ਗੈਰਕਾਨੂਨੀ ਤਰੀਕੇ ਨਾਲ ਅਮਰੀਕਾ ‘ਚ ਦਾਖਲ ਹੋਏ 145 ਭਾਰਤੀ ਡਿਪੋਰਟ ਹੋ ਕੇ ਪੁੱਜੇ ਭਾਰਤ

TeamGlobalPunjab
1 Min Read

ਗੈਰਕਾਨੂਨੀ ਤਰੀਕੇ ਨਾਲ ਅਮਰੀਕਾ ‘ਚ ਦਾਖਲ ਹੋਏ 145 ਭਾਰਤੀ ਅੱਜ ਸਵੇਰੇ ਬੰਗ‍ਲਾਦੇਸ਼ ਦੇ ਰਸਤਿਓਂ ਦਿੱਲੀ ਪਹੁੰਚ ਗਏ ਹਨ। ਇਨ੍ਹਾਂ ‘ਚ ਬੰਗਲਾਦੇਸ਼ੀ ਨਾਗਰਿਕਾਂ ਸਣੇ ਕੁੱਝ ਹੋਰ ਦੱਖਣ ਏਸ਼ੀਆਈ ਨਾਗਰਿਕ ਵੀ ਸ਼ਾਮਲ ਸਨ। ਏਅਰਪੋਰਟ ਅਧੀਕਾਰੀਆਂ ਵਲੋਂ ਦੱਸਿਆ ਗਿਆ ਹੈ ਕਿ ਜਿਨ੍ਹਾਂ ਭਾਰਤੀਆਂ ਨੂੰ ਵਾਪਸ ਭੇਜਿਆ ਗਿਆ ਹੈ ਉਨ੍ਹਾਂ ਵਿਚੋਂ ਜ਼ਿਆਦਾਤਾਰ ਅਜਿਹੇ ਹਨ ਜੋ ਪਿਛਲੇ ਕੁੱਝ ਸਾਲਾਂ ‘ਚ ਲੋਕਲ ਏਜੰਟਾਂ ਦੀ ਸਹਾਇਤਾ ਨਾਲ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖਲ ਹੋਏ ਸਨ ।

ਇਨ੍ਹਾਂ ‘ਚ ਕੁੱਝ ਅਜਿਹੇ ਲੋਕ ਵੀ ਸ਼ਾਮਲ ਹਨ ਜੋ ਵੀਜ਼ਾ ਖਤ‍ਮ ਹੋਣ ਤੋਂ ਬਾਅਦ ਵੀ ਅਮਰੀਕਾ ਵਿੱਚ ਰਹਿ ਰਹੇ ਸਨ। ਇਨ੍ਹਾਂ ‘ਚੋਂ ਕੁਝ ਲੋਕ ਜ਼ਿਆਦਾਤਰ ਨੌਜਵਾਨ ਹਨ ਜਿਨ੍ਹਾਂ ਦੀ ਉਮਰ 20 ਤੋਂ 35 ਸਾਲ ਦੇ ਵਿੱਚ ਹੈ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ 23 ਅਕ‍ਤੂਬਰ ਨੂੰ ਅਮਰੀਕਾ ਨੇ ਇਸੇ ਤਰ੍ਹਾਂ 117 ਭਾਰਤੀਆਂ ਨੂੰ ਡਿਪੋਰਟ ਕਰ ਕੇ ਵਾਪਸ ਭੇਜਿਆ ਗਿਆ ਸੀ। 18 ਅਕ‍ਤੂਬਰ ਨੂੰ ਵੀ ਲਗਭਗ 311 ਭਾਰਤੀ ਵਾਪਸ ਆਏ ਸਨ ਤੇ ਇਨ੍ਹਾਂ ਨੂੰ 60 ਸੁਰੱਖਿਆਕਰਮੀਆਂ ਦੇ ਨਾਲ ਭੇਜਿਆ ਗਿਆ ਸੀ। ਇਨ੍ਹਾਂ ‘ਚ ਜ਼ਿਆਦਾਤਰ ਪੰਜਾਬ ਤੇ ਹਰਿਆਣਾ ਦੇ ਵਾਸੀ ਸਨ।

Share this Article
Leave a comment