ਕੈਨੇਡਾ ‘ਚ 100 ਸਾਲਾ ਪੰਜਾਬਣ ਬੇਬੇ ਨੇ ਲਗਵਾਈ ਕੋਰੋਨਾ ਵੈਕਸੀਨ

TeamGlobalPunjab
2 Min Read

ਫਰੇਜ਼ਰ: ਬ੍ਰਿਟਿਸ਼ ਕੋਲੰਬੀਆ ਦੇ ਸੂਬੇ ਫਰੇਜ਼ਰ ‘ਚ 100 ਸਾਲਾ ਪੰਜਾਬਣ ਬੇਬੇ ਨੇ ਕੋਰੋਨਾ ਵੈਕਸੀਨ ਦੀ ਪਹਿਲੀ ਖੁਰਾਕ ਲਗਵਾਈ। ਬੇਬੇ ਹਰਭਜਨ ਕੌਰ ਨੇ ਵੈਕਸੀਨ ਦੀ ਖੁਰਾਕ ਲੈਣ ਤੋਂ ਬਾਅਦ ਹੋਰ ਲੋਕਾਂ ਨੂੰ ਵੀ ਇਹ ਟੀਕਾ ਲਗਵਾਉਣ ਲਈ ਜਾਗਰੂਕ ਕੀਤਾ।

ਹਰਭਜਨ ਕੌਰ ਦੀ ਵੀਡੀਓ ਫਰੇਜ਼ਰ ਹੈਲਥ ਦੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪੋਸਟ ਕੀਤੀ ਗਈ ਹੈ ਤਾਂ ਜੋ ਇਸ ਤੋਂ ਹੋਰ ਲੋਕਾਂ ਨੂੰ ਵੀ ਹੱਲਾਸ਼ੇਰੀ ਮਿਲੇ। ਵੈਕਸੀਨ ਲਗਵਾਉਣ ਤੋਂ ਬਾਅਦ ਹਰਭਜਨ ਕੌਰ ਨੇ ਕਿਹਾ ਕਿ ਇਹ ਵੈਕਸੀਨ ਹਰ ਇੱਕ ਵਿਅਕਤੀ ਨੂੰ ਲਗਵਾਉਣੀ ਚਾਹੀਦੀ ਹੈ, ਇਹ ਸਾਨੂੰ ਬਿਮਾਰੀ ਤੋਂ ਬਚਾਵੇਗੀ। ਜਿਹੜੇ ਇਸ ਵੈਕਸੀਨ ਦੀ ਖੁਰਾਕ ਲੈ ਰਹੇ ਹਨ, ਉਨਾਂ ਦੀ ਸਿਹਤ ਠੀਕ ਰਹੇਗੀ।

ਹਰਭਜਨ ਕੌਰ ਨੂੰ ਕੋਰੋਨਾ ਵੈਕਸੀਨ ਦਾ ਟੀਕਾ ਲਗਾਉਣ ਵਾਲੇ ਸਿੱਖ ਡਾਕਟਰ ਸੁਖਮੀਤ ਸਿੰਘ ਸੱਚਲ ਨੇ ਕਿਹਾ ਕਿ ਉਨਾਂ ਨੂੰ ਇਹ ਵੇਖ ਕੇ ਹੈਰਾਨ ਹੋਈ ਕਿ ਇੱਕ 100 ਸਾਲਾ ਬਜ਼ੁਰਗ ਔਰਤ ਕੋਵਿਡ -19 ਵੈਕਸੀਨ ਲਗਵਾਉਣ ਆਈ ਹਨ, ਜਦਕਿ ਬਹੁਤ ਲੋਕ ਇਹ ਵੈਕਸੀਨ ਲਗਵਾਉਣ ਤੋਂ ਡਰ ਰਹੇ ਹਨ। ਡਾ. ਸੱਚਲ ਨੇ ਕਿਹਾ ਕਿ 100 ਸਾਲਾ ਬੀਬੀ ਨੂੰ ਟੀਕਾ ਲਾਉਣ ਦੇ ਪਲ ਉਨ੍ਹਾਂ ਲਈ ਯਾਦਗਾਰ ਬਣ ਗਏ ਹਨ, ਜਿਨ੍ਹਾਂ ਨੂੰ ਉਹ ਕਦੇ ਨਹੀਂ ਭੁੱਲ ਸਕਦੇ।

ਬੇਬੇ ਹਰਭਜਨ ਕੌਰ ਨੇ ਕਿਹਾ ਕਿ ਉਹ ਵੈਕਸੀਨ ਦੀ ਖੁਰਾਕ ਲੈ ਕੇ ਖੁਸ਼ੀ ਮਹਿਸੂਸ ਕਰ ਰਹੀ ਹਨ। ਉਹ ਚਾਹੁੰਦੀ ਹਨ ਕਿ ਸਾਰੇ ਲੋਕ ਇਸ ਵੈਕਸੀਨ ਲਗਵਾਉਣ।

Share this Article
Leave a comment