BURNING CAR : ਚੱਲਦੀ ਕਾਰ ‘ਚ ਲੱਗੀ ਅੱਗ (ਵੀਡੀਓ), 2 ਜਣਿਆਂ ਨੇ ਛਾਲ ਮਾਰ ਕੇ ਬਚਾਈ ਜਾਨ

TeamGlobalPunjab
2 Min Read

ਚੰਡੀਗੜ੍ਹ : ਸ਼ੁੱਕਰਵਾਰ-ਸ਼ਨੀਵਾਰ ਦੀ ਦਰਮਿਆਨੀ ਰਾਤ ਇੱਕ ਚੱਲਦੀ ਕਾਰ ਨੂੰ ਅਚਾਨਕ ਅੱਗ ਲਗ ਗਈ, ਡਰਾਈਵਰ ਅਤੇ ਨਾਲ ਬੈਠੇ ਪੁਲਿਸ ਮੁਲਾਜ਼ਮ ਨੇ ਕਾਰ ‘ਚੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ।

ਘਟਨਾ ਚੰਡੀਗੜ੍ਹ ਨੇੜੇ ਦੇ ਪਿੰਡ ਦੀ ਹੈ। ਸ਼ੁੱਕਰਵਾਰ ਦੇਰ ਰਾਤ ਨੂੰ ਚੱਲਦੀ ਕਾਰ ‘ਚ ਅਚਾਨਕ ਅੱਗ ਲੱਗ ਗਈ। ਇਸ ਘਟਨਾ ‘ਚ ਕਾਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ। ਜਦੋਂਕਿ ਕਾਰ ਚਾਲਕ ਤੇ ਪੁਲਿਸ ਕਰਮੀ ਨੇ ਸਮੇਂ ਰਹਿੰਦੇ ਹੋਏ ਕਾਰ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ। ਉਥੇ ਸੂਚਨਾ ਮਿਲਦੇ ਹੀ ਮੌਕੇ ‘ਤੇ ਫਾਇਰ ਬ੍ਰਿਗੇਡ ਵਿਭਾਗ ਦੀ ਟੀਮ ਪਹੁੰਚੀ ਤੇ ਅੱਧੇ ਘੰਟੇ ਦੀ ਸਖ਼ਤ ਮੁਸ਼ਕੱਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ।

 

- Advertisement -

 

ਫਾਇਰ ਬ੍ਰਿਗੇਡ ਅਨੁਸਾਰ ਸ਼ੁੱਕਰਵਾਰ ਦੇਰ ਰਾਤ 12 ਵੱਜ ਕੇ 6 ਮਿੰਟ ‘ਤੇ ਮਨੀਮਾਜਰਾ ਫਾਇਰ ਬ੍ਰਿਗੇਡ ਵਿਭਾਗ ਨੂੰ ਸੂਚਨੀ ਮਿਲੀ ਕਿ ਕਿਸ਼ਨਗੜ੍ਹ ਦੇ ਕੋਲ ਇਕ ਮਹਿੰਦਰਾ ਮਰਾਜੋ ਕਾਰ ਨੂੰ ਅੱਗ ਲੱਗ ਗਈ। ਸੂਚਨਾ ਮਿਲਦਿਆਂ ਮੌਕੇ ‘ਤੇ ਪਹੁੰਚੀ ਫਾਇਰ ਵਿਭਾਗ ਦੀ ਟੀਮ ਨੇ ਅੱਗ ‘ਤੇ ਅੱਧੇ ਘੰਟੇ ਦੀ ਮੁਸ਼ਕੱਤ ਤੋਂ ਬਾਅਦ ਕਾਬੂ ਪਾਇਆ। ਪਰ ਉਦੋਂ ਤਕ ਕਾਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ।

 

ਉੱਥੇ ਪੁਲਿਸ ਅਨੁਸਾਰ ਕਾਰ ਆਈ ਪਾਰਕ ਪੁਲਿਸ ਥਾਣਾ ‘ਚ ਤਾਇਨਾਤ ਕਰਮੀ ਨੀਟੂ ਦੀ ਸੀ। ਉਨ੍ਹਾਂ ਨੇ ਕਾਰ ਨੂੰ ਟੈਕਸੀ ਦੇ ਤੌਰ ‘ਤੇ ਚਲਾਉਣ ਲਈ ਅਰਵਿੰਦ ਨਾਂ ਦੇ ਨੌਜਵਾਨ ਨੂੰ ਡਰਾਈਵਰ ਦੇ ਤੌਰ ‘ਤੇ ਰੱਖਿਆ ਹੈ। ਰਾਤ ਕਰੀਬ 12 ਵਜੇ ਡਿਊਟੀ ਤੋਂ ਬਾਅਦ ਨੀਟੂ ਨੇ ਆਪਣੇ ਘਰ ਜਾਣਾ ਸੀ ਤਾਂ ਉਸ ਨੇ ਆਪਣੇ ਡਰਾਈਵਰ ਨੂੰ ਕਾਰ ਸਮੇਤ ਬੁਲਾ ਲਿਆ। ਕਿਸ਼ਨਗੜ੍ਹ ਦੇ ਕੋਲ ਜਾ ਕੇ ਕਾਰ ‘ਚ ਅਚਾਨਕ ਸਪਾਰਕਿੰਗ ਹੋਣ ਲੱਗੀ। ਇਹ ਦੇਖ ਅਰਵਿੰਦ ਨੇ ਕਾਰ ਨੂੰ ਰੋਕ ਲਿਆ ਪਰ ਇੰਨੇ ‘ਚ ਕਾਰ ‘ਚ ਅੱਗ ਲੱਗ ਗਈ। ਅੱਗ ਲੱਗਦੇ ਦੇਖ ਡਰਾਈਵਰ ਅਰਵਿੰਦ ਤੇ ਨੀਟੂ ਨੇ ਕਾਰ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ। ਇਸ ਤੋਂ ਬਾਅਦ ਉਨ੍ਹਾਂ ਨੇ ਫਾਇਰ ਬ੍ਰਿਗੇਡ ਵਿਭਾਗ ਨੂੰ ਇਸ ਦੀ ਸੂਚਨਾ ਦਿੱਤੀ।

Share this Article
Leave a comment