ਦਿੱਲੀ ਤੋਂ ਆਈ ਦੁਖਦਾਇਕ ਖ਼ਬਰ, ਧਰਨੇ ‘ਚ ਨੌਜਵਾਨ ਨੇ ਤੋੜਿਆ ਦਮ

TeamGlobalPunjab
1 Min Read

ਨਵੀਂ ਦਿੱਲੀ : ਦਿੱਲੀ ਅੰਦਰ ਚੱਲ ਰਹੇ ਕਿਸਾਨੀ ਸੰਘਰਸ਼ ਦਰਮਿਆਨ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ । ਆਏ ਦਿਨ ਕੋਈ ਨਾ ਕੋਈ ਕਿਸਾਨ ਆਪਣਾ ਦਮ ਤੋਡ਼ ਦਿੰਦਾ ਹੈ। ਇਸ ਦੇ ਚੱਲਦਿਆਂ ਅੱਜ ਇੱਕ ਵਾਰ ਫੇਰ ਦੁਖਦਾਈ ਖ਼ਬਰ ਸਾਹਮਣੇ ਆਈ ਹੈ ।ਇੱਥੇ ਇੱਕ 18 ਸਾਲਾ ਨੌਜਵਾਨ ਨੇ ਦਮ ਤੋੜ ਦਿੱਤਾ ਹੈ ਮ੍ਰਿਤਕ ਦੀ ਪਹਿਚਾਣ ਥਾਣਾ ਭਾਦਸੋਂ ਦੇ ਪਿੰਡ ਖੇੜੀ ਜੱਟਾਂ ਦੇ ਰਹਿਣ ਵਾਲੇ ਨਵਜੋਤ ਸਿੰਘ ਵਜੋਂ ਹੋਈ ਹੈ । ਨਵਜੋਤ ਸਿੰਘ ਦਿੱਲੀ ਧਰਨੇ ਵਿਚ ਸ਼ਾਮਲ ਸੀ ਅਤੇ ਉੱਥੇ ਉਸ ਦੀ ਤਬੀਅਤ ਵਿਗੜ ਜਾਣ ਕਾਰਨ ਉਸ ਨੇ ਦਮ ਤੋਡ਼ ਦਿੱਤਾ।

ਦੱਸ ਦੇਈਏ ਕਿ ਦਿੱਲੀ ਧਰਨੇ ‘ਚ ਮਰਨ ਵਾਲਿਆਂ ਦੀ ਗਿਣਤੀ ਦਾ ਅੰਕੜਾ 200 ਤੋਂ ਪਾਰ ਹੋ ਚੁੱਕਿਆ ਹੈ। ਆਏ ਦਿਨ ਕੋਈ ਬਜ਼ੁਰਗ ਜਾਂ ਨੌਜਵਾਨ ਕਿਸਾਨ ਦਮ ਤੋੜ ਦਿੰਦਾ ਹੈ। ਪਰ ਇੰਜ ਲੱਗਦਾ ਹੈ ਕਿ ਇਸ ਦਾ ਕੇਂਦਰ ਸਰਕਾਰ ਨੂੰ ਉੱਕਾ ਹੀ ਫ਼ਰਕ ਨਹੀਂ ਪੈ ਰਿਹਾ। ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਵੱਲੋਂ ਕਦੀ ਵੀ ਇਸ ‘ਤੇ ਕੋਈ ਵੀ ਪ੍ਰਤੀਕਿਰਿਆ ਨਹੀਂ ਦਿੱਤੀ ਗਈ। ਕਿਸਾਨਾਂ ਵੱਲੋਂ ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ । ਇਸੇ ਦੌਰਾਨ ਇਹ ਮੌਤਾਂ ਹੋ ਰਹੀਆਂ ਹਨ ।

Share this Article
Leave a comment