ਵ੍ਰਿੰਦਾਵਨ ਹਾਦਸੇ ‘ਚ 10 ਲੋਕਾਂ ਦੀ ਮੌਤ, ਲੁਧਿਆਣਾ-ਜਗਰਾਉਂ ਪਹੁੰਚੀਆਂ ਮ੍ਰਿਤਕ ਦੇਹਾਂ, ਰੋਂਦੇ ਹੋਏ ਦਿੱਤੀ ਅੰਤਿਮ ਵਿਦਾਈ

Global Team
2 Min Read

ਨਿਊਜ਼ ਡੈਸਕ: ਮਥੁਰਾ ‘ਚ ਕਿਸ਼ਤੀ ਹਾਦਸੇ ‘ਚ ਮਾਰੇ ਗਏ 5 ਲੋਕਾਂ ਦੀਆਂ ਲਾਸ਼ਾਂ ਜਗਰਾਉਂ ਲਿਆਂਦੀਆਂ ਗਈਆਂ ਹਨ। ਹਾਦਸੇ ਵਿੱਚ ਜਗਰਾਉਂ ਵਾਸੀ ਈਸ਼ਾਨ ਕਟਾਰੀਆ, ਕਪੂਰ ਕਲੋਨੀ ਕੱਚਾ ਮਲਕ ਰੋਡ, ਮਧੁਰ ਬਹਿਲ ਅਤੇ ਮਾਤਾ ਕਵਿਤਾ ਰਾਣੀ, ਗੀਤਾ ਕਲੋਨੀ, ਚਰਨਜੀਤ ਸਿੰਘ ਕਾਲਾ ਅਤੇ ਉਸ ਦੀ ਪਤਨੀ ਸ਼ਾਮਿਲ ਹਨ। ਮ੍ਰਿਤਕਾਂ ਦੇ ਘਰਾਂ ਵਿੱਚ ਮਾਤਮ ਛਾਇਆ ਹੋਇਆ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਜਗਰਾਉਂ ਪਹੁੰਚ ਕੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਦਿੱਤੀ। ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਨੇ ਵੀ ਮ੍ਰਿਤਕ ਨੂੰ ਸ਼ਰਧਾਂਜਲੀ ਦਿੱਤੀ।

ਲੁਧਿਆਣਾ ਦੀ ਮੀਨੂੰ ਦੀ ਵ੍ਰਿਦਾਵਨ ਵਿੱਚ ਯਮੁਨਾ ਨਦੀ ਵਿੱਚ ਇੱਕ ਕਿਸ਼ਤੀ ਪਲਟਣ ਕਾਰਨ ਮੌਤ ਹੋ ਗਈ। ਅੱਜ ਉਨ੍ਹਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। ਇਸ ਦੌਰਾਨ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਲੋਕ ਹਾਜ਼ਿਰ ਸਨ। ਸਾਰਿਆਂ ਨੇ ਨਮ ਅੱਖਾਂ ਨਾਲ ਮੀਨੂੰ ਨੂੰ ਅੰਤਿਮ ਵਿਦਾਈ ਦਿੱਤੀ ਹੈ।

ਦਰਅਸਲ, ਵੀਰਵਾਰ 9 ਅਪ੍ਰੈਲ ਨੂੰ ਜਗਰਾਓਂ ਦੇ ਸ੍ਰੀ ਬਾਂਕੇ ਬਿਹਾਰੀ ਕਲੱਬ ਵੱਲੋਂ 2 ਬੱਸਾਂ ਵਿੱਚ ਕਰੀਬ 130 ਸ਼ਰਧਾਲੂ ਵ੍ਰਿਦਾਵਨ ਯਾਤਰਾ ਲਈ ਗਏ ਸਨ। ਇਨ੍ਹਾਂ ਵਿੱਚ ਕਰੀਬ 90 ਸ਼ਰਧਾਲੂ ਜਗਰਾਓਂ ਤੋਂ ਸਨ। ਜਦੋਂ ਕਿ ਬਾਕਿ ਹੋਰ ਸ਼ਹਿਰਾਂ ਤੋਂ ਸ਼ਾਮਲ ਹੋਏ ਸਨ। ਇਹ ਚਾਰ ਦਿਨਾਂ ਦੀ ਧਾਰਮਿਕ ਯਾਤਰਾ ‘ਤੇ ਸਨ ਅਤੇ ਬਾਂਕੇ ਬਿਹਾਰੀ ਦਰਸ਼ਨ ਕਰਨ ਗਏ ਸਨ। ਪਰ ਵ੍ਰਿਦਾਵਨ ਵਿੱਚ ਕਿਸ਼ਤੀ ਪਲਟਨ ਕਾਰਨ 7 ਲੋਕਾਂ ਦੀ ਮੌਤ ਹੋ ਗਈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

Share This Article
Leave a Comment