ਮਸ਼ਹੂਰ ਇੰਸਟੈਂਟ ਮੈਸੇਜਿੰਗ ਐਪ Whatsapp ਆਪਣੇ ਯੂਜ਼ਰਸ ਲਈ ਇੱਕ ਨਵਾਂ ਫੀਚਰ ਲਿਆਉਣ ਦੀ ਤਿਆਰੀ ਕਰ ਰਹੀ ਹੈ। ਜਿਸ ਤੋਂ ਬਾਅਦ ਤੁਹਾਨੂੰ ਵਾਟਸਐਪ ਚਲਾਉਣ ਲਈ ਇੰਟਰਨੈੱਟ ਦੀ ਜ਼ਰੂਰਤ ਨਹੀਂ ਪਵੇਗੀ। ਫੀਚਰ ਰੋਲ ਆਊਟ ਹੋਣ ਤੋ ਬਾਅਦ ਯੂਜ਼ਰ ਵਾਟਸਐਪ ਦੇ ਡੈਸਕਟਾਪ ਵਰਜ਼ਨ ਨੂੰ ਫੋਨ ‘ਚ
ਇੰਨਟਰਨੈੱਟ ਨਾ ਹੋਣ ‘ਤੇ ਵੀ ਚਲਾ ਸਕੋਗੇ। ਵਾਟਸਐਪ ਦੇ ਅਪਡੇਟ ਨੂੰ ਟਰੈਕ ਕਰਨ ਵਾਲੀ ਵੈਬਸਾਈਟ WABetaInfo ਨੇ ਇਸ ਫੀਚਰ ਦੀ ਜਾਣਕਾਰੀ ਦਿੰਦੇ ਹੋਏ ਦਾਅਵਾ ਕੀਤਾ ਕਿ ਵਾਟਸਐਪ ਇੱਕ ਯੂਨੀਵਰਸਲ ਵਿੰਡੋਜ਼ ਪਲੈਟਫਾਰਮ ਬਨਾ ਰਿਹਾ ਹੈ ਜੋ ਕਿ ਯੂਜ਼ਰਸ ਦਾ ਫੋਨ ਬੰਦ ਹੋਣ ਦੀ ਸਥਿਤੀ ‘ਚ ਵੀ ਕੰਮ ਕਰੇਗਾ।
And yes, in according to my rumor, UWP + the new multi platform system = you can use WhatsApp UWP on your PC if your phone (Android, iOS or Windows Phone) is off. https://t.co/PgNZTnOxlj
— WABetaInfo (@WABetaInfo) July 26, 2019
Whatsapp ਯੂਜ਼ਰ ਜਲਦ ਹੀ ਆਪਣੇ Whatsapp ਅਕਾਊਂਟ ਨੂੰ ਮਲਟੀਪਲ ਡਿਵਾਈਸਿਜ਼ ‘ਤੇ ਇਸਤੇਮਾਲ ਕਰ ਸਕਣਗੇ। ਸੌਖੇ ਸ਼ਬਦਾਂ ‘ਚ ਸਮਝਾਈਏ ਤਾਂ ਜੇਕਰ ਤੁਸੀਂ ਆਪਣੇ iphone ‘ਤੇ ਆਪਣੇ ਅਕਾਊਂਟ ਨੂੰ ਐਕਸੈੱਸ ਕਰ ਰਹੇ ਹੋ ਤਾਂ ਤੁਸੀਂ ਉਹ ਅਕਾਊਂਟ iPad ਅਤੇ ਆਪਣੇ ਲੈਪਟਾਪ ‘ਤੇ ਵੀ ਇਸਤੇਮਾਲ ਕਰ ਸਕੋਗੇ। ਇਸ ਸਿਸਟਮ ਦੀ ਖਾਸ ਗੱਲ ਇਹ ਹੈ ਕਿ Whatsapp Web ਤੋਂ ਅਲੱਗ, ਇਸ ਵਿਚ ਤੁਹਾਨੂੰ ਐਕਟਿਵ ਇੰਟਰਨੈੱਟ ਕੁਨੈਕਸ਼ਨ ਦੀ ਜ਼ਰੂਰਤ ਨਹੀਂ ਪਵੇਗੀ।
ਇਸ ਦੇ ਨਾਲ ਹੀ ਐਪ, ਯੂਨੀਵਰਸਲ ਵਿੰਡੋਜ਼ ਪਲੈਟਫਾਰਮ (UWP) ‘ਤੇ ਵੀ ਕੰਮ ਕਰ ਰਹੀ ਹੈ। ਇਸ ਨਾਲ ਯੂਜ਼ਰ ਫੋਨ ਐਪ ਹੋਣ ‘ਤੇ ਵੀ ਐਪ ਨੂੰ ਆਪਣੇ ਪਰਸਨਲ ਕਪੂਟੇਰਸ ‘ਤੇ ਇਸਤੇਮਾਲ ਕਰ ਸਕਣਗੇ।