ਵਰਲਡ ਡੈਸਕ:– ਇਰਾਕ ਦੇ ਕੁਰਦਿਸਤਾਨ ਖੇਤਰ ਦੇ ਇਰਬਿਲ ਸ਼ਹਿਰ ‘ਚ ਹਵਾਈ ਅੱਡੇ ਨੇੜੇ ਰਾਕਟ ਨਾਲ ਹਮਲਾ ਕੀਤਾ ਗਿਆ। ਹਮਲਾ ਅਮਰੀਕਾ ਤੇ ਇਰਾਕੀ ਗੱਠਜੋੜ ਫ਼ੌਜ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ। ਇਸ ‘ਚ ਗੱਠਜੋੜ ਦੇ ਨਾਲ ਕੰਮ ਕਰਨ ਵਾਲੇ ਇਕ ਠੇਕੇਦਾਰ ਦੀ ਮੌਤ ਹੋ ਗਈ ਤੇ ਅੱਠ ਹੋਰ ਲੋਕ ਜ਼ਖ਼ਮੀ ਹੋ ਗਏ।
ਅਮਰੀਕਾ-ਇਰਾਕ ਗੱਠਜੋੜ ਫ਼ੌਜ ਦੇ ਅਧਿਕਾਰਤ ਬੁਲਾਰੇ ਅਨੁਸਾਰ ਇਰਬਿਲ ਅੰਤਰਰਾਸ਼ਟਰੀ ਹਵਾਈ ਅੱਡੇ ਨੇੜੇ ਫ਼ੌਜੀ ਖੇਤਰ ਦੇ ਕੋਲ ਲਗਾਤਾਰ ਤਿੰਨ ਰਾਕਟ ਦਾਗੇ ਗਏ। ਗੱਠਜੋੜ ਫ਼ੌਜ ਲਈ ਕੰਮ ਕਰਨ ਵਾਲੇ ਇਕ ਠੇਕੇਦਾਰ ਦੀ ਹਮਲੇ ‘ਚ ਮੌਤ ਹੋ ਗਈ ਹੈ ਤੇ ਇਕ ਅਮਰੀਕੀ ਫ਼ੌਜੀ ਵੀ ਜ਼ਖ਼ਮੀ ਹੋਇਆ ਹੈ। ਇਹ ਨਹੀਂ ਦੱਸਿਆ ਗਿਆ ਹੈ ਕਿ ਮਰਨ ਵਾਲਾ ਠੇਕੇਦਾਰ ਕਿਸ ਦੇਸ਼ ਦਾ ਨਾਗਰਿਕ ਸੀ।