ਬਰਨਾਲਾ: ਖੁੱਡੀ ਕਲਾਂ ਦੇ ਨੇੜੇ ਮੁੱਖ ਸੜ੍ਹਕ ‘ਤੇ 15 ਲਾਵਾਰਿਸ ਪਸ਼ੂਆਂ ਦੀਆਂ ਲਾਸ਼ਾਂ ਮਿਲੀਆਂ ਇਨ੍ਹਾਂ ‘ਚ 8 ਗਊਆਂ ਤੇ 7 ਸਾਨ੍ਹ ਸਨ। ਪੁਲਿਸ ਨੇ ਅਣਪਛਾਤੇ ਲੋਕਾਂ ‘ਤੇ ਮਾਤਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉੱਧਰ ਸ਼ਹਿਵਾਸੀਆਂ ਨੇ ਪਸ਼ੂਆਂ ਦੀਆਂ ਲਾਸ਼ਾਂ ਨੂੰ ਦਫਨਾ ਦਿੱਤਾ ਹੈ। ਉੱਥੇ ਹੀ ਗਊ ਸੇਵਕਾਂ ਨੇ ਸਰਕਾਰ ‘ਤੇ ਦੋਸ਼ ਲਗਾਇਆ ਹੈ ਕਿ ਗਊਆਂ ਦੇ ਨਾਮ ‘ਤੇ ਇੱਕਠੇ ਕੀਤੇ ਜਾ ਰਹੇ ਕਾਓ ਸੈਸ (cow cess) ਨੂੰ ਸਰਕਾਰ ਨੇ ਕਮਾਈ ਦਾ ਸਾਧਨ ਬਣਾਇਆ ਹੋਇਆ ਹੈ ਜਦਕਿ ਗਊਂਆਂ ਸੜਕਾਂ ‘ਤੇ ਮਰ ਰਹੀਆਂ ਹਨ।
ਉਨ੍ਹਾਂ ਨੇ ਇਸ ਮਾਮਲੇ ਵਿੱਚ ਸਰਕਾਰ ਦੇ ਖਿਲਾਫ ਸੰਘਰਸ਼ ਦੀ ਚਿਤਾਵਨੀ ਵੀ ਦਿੱਤੀ ਹੈ। ਖੁੱਡੀ ਕਲਾਂ ਦੀ ਸੜ੍ਹਕ ‘ਤੇ ਵੱਖ-ਵੱਖ ਥਾਵਾਂ ‘ਤੇ ਸਵੇਰੇ-ਸਵੇਰੇ ਮਰੇ ਮਿਲੇ ੧੫ ਲਾਵਾਰਿਸ ਪਸ਼ੂ ਮਿਲਨ ਤੋਂ ਬਾਅਦ ਸਬਸਨੀ ਫੈਲ ਗਈ ਅਤੇ ਕਾਫ਼ੀ ਲੋਕ ਇੱਕਠਾ ਹੋ ਗਏ। ਜਿਸ ਤੋਂ ਬਾਅਦ ਸੂਚਨਾ ਮਿਲਨ ਤੋਂ ਬਾਅਦ ਮੌਕੇ ‘ਤੇ ਪੁਲਿਸ ਪਹੁੰਚੀ। ਉੱਥੇ ਹੀ ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਦੇਰ ਸ਼ਾਮ ਤੱਕ ਇੱਥੇ ਕੁਝ ਵੀ ਨਹੀਂ ਸੀ ਅਜਿਹਾ ਲੱਗਦਾ ਹੈ ਕਿ ਰਾਤ ਨੂੰ ਕੋਈ ਇਨ੍ਹਾਂ ਨੂੰ ਇੱਥੇ ਸੁੱਟ ਕੇ ਗਿਆ ਹੈ ।
ਪਿੰਡ ਦੇ ਲੋਕਾਂ ਨੇ ਕ੍ਰੇਨ ਦੀ ਸਹਾਇਤਾ ਨਾਲ ਲਾਸ਼ਾਂ ਨੂੰ ਸੜਕ ਦੇ ਕੰਢੇ ਦਫਨਾਇਆ। ਭੜਕੇ ਲੋਕਾਂ ਨੇ ਪੁਲਿਸ ਨੂੰ ਸਖ਼ਤ ਕਾਰਵਾਈ ਦੀ ਮੰਗ ਕੀਤੀ। ਐੱਸਐਚਓ ਬਲਜੀਤ ਸਿੰਘ ਨੇ ਤਣਾਅ ਭਰੇ ਮਾਹੌਲ ਨੂੰ ਵੇਖਦੇ ਹੋਏ ਅਣਪਛਾਤਿਆ ‘ਤੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।
ਉੱਧਰ ਗਊ ਰੱਖਿਆ ਦਲ ਪ੍ਰਧਾਨ ਅਨਿਲ ਬੰਸਲ ਨੇ ਕਿਹਾ ਕਿ ਇਹ ਮਾਹੌਲ ਖ਼ਰਾਬ ਕਰਨ ਦੀ ਸਾਜਿਸ਼ ਹੈ। ਇੰਨੀ ਵੱਡੀ ਗਿਣਤੀ ‘ਚ ਗਊਆਂ ਦੀ ਹੱਤਿਆ ਕਰਨਾ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।