ਸਕੂਲ ‘ਚ ਮਿਲੀ ਸਜ਼ਾ ਤੋਂ ਬਾਅਦ 15 ਸਾਲਾ ਨੌਜਵਾਨ ਨੇ ਚੁੱਕਿਆ ਖੌਫਨਾਕ ਕਦਮ; ਪਰਿਵਾਰ ਦਾ ਰੋ ਰੋ ਬੁਰਾ ਹਾਲ!

Global Team
3 Min Read

ਗੁਰਦਾਸਪੁਰ: ਨਿੱਜੀ ਸਕੂਲ ਪ੍ਰਿੰਸੀਪਲ ਵੱਲੋਂ ਦਿੱਤੀ ਸਜ਼ਾ ਤੋਂ ਦੁਖੀ ਹੋ ਕੇ ਗੁਰਦਾਸਪੁਰ ਦੇ 11ਵੀਂ ਜਮਾਤ ਦੇ ਇੱਕ ਵਿਦਿਆਰਥੀ ਨੇ ਜ਼ਹਿਰ ਨਿਗਲ ਕੇ ਖ਼ੁਦਕੁਸ਼ੀ ਕਰ ਲਈ। 15 ਸਾਲਾ ਵਿਦਿਆਰਥੀ ਕਰੀਬ 3 ਦਿਨਾਂ ਤੱਕ ਜ਼ਿੰਦਗੀ ਅਤੇ ਮੌਤ ਦੀ ਜੰਗ ਲੜਦਾ ਰਿਹਾ, ਜਿਸ ਤੋਂ ਬਾਅਦ ਸ਼ੁੱਕਰਵਾਰ ਨੂੰ ਉਸ ਦੀ ਮੌਤ ਹੋ ਗਈ। ਪਰਿਵਾਰ ਨੇ ਉਸ ਦੇ ਸਿਰ ‘ਤੇ ਸਹਿਰਾ ਸਜਾ ਕੇ ਉਸ ਨੂੰ ਅੰਤਿਮ ਵਿਦਾਈ ਦਿੱਤੀ। ਦੂਜੇ ਪਾਸੇ, ਗੁਰਦਾਸਪੁਰ ਪੁਲਿਸ ਨੇ ਸਕੂਲ ਖ਼ਿਲਾਫ਼ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਹੇਠ FIR ਦਰਜ ਕਰ ਲਈ ਹੈ।

ਗੁਰਦਾਸਪੁਰ ਦੇ ਕਾਹਨੂੰਵਾਨ ਦੇ ਪਿੰਡ ਝੰਡਾ ਲੁਬਾਣਾ ਦਾ ਰਹਿਣ ਵਾਲਾ ਨਵਜੋਤ ਸਕੂਲ ਵਿੱਚ 11ਵੀਂ ਵਿੱਚ ਪੜ੍ਹਦਾ ਸੀ। 27 ਅਪ੍ਰੈਲ ਨੂੰ ਉਸਨੇ ਸਕੂਲ ਦੀ ਪਹਿਲੀ ਮੰਜ਼ਿਲ ‘ਤੇ ਕਿਸੇ ਦੋਸਤ ਨੂੰ ਮਿਲਣਾ ਸੀ। ਉਹ ਅਤੇ ਉਸਦਾ ਦੋਸਤ ਦੋਵੇਂ ਪਹਿਲੀ ਮੰਜ਼ਿਲ ‘ਤੇ ਗਏ। ਜਦੋਂ ਉੱਥੇ ਪਹੁੰਚੇ ਤਾਂ ਦੂਜੇ ਕੋਰੀਡੋਰ ਵਿੱਚ ਇਕ ਮੈਡਮ ਸਨ, ਜਿਨ੍ਹਾਂ ਨੇ ਉਸ ਨੂੰ ਦੇਖ ਲਿਆ।

ਮ੍ਰਿਤਕ ਵਿਦਿਆਰਥੀ ਨਵਜੋਤ ਦੇ ਦੋਸਤ ਦਾ ਕਹਿਣਾ ਹੈ ਕਿ ਉਸ ਤੋਂ ਬਾਅਦ ਮੈਡਮ ਨੇ ਕਿਹਾ ਕਿ 4 ਦਿਨ ਪਹਿਲਾਂ ਹੀ ਕਿਸੇ ਵਿਦਿਆਰਥੀ ਨੂੰ TC ਦਿੱਤੀ ਹੈ, ਤੁਹਾਨੂੰ ਦੋਵਾਂ ਨੂੰ ਵੀ ਇਹ ਚੇਤਾਵਨੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਤੋਂ ਬਾਅਦ ਸਕੂਲ ਪ੍ਰਿੰਸੀਪਲ ਨੇ ਸਾਨੂੰ ਦੋ ਪੀਰੀਅਡ ਬਾਹਰ ਖੜ੍ਹਾ ਰੱਖਿਆ।

ਨਵਜੋਤ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ 27 ਅਪ੍ਰੈਲ ਨੂੰ ਇਸ ਘਟਨਾ ਤੋਂ ਬਾਅਦ ਨਵਜੋਤ ਘਰ ਆਇਆ। ਕਲਾਸ ਦੇ ਬੱਚਿਆਂ ਦੇ ਸਾਹਮਣੇ ਹੀ ਉਸ ਦੀ ਬੇਇੱਜ਼ਤੀ ਕੀਤੀ ਗਈ ਸੀ। ਇਸ ਕਾਰਨ ਉਹ ਕਾਫੀ ਦੁਖੀ ਹੋ ਗਿਆ ਸੀ। ਉਸ ਨੂੰ ਲੱਗਿਆ ਕਿ ਹੁਣ ਜਦੋਂ ਉਹ ਦੁਬਾਰਾ ਸਕੂਲ ਜਾਵੇਗਾ ਤਾਂ ਉਸ ਨੂੰ ਆਪਣੇ ਜਮਾਤੀਆਂ ਸਾਹਮਣੇ ਜ਼ਲੀਲ ਹੋਣਾ ਪਵੇਗਾ। ਇਸੇ ਕਰਕੇ ਉਸ ਨੇ ਘਰ ਵਿੱਚ ਹੀ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ। ਇਸ ਤੋਂ ਬਾਅਦ ਉਸ ਨੂੰ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ 1 ਮਈ ਨੂੰ ਉਸ ਦੀ ਮੌਤ ਹੋ ਗਈ।

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

Share This Article
Leave a Comment