ਸਮੁੰਦਰੀ ਲੁਟੇਰਿਆਂ ਨੇ ਜਹਾਜ਼ ‘ਚ ਸਵਾਰ 18 ਭਾਰਤੀਆਂ ਨੂੰ ਕੀਤਾ ਅਗਵਾਹ

TeamGlobalPunjab
1 Min Read

ਅਬੁਜਾ: ਇੱਕ ਵੱਡੇ ਕੱਚੇ ਮਾਲ ਦੇ ਜਹਾਜ਼ ‘ਤੇ ਸਵਾਰ 18 ਭਾਰਤੀਆਂ ਸਣੇ ਚਾਲਕ ਦਲ ਦੇ 19 ਮੈਬਰਾਂ ਨੂੰ ਮੰਗਲਵਾਰ ਦੇਰ ਰਾਤ ਨਾਈਜੀਰੀਆ ਦੇ ਬੋਨੀ ਆਫਸ਼ੋਰ ਟਰਮਨਲ ਤੋਂ 66 ਨਾਟਿਕਲ ਮੀਲ ਦੀ ਦੂਰੀ ‘ਤੇ ਸਮੁੰਦਰੀ ਡਾਕੂਆਂ ਨੇ ਅਗਵਾਹ ਕਰ ਲਿਆ।

ਅਗਵਾਹ ਕਰਨ ਤੋਂ ਕੁੱਝ ਸਮੇਂ ਪਹਿਲਾਂ ਜਹਾਜ਼ ‘ਤੇ ਸਵਾਰ ਮੁੱਖ ਅਧਿਕਾਰੀਆਂ ਨੇ ਮੁੰਬਈ ਵਿੱਚ ਆਪਣੀ ਪਤਨੀ ਨੂੰ ਫੋਨ ਕੀਤਾ ਸੀ । ਹਾਲਾਂਕਿ , ਸੁਰੱਖਿਆ ਕਾਰਨਾਂ ਕਰਕੇ ਉਸ ਅਧਿਕਾਰੀ ਦੀ ਪਹਿਚਾਣ ਨਹੀਂ ਦੱਸੀ ਗਈ ਹੈ ।

ਇਨ੍ਹਾਂ ਸਾਰੇ ਅਗਵਾਹ ਕੀਤੇ ਗਏ ਲੋਕਾਂ ਨੂੰ ਕਿੱਥੇ ਲਜਾਇਆ ਗਿਆ ਹੈ, ਇਸ ਵਾਰੇ ਹਾਲੇ ਕੋਈ ਵੀ ਜਾਣਕਾਰੀ ਨਹੀਂ ਮਿਲੀ ਹੈ। ਮੀਡੀਆ ਰਿਪੋਰਟਾਂ ਵਿੱਚ ਦੱਸਿਆ ਗਿਆ ਹੈ ਕਿ ਹਥਿਆਰਾਂ ਨਾਲ ਲੈਸ ਸਮੁੰਦਰੀ ਲੁਟੇਰਿਆਂ ਨੇ ਨਾਈਜੀਰੀਆ ਤੋਂ ਹੁੰਦੇ ਹੋਏ ਏਂਗਲੋ-ਈਸਟਰਨ-ਮੈਨੇਜੇਡ ਨੇਵ ਕਾਂਸਟੇਲੇਸ਼ਨ ‘ਤੇ ਹਮਲਾ ਕਰ ਜਹਾਜ਼ ‘ਤੇ ਕਬਜਾ ਕਰ ਲਿਆ।

ਹਮਲੇ ਸਮੇਂ ਜਹਾਜ਼ ਨੂੰ ਐਸਕਾਰਟ ਨਹੀਂ ਕੀਤਾ ਜਾ ਰਿਹਾ ਸੀ । ਸਰਕਾਰੀ ਸੂਤਰਾਂ ਨੇ ਦੱਸਿਆ ਕਿ ਭਾਰਤੀ ਮਿਸ਼ਨ ਨਾਈਜੀਰੀਆ ਦੇ ਅਧਿਕਾਰੀਆਂ ਦੇ ਸੰਪਰਕ ਵਿੱਚ ਹੈ। ਉਨ੍ਹਾਂ ਨੇ ਦੱਸਿਆ ਕਿ ਹਾਂਗ – ਕਾਂਗ ਦੇ ਜਹਾਜ਼ ‘ਤੇ ਮੌਜੂਦ 18 ਭਾਰਤੀਆਂ ਦੇ ਅਗਵਾਹ ਹੋਣ ਦੀ ਸੂਚਨਾ ਮਿਲਦੇ ਹੀ ਭਾਰਤ ਸਰਕਾਰ ਸਰਗਰਮ ਹੋ ਗਈ ਸੀ।

- Advertisement -

Share this Article
Leave a comment