Breaking News

AAP ਦੇ 10 ਵਿਧਾਇਕ ਭਲਕੇ 11 ਵਜੇ ਕੈਬਨਿਟ ਮੰਤਰੀਆਂ ਦੇ ਅਹੁਦੇ ਦੀ ਸਹੁੰ ਚੁੱਕਣਗੇ

ਚੰਡੀਗੜ੍ਹ  – ਆਮ ਆਦਮੀ ਪਾਰਟੀ ਦੇ 10 ਵਿਧਾਇਕ ਭਲਕੇ 11 ਵਜੇ ਕੈਬਨਿਟ ਮੰਤਰੀਆਂ ਦੇ ਅਹੁਦੇ ਦੀ ਸਹੁੰ ਚੁੱਕਣਗੇ।

ਇਨ੍ਹਾਂ ਦਸ ਨਾਵਾਂ ਵਿੱਚ ਦਿੜ੍ਹਬਾ ਤੋਂ ਵਿਧਾਇਕ ਹਰਪਾਲ ਚੀਮਾ,  ਮਲੋਟ ਤੋਂ ਬਲਜੀਤ ਕੌਰ , ਜੰਡਿਆਲਾ ਤੋਂ ਹਰਭਜਨ ਸਿੰਘ ਈਟੀਓ,  ਮਾਨਸਾ ਤੋਂ ਵਿਜੇ ਸਿੰਗਲਾ, ਭੋਆ ਤੋਂ ਲਾਲ ਸਿੰਘ ਕਟਾਰੁਚਕ,  ਬਰਨਾਲਾ ਤੋਂ ਗੁਰਮੀਤ ਸਿੰਘ ਮੀਤ ਹੇਅਰ, ਅਜਨਾਲਾ ਤੋਂ ਕੁਲਦੀਪ ਸਿੰਘ ਧਾਲੀਵਾਲ, ਪੱਟੀ ਤੋਂ ਲਾਲਜੀਤ ਸਿੰਘ ਭੁੱਲਰ,  ਹੁਸ਼ਿਆਰਪੁਰ ਤੋਂ ਬ੍ਰਹਮ ਸ਼ੰਕਰ ਜਿੰਪਾ, ਆਨੰਦਪੁਰ ਸਾਹਿਬ ਤੋਂ ਹਰਜੋਤ ਸਿੰਘ ਬੈਂਸ , ਇਹ 10 ਵਿਧਾਇਕਾਂ ਦੀ ਲਿਸਟ ਆਮ ਆਦਮੀ ਪਾਰਟੀ ਵੱਲੋਂ ਜਾਰੀ ਕੀਤੀ ਗਈ ਹੈ ਜਿਨ੍ਹਾਂ ਨੇ ਕੱਲ੍ਹ  ਸਵੇਰੇ  11ਵਜੇ ਰਾਜ ਭਵਨ ਵਿੱਚ  ਰੱਖੇ  ਸਹੁੰ ਚੁੱਕ ਸਮਾਗਮ ‘ਚ  ਕੈਬਨਿਟ ਮੰਤਰੀਆਂ ਵਜੋਂ ਹਲਫ਼ ਚੁੱਕਣਾ ਹੈ।

ਦੱਸ ਦੇਈਏ ਕਿ  ਭਗਵੰਤ ਮਾਨ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣ  ਤੋਂ ਬਾਅਦ ਹੀ  ਮੰਤਰੀ ਮੰਡਲ ਦੀ ਬਣਤਰ  ਨੂੰ ਲੈ ਕੇ ਕਈ ਨਾਮਾਂ ਦੀਆਂ ਚਰਚਾਵਾਂ ਲਗਾਤਾਰ ਚੱਲ ਰਹੀਆਂ ਸਨ। ਚਰਚਾ ‘ਚ ਆਏ ਨਾਵਾਂ ਵਿੱਚ ਹੱਲਕਾ ਸੁਨਾਮ ਤੋਂ ਸਭ ਤੋਂ ਵੱਡੇ ਫ਼ਰਕ ਨਾਲ ਵਿਰੋਧੀਆਂ ਨੂੰ ਹਰਾ ਕੇ ਆਉਣ ਵਾਲੇ ਵਿਧਾਇਕ ਅਮਨ ਅਰੋੜਾ ਦਾ ਨਾਂਅ, ਸਰਬਜੀਤ ਕੌਰ ਮਾਣੂੰਕੇ , ਪ੍ਰੋ ਬਲਜਿੰਦਰ ਕੌਰ , ਪ੍ਰਿੰਸੀਪਲ ਬੁੱਧ ਰਾਮ ਅਤੇ  ਕੁਲਤਾਰ ਸੰਧਵਾ ਦੇ ਨਾਵਾੱ ਦੀਆਂ ਕਿਆਸਰਾਈਆਂ ਲਾਈਆਂ ਜਾ ਰਹੀਆਂ ਸਨ ਪਰ ਜਿਹੜੇ ਜਾਰੀ ਕੀਤੀ ਗਈ ਲਿਸਟ ਵਿੱਚ ਨਹੀਂ ਹਨ।

Check Also

ਤੁਰਕੀ ਅਤੇ ਸੀਰੀਆ ’ਚ ਆਏ ਭੁਚਾਲ ਕਾਰਨ ਪ੍ਰਭਾਵਿਤਾਂ ਲਈ ਸ਼੍ਰੋਮਣੀ ਕਮੇਟੀ ਨੇ ਸਹਾਇਤਾ ਦੀ ਕੀਤੀ ਪੇਸ਼ਕਸ਼

ਅੰਮ੍ਰਿਤਸਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਤੁਰਕੀ ਅਤੇ ਸੀਰੀਆ …

Leave a Reply

Your email address will not be published. Required fields are marked *