੀ ਦੂਜੇ ਪਾਸੇ ਪੁਲੀਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਤੇ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਪੁਲੀਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਪੀੜਤ ਦੀ ਮੌਤ TikTok ਵੀਡੀਓ ਸ਼ੂਟ ਕਰਨ ਵੇਲੇ ਹੋਈ।