ਪਾਕਿਸਤਾਨ ‘ਚ 2 ਰੇਲਾਂ ਦੀ ਭਿਆਨਕ ਟੱਕਰ, ਘੱਟੋ-ਘੱਟ 30 ਲੋਕਾਂ ਦੀ ਮੌਤ, 50 ਤੋਂ ਵੱਧ ਲੋਕ ਜ਼ਖਮੀ

TeamGlobalPunjab
2 Min Read

ਕਰਾਚੀ: ਪਾਕਿਸਤਾਨ ਦੇ ਦੱਖਣੀ ਸਿੰਧ ਸੂਬੇ ਵਿਚ ਸੋਮਵਾਰ ਨੂੰ 2 ਟਰੇਨਾਂ ਵਿਚਾਲੇ ਟੱਕਰ ਹੋ ਗਈ ਪਾਕਿਸਤਾਨ ਦੇ ਸਿੰਧ ਸੂਬੇ ‘ਚ ਦੋ ਟ੍ਰੇਨਾਂ ਦੀ ਆਪਸੀ ਟੱਕਰ ਹੋ ਗਈ। ਹਾਦਸੇ ‘ਚ ਹੁਣ ਤਕ ਘੱਟੋ-ਘੱਟ 30 ਲੋਕਾਂ ਦੀ ਮੌਤ ਹੋ ਗਈ ਹੈ।ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।

 

ਰੇਡੀਓ ਪਾਕਿਸਤਾਨ ਨੇ ਰੇਲਵੇ ਅਧਿਕਾਰੀਆਂ ਦੇ ਹਵਾਲੇ ਤੋਂ ਦੱਸਿਆ ਕਿ ਸਰ ਸਈਅਦ ਐਕਸਪ੍ਰੈੱਸ, ਘੋਟਕੀ ਸ਼ਹਿਰ ਨੇੜੇ ਰਾਇਤੀ ਤੇ ਓਬਰੋ ਰੇਲਵੇ ਸਟੇਸ਼ਨਾਂ ਵਿਚਕਾਰ ਮਿੱਲਤ ਐਕਸਪ੍ਰੈੱਸ ਨਾਲ ਟਕਰਾ ਗਈ। ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਵਿਚ ਘੱਟ ਤੋਂ ਘੱਟ 30 ਲੋਕ ਮਾਰੇ ਗਏ ਹਨ ਅਤੇ 50 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਕਈ ਜ਼ਖਮੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਬਚਾਅ ਅਤੇ ਰਾਹਤ ਕਰਮੀ ਘਟਨਾ ਸਥਾਨ ‘ਤੇ ਪਹੁੰਚ ਗਏ ਹਨ। ਐਕਸਪ੍ਰੈੱਸ ਦੀਆਂ ਬੋਗੀਆਂ ਬੇਕਾਬੂ ਹੋ ਕੇ ਦੂਸਰੇ ਟ੍ਰੈਕ ‘ਤੇ ਜਾ ਡਿੱਗੀਆਂ ਤੇ ਸਾਹਮਣਿਓਂ ਆ ਰਹੀ ਸਰ ਸਈਅਦ ਐਕਸਪ੍ਰੈੱਸ ਉਸ ਨਾਲ ਟਕਰਾ ਗਈ ਜਿਸ ਕਾਰਨ ਬੋਗੀਆਂ ਦੇ ਟੁੱਕੜੇ ਹੋ ਗਏ। ਮਿਲੱਤ ਐਕਸਪ੍ਰੈੱਸ ਦੀਆਂ 8 ਬੋਗੀਆਂ ਟ੍ਰੈਕ ਤੋਂ ਉਤਰ ਗਈਆਂ।

- Advertisement -

 

ਮਿਲਤ ਐਕਸਪ੍ਰੈਸ ਕਰਾਚੀ ਤੋਂ ਸਰਗੋਧਾ ਜਾ ਰਹੀ ਸੀ ਅਤੇ ਸਰ ਸਯਦ ਐਕਸਪ੍ਰੈਸ ਰਾਵਲਪਿੰਡੀ ਤੋਂ ਕਰਾਚੀ ਜਾ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਜ਼ਖਮੀਆਂ ਨੂੰ ਟਰੈਕਟਰ ਟਰਾਲੀ ਰਾਹੀਂ ਲਿਜਾਇਆ ਜਾ ਰਿਹਾ ਹੈ। ਸਾਰੇ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਨੂੰ ਘੋਟਾਕੀ, ਧਾਰਕੀ, ਓਬੇਰੋ ਅਤੇ ਮੀਰਪੁਰ ਮੈਥੇਲੋ ਦੇ ਹਸਪਤਾਲਾਂ ਵਿੱਚ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕਰਦਿਆਂ ਡਿਊਟੀ ’ਤੇ ਬੁਲਾਇਆ ਗਿਆ ਹੈ।

Share this Article
Leave a comment