ਵਰਤ ਵਾਲੇ ਆਟੇ ਨੇ ਹਸਪਤਾਲ ਪਹੁੰਚਾਏ ਇਸ ਜ਼ਿਲ੍ਹੇ ਦੇ ਸੈਂਕੜੇ ਤੋਂ ਵੱਧ ਲੋਕ; ਕੀ ਸੀ ਅਸਲ ਕਾਰਨ?

Prabhjot Kaur
2 Min Read

ਜਲਾਲਾਬਾਦ: ਜਲਾਲਾਬਾਦ ਵਿੱਚ ਵਰਤ ਵਾਲਾ ਆਟਾ ਖਾਣ ਨਾਲ ਵੱਡੀ ਗਿਣਤੀ ਵਿੱਚ ਲੋਕ ਬਿਮਾਰ ਹੋ ਗਏ ਹਨ। ਜਲਾਲਾਬਾਦ ਦੇ ਵੱਖ ਵੱਖ ਸ਼ਹਿਰਾਂ ਵਿੱਚ ਕਰੀਬ 150 ਤੋਂ ਵੱਧ ਲੋਕ ਜ਼ੇਰੇ ਇਲਾਜ ਹਨ। ਕਈ ਤਾਂ ਲੋਕ ਆਪਣੇ ਘਰਾਂ ਵਿੱਚ ਹੀ ਬੋਹੇਸ਼ੀ ਦੀ ਹਾਲਤ ਵਿੱਚ ਪਾਏ ਗਏ ਹਨ। ਜਾਣਕਾਰੀ ਮੁਤਾਬਕ ਕੱਲ੍ਹ ਪਹਿਲਾ ਨਰਾਤਾ ਸੀ ਅਤੇ ਪਹਿਲੇ ਨਰਾਤੇ ਦੇ ਮੌਕੇ ਲੋਕਾਂ ਦੇ ਵੱਲੋਂ ਦੜਊਆਂ ਦਾ ਆਟਾ ਕਰਿਆਨੇ ਦੀਆਂ ਵੱਖ-ਵੱਖ ਦੁਕਾਨਾਂ ਤੋਂ ਖਰੀਦ ਕੇ ਉਸ ਨੂੰ ਖਾਧਾ ਗਿਆ। ਜਿਸ ਤੋਂ ਬਾਅਦ ਵੱਡੇ ਪੱਧਰ ਤੇ ਰਾਤ ਸਮੇਂ ਲੋਕ ਹਸਪਤਾਲਾਂ ਦੇ ਦਾਖਲ ਹੋ ਗਏ।

ਡਾਕਟਰ ਦੇ ਮੁਤਾਬਕ 100 ਤੋਂ 150 ਲੋਕ ਇਸ ਆਟੇ ਦੇ ਕਾਰਨ ਬਿਮਾਰ ਹੋੲ ਹਨ। ਫਿਲਹਾਲ ਇਲਾਜ ਦੇ ਲਈ ਲੋਕਾਂ ਨੂੰ ਹਸਪਤਾਲਾਂ ‘ਚ ਭਰਤੀ ਕਰਵਾਇਆ ਗਿਆ। ਉਧਰ ਦੂਜੇ ਪਾਸੇ ਹਸਪਤਾਲਾਂ ‘ਚ ਭਰਤੀ ਲੋਕਾਂ ਦਾ ਹਾਲ ਚਾਲ ਪੁੱਛਣ ਵਿਧਾਇਕ ਜਗਦੀਪ ਗੋਲਡੀ ਕੰਬੋਜ ਪਹੁੰਚੇੇੇ। ਵਿਧਾਇਕ ਗੋਲਡੀ ਕੰਬੋਜ ਨੇ ਕਿਹਾ ਕਿ ਉਹਨਾਂ ਨੇ ਪ੍ਰਸ਼ਾਸਨ ਨੂੰ ਹਿਦਾਇਤਾਂ ਕਰ ਦਿੱਤੀਆਂ ਅਤੇ ਇਸ ਮਾਮਲੇ ‘ਤੇ ਉਹਨਾਂ ਦੇ ਵੱਲੋਂ ਇੱਕ ਟੀਮ ਤਿਆਰ ਕਰਨ ਦੀ ਗੱਲ ਆਖੀ ਗਈ ਹੈ। ਪ੍ਰਸ਼ਾਸਨ ਦੇ ਵੱਲੋਂ ਇੱਕ ਟੀਮ ਤਿਆਰ ਕਰ ਇਸ ਪੂਰੇ ਮਾਮਲੇ ਦੀ ਸਖਤੀ ਦੇ ਨਾਲ ਜਾਂਚ ਕੀਤੀ ਜਾਵੇਗੀ ਅਤੇ ਜੇਕਰ ਕੋਈ ਮਿਲਾਵਟ ਖੋਰ ਪਾਇਆ ਗਿਆ ਤਾਂ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

- Advertisement -

Share this Article
Leave a comment