ਧਾਗਾ ਫੈਕਟਰੀ ਦੀ ਬੱਸ ਹਾਦਸਾਗ੍ਰਸਤ 15 ਦੇ ਲਗਭਗ ਔਰਤਾਂ ਜ਼ਖਮੀ

Prabhjot Kaur
2 Min Read

ਲੁਧਿਆਣਾ: ਖੰਨਾ ਵਿਖੇ ਧਾਗਾ ਫੈਕਟਰੀ ਦੀ ਬੱਸ ਹਾਦਸਾਗ੍ਰਸਤ ਹੋ ਗਈ। ਬੱਸ ਚ 25 ਦੇ ਕਰੀਬ ਔਰਤਾਂ ਸਵਾਰ ਸਨ। ਇਹਨਾਂ ਚੋਂ ਲਗਭਗ 15 ਔਰਤਾਂ ਦੇ ਸੱਟਾਂ ਲੱਗੀਆਂ। ਇੱਕ ਨੌਜਵਾਨ ਵੀ ਗੰਭੀਰ ਜਖ਼ਮੀ ਹੋਇਆ। ਜਾਣਕਾਰੀ ਮੁਤਾਬਕ ਬੱਸ ਨੂੰ ਪਿੱਛੇ ਤੋਂ ਇੱਕ ਟਰੱਕ ਨੇ ਟੱਕਰ ਮਾਰੀ। ਵੱਡਾ ਬਚਾਅ ਇਹ ਰਿਹਾ ਕਿ ਜਦੋਂ ਹਾਦਸਾ ਹੋਇਆ ਤਾਂ ਬੱਸ ਪੁਲ ਦੇ ਉਪਰ ਸੀ। ਡਰਾਈਵਰ ਨੇ ਮੁਸ਼ਕਲ ਨਾਲ ਬੱਸ ਕੰਟਰੋਲ ਕੀਤੀ। ਇਹ ਪੁਲ ਤੋਂ ਥੱਲੇ ਵੀ ਡਿੱਗ ਸਕਦੀ ਸੀ। ਜਖਮੀਆਂ ਨੂੰ ਸਰਕਾਰੀ ਹਸਪਤਾਲ ਖੰਨਾ ਦਾਖ਼ਲ ਕਰਾਇਆ ਗਿਆ।

ਜਾਣਕਾਰੀ ਅਨੁਸਾਰ ਪਾਇਲ ਵਿਖੇ ਧਾਗਾ ਫੈਕਟਰੀ ‘ਚ ਰੋਜ਼ਾਨਾ ਦੀ ਤਰ੍ਹਾਂ ਕੰਮ ਕਰਨ ਲਈ ਇਹ ਔਰਤਾਂ ਫੈਕਟਰੀ ਦੀ ਬੱਸ ‘ਚ ਜਾ ਰਹੀਆਂ ਸਨ। ਜਿਵੇਂ ਹੀ ਇਹ ਬੱਸ ਖੰਨਾ ਜੀ ਟੀ ਰੋਡ ਉਪਰ ਗੁਰਦੁਆਰਾ ਕਲਗੀਧਰ ਸਾਹਿਬ ਸਾਹਮਣੇ ਪੁੱਜੀ ਤਾਂ ਪਿੱਛੇ ਤੋਂ ਟਰੱਕ ਨੇ ਟੱਕਰ ਮਾਰੀ।

ਮੌਕੇ ਤੇ ਮੌਜੂਦ ਭੀਮਾ ਸਿੰਘ ਨੇ ਦੱਸਿਆ ਕਿ ਇਹ ਬੱਸ ਲੌਂਗੋਵਾਲ ਧਾਗਾ ਮਿੱਲ ਦੀ ਹੈ ਜਿਸ ਵਿੱਚ ਜਿਆਦਾਤਰ ਔਰਤਾਂ ਸਨ। ਹਾਦਸੇ ਮਗਰੋਂ ਟਰੱਕ ਵਾਲਾ ਫ਼ਰਾਰ ਹੋ ਗਿਆ। ਸਰਕਾਰੀ ਹਸਪਤਾਲ ਵਿਖੇ ਜੇਰੇ ਇਲਾਜ ਅਨੀਤਾ ਨੇ ਕਿਹਾ ਕਿ ਉਹ ਬੱਸ ਚ ਬੈਠੀ ਸੀ ਤਾਂ ਪਿੱਛੇ ਤੋਂ ਕਿਸੇ ਵਾਹਨ ਨੇ ਟੱਕਰ ਮਾਰੀ। ਉਹਨਾਂ ਨੂੰ ਕੁੱਝ ਪਤਾ ਨਹੀਂ ਲੱਗਿਆ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment