ਪਟਿਆਲਾ: ਪਟਿਆਲਾ ਦੇ ਸਰਕਾਰੀ ਮੈਡੀਕਲ ਸਿੱਖਿਆ ਕਾਲਜ ਦੇ ਲਗਭਗ 100 ਵਿਦਿਆਰਥੀ ਕੋਵਿਡ -19 ਲਈ ਪਾਜ਼ਿਟਿਵ ਆਏ ਹਨ। ਜਿਸ ਤੋਂ ਬਾਅਦ ਹੋਸਟਲ ਨੂੰ ਖਾਲੀ ਕਰਵਾ ਦਿੱਤਾ ਗਿਆ ਹੈ। ਕਰੀਬ 1 ਹਜ਼ਾਰ ਵਿਦਿਆਰਥੀਆਂ ਦੇ ਕੋਰੋਨਾ ਟੈਸਟ ਕੀਤੇ ਗਏ ਹਨ।
ਪਟਿਆਲਾ ਦੇ ਸਰਕਾਰੀ ਮੈਡੀਕਲ ਕਾਲਜ ’ਚ 100 ਵਿਦਿਆਰਥੀਆਂ ਦੇ ਕੋਰੋਨਾ ਪਾਜ਼ਿਟਿਵ ਆਉਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਐਂਮਰਜੈਂਸੀ ਮੀਟਿੰਗ ਸੱਦੀ ਗਈ ਹੈ।
ਮੀਟਿੰਗ ਬਾਰੇ ਜਾਣਕਾਰੀ ਦਿੰਦੇ ਹੋਏ ਕੈਬਨਿਟ ਮੰਤਰੀ ਡਾ. ਰਾਜਕੁਮਾਰ ਵੇਰਕਾ ਨੇ ਦੱਸਿਆ ਕਿ ਜਾਣਕਾਰੀ ਮਿਲਦੇ ਹੀ ਸਰਕਾਰ ਤੁਰੰਤ ਹੀ ਐਕਸ਼ਨ ‘ਚ ਆ ਗਈ ਹੈ ਅਤੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਹੱਲ ਕੀਤਾ ਜਾ ਰਿਹਾ ਹੈ। ਬੱਚਿਆਂ ਨੂੰ ਹਾਸਟਲ ਤੋਂ ਮੈਡੀਕਲ ਹੈੱਲਪ ਦੇ ਲਈ ਸ਼ਿਫਟ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਪੰਜਾਬ ਵਿੱਚ ਸਭ ਤੋਂ ਚਿੰਤਾਜਨਕ ਸਥਿਤੀ ਪਟਿਆਲਾ ਦੀ ਹੈ, ਜਿੱਥੇ ਸੋਮਵਾਰ ਨੂੰ 143 ਸਕਾਰਾਤਮਕ ਮਾਮਲੇ ਸਾਹਮਣੇ ਆਏ ਹਨ। ਪਠਾਨਕੋਟ ਵਿੱਚ 58 ਅਤੇ ਲੁਧਿਆਣਾ ਵਿੱਚ 57 ਮਰੀਜ਼ ਪਾਏ ਗਏ ਹਨ। ਇਸ ਤੋਂ ਇਲਾਵਾ ਮੋਹਾਲੀ ‘ਚ 30, ਜਲੰਧਰ ‘ਚ 24, ਅੰਮ੍ਰਿਤਸਰ ‘ਚ 20, ਬਠਿੰਡਾ ‘ਚ 16, ਹੁਸ਼ਿਆਰਪੁਰ ‘ਚ 13, ਕਪੂਰਥਲਾ ‘ਚ 12 ਅਤੇ ਗੁਰਦਾਸਪੁਰ ‘ਚ 10 ਮਾਮਲੇ ਸਾਹਮਣੇ ਆਏ ਹਨ।