ਜਲੰਧਰ: ਜਲੰਧਰ ਦੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦਫ਼ਤਰ ਵਿੱਚ ਇਕੱਠੇ 13 ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਪੰਜਾਬ ਦੇ ਵੱਡੇ ਸਿਆਸੀ ਆਗੂਆਂ ‘ਤੇ ਹੋਈ ਕਾਰਵਾਈ ਦੇ ਦੌਰਾਨ ਇਹ ਵੱਡਾ ਬਦਲਾਅ ਸਾਹਮਣੇ ਆਇਆ ਹੈ, ਜਿਸ ਨਾਲ ਦਫ਼ਤਰ ਦੇ ਕੰਮ ’ਤੇ ਅਸਰ ਪਿਆ ਹੈ। ਇਸ ਸਮੇਂ ਅਹਿਮ ਮਾਮਲਿਆਂ ਦੀ ਨਿਗਰਾਨੀ ਦਿੱਲੀ ਮੁੱਖ ਦਫ਼ਤਰ ਤੋਂ ਕੀਤੀ ਜਾ ਰਹੀ ਹੈ ਅਤੇ ਹਾਲਾਤ ਸਧਾਰਨ ਹੋਣ ਵਿੱਚ ਲਗਭਗ ਇੱਕ ਮਹੀਨਾ ਲੱਗ ਸਕਦਾ ਹੈ।
ਜਲੰਧਰ ਜੋਨ ਦੇ ਸਭ ਤੋਂ ਸੀਨੀਅਰ ਅਧਿਕਾਰੀ, ਜੌਇੰਟ ਡਾਇਰੈਕਟਰ ਰਵੀ ਤਿਵਾੜੀ ਦਾ ਤਬਾਦਲਾ ਚੰਨਈ ਕਰ ਦਿੱਤਾ ਗਿਆ ਹੈ। ਉਨ੍ਹਾਂ ਦੇ ਜਾਣ ਤੋਂ ਬਾਅਦ ਦਿਨੇਸ਼ ਪੁਰੁਚੂਰੀ ਦਿੱਲੀ ਤੋਂ ਹੀ ਇਸ ਜੋਨ ਦਾ ਵਾਧੂ ਚਾਰਜ ਸੰਭਾਲ ਰਹੇ ਹਨ।
ਮਾਰਚ ਦੇ ਅਖੀਰ ਤੱਕ ਹੋਰ 12 ਮੁਲਾਜ਼ਮਾਂ ਨੂੰ ਵੀ ਰਿਲੀਵ ਕਰ ਦਿੱਤਾ ਗਿਆ, ਜਿਨ੍ਹਾਂ ਵਿੱਚ ਕਈ ਅਸਿਸਟੈਂਟ ਡਾਇਰੈਕਟਰ ਸ਼ਾਮਲ ਹਨ। ਉਨ੍ਹਾਂ ਨੂੰ ਬੈਂਗਲੁਰੂ, ਹੈਦਰਾਬਾਦ, ਚੰਨਈ ਅਤੇ ਜੰਮੂ ਵਰਗੇ ਸ਼ਹਿਰਾਂ ਵਿੱਚ ਭੇਜਿਆ ਗਿਆ ਹੈ। ਇਸ ਤੋਂ ਇਲਾਵਾ ਘੱਟੋ-ਘੱਟ ਪੰਜ ਇਨਫੋਰਸਮੈਂਟ ਅਫ਼ਸਰਾਂ ਦੇ ਵੀ ਤਬਾਦਲੇ ਹੋਏ ਹਨ।
ਅਧਿਕਾਰੀਆਂ ਦੇ ਮੁਤਾਬਕ, ਇਸ ਵੱਡੇ ਫੇਰਬਦਲ ਕਾਰਨ ਚੱਲ ਰਹੀਆਂ ਜਾਂਚਾਂ ਦੀ ਗਤੀ ਹੌਲੀ ਹੋ ਗਈ ਹੈ। ਨਵੇਂ ਅਧਿਕਾਰੀ ਚੰਡੀਗੜ੍ਹ, ਜੰਮੂ ਅਤੇ ਬੈਂਗਲੁਰੂ ਤੋਂ ਆਉਣ ਵਾਲੇ ਹਨ, ਪਰ ਨਵੀਂ ਟੀਮ ਨੂੰ ਪੂਰੀ ਤਰ੍ਹਾਂ ਕੰਮ ਸਮਝਣ ਅਤੇ ਸੈਟ ਹੋਣ ਵਿੱਚ ਲਗ ਬਗ 20 ਤੋਂ 30 ਦਿਨ ਲੱਗ ਸਕਦੇ ਹਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

