ਪਿਓਂਗਯਾਂਗ- ਉੱਤਰੀ ਕੋਰੀਆ ਆਪਣੇ ਅਜੀਬੋ-ਗਰੀਬ ਕਾਨੂੰਨਾਂ ਅਤੇ ਫੈਸਲਿਆਂ ਲਈ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ। ਡੈਮੋਕ੍ਰੇਟਿਕ ਪੀਪਲਜ਼ ਰੀਪਬਲਿਕ ਆਫ ਕੋਰੀਆ, ਜਿਸ ਨੂੰ ਆਮ ਤੌਰ ‘ਤੇ ਉੱਤਰੀ ਕੋਰੀਆ ਕਿਹਾ ਜਾਂਦਾ ਹੈ, ਦੇ ਲੋਕਾਂ ਨੂੰ ਸਾਬਕਾ ਨੇਤਾ ਕਿਮ ਜੋਂਗ-ਇਲ ਦੀ ਮੌਤ ਦੀ ਯਾਦ ਵਿੱਚ 11 ਦਿਨਾਂ ਦੇ ਸੋਗ ਦੀ ਮਿਆਦ ਦੇ ਹਿੱਸੇ ਵਜੋਂ ਮੁਸਕਰਾਉਣ, ਖਰੀਦਦਾਰੀ ਕਰਨ ਜਾਂ ਸ਼ਰਾਬ ਪੀਣ ਦੀ ਮਨਾਹੀ ਹੈ।ਜੇਕਰ ਕੋਈ ਸ਼ਰਾਬ ਪੀਂਦਾ ਪਾਇਆ ਗਿਆ ਤਾਂ ਉਸ ਨੂੰ ਸਿੱਧੀ ਮੌਤ ਦੀ ਸਜ਼ਾ ਦਿੱਤੀ ਜਾਵੇਗੀ।
1994 ਤੋਂ 2011 ਤੱਕ ਉੱਤਰੀ ਕੋਰੀਆ ‘ਤੇ ਕਿਮ ਜੋਂਗ-ਇਲ ਦਾ ਕੰਟਰੋਲ ਸੀ। ਕੋਰੀਆ ਦੇ ਬੇਰਹਿਮ ਤਾਨਾਸ਼ਾਹ ਕਿਮ ਜੋਂਗ ਇਲ ਦੀ 17 ਦਸੰਬਰ 2011 ਨੂੰ 69 ਸਾਲ ਦੀ ਉਮਰ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਇਲ ਤੋਂ ਬਾਅਦ, ਉਸਦੇ ਤੀਜੇ ਅਤੇ ਸਭ ਤੋਂ ਛੋਟੇ ਪੁੱਤਰ ਕਿਮ ਜੋਂਗ ਉਨ ਨੇ ਦੇਸ਼ ਦੀ ਕਮਾਨ ਸੰਭਾਲੀ। ਹੁਣ ਉਨ੍ਹਾਂ ਦੀ ਮੌਤ ਦੇ 10 ਸਾਲ ਪੂਰੇ ਹੋਣ ‘ਤੇ ਉੱਤਰੀ ਕੋਰੀਆ ਦੇ ਲੋਕਾਂ ਨੂੰ 11 ਦਿਨਾਂ ਦਾ ‘ਸਖਤ’ ਸੋਗ ਮਨਾਉਣ ਦਾ ਹੁਕਮ ਦਿੱਤਾ ਗਿਆ ਹੈ।