ਰਣਵੀਰ ਸਿੰਘ ਭਾਰਤ ਅਤੇ ਪਾਕਿਸਤਾਨ ਦਾ ਇਤਿਹਾਸਿਕ ਮੈਚ ਦੇਖਣ ਲਈ ਇੰਗਲੈਂਡ ਪੁੱਜੇ ਸਨ। ਰਣਵੀਰ ਸਿੰਘ ਮੈਚ ਦੇ ਦੌਰਾਨ ਬਹੁਤ ਹੀ ਐਨਰਜੈਟਿਕ ਦਿਖਾਈ ਦਿੱਤੇ। ਉਨ੍ਹਾਂ ਨੇ ਮੈਚ ਦੇ ਦੌਰਾਨ ਤਾਂ ਖੂਬ ਮਸਤੀ ਕੀਤੀ ਪਰ ਭਾਰਤ ਦੀ ਜਿੱਤ ਤੋਂ ਬਾਅਦ ਉਸ ਦਾ ਉਤਸ਼ਾਹ ਵੇਖਣ ਲਾਇਕ ਸੀ। ਉਤਸ਼ਾਹਿਤ ਰਣਵੀਰ ਸਿੰਘ ਭਾਰਤ ਦੀ ਜਿੱਤ ਵਿੱਚ ਇੰਨੇ ਖੋ ਗਏ ਸਨ ਕਿ ਕੈਪਟਨ ਵਿਰਾਟ ਕੋਹਲੀ ਨੂੰ ਗਲੇ ਲਗਾਉਣ ਗਰਾਉਂਡ ‘ਤੇ ਪਹੁੰਚ ਗਏ। ਇਨ੍ਹਾਂ ਦੋਨਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋਇਆ ਸੀ। ਹਾਲਾਂਕਿ ਹੁਣ ਰਣਵੀਰ ਸਿੰਘ ਦਾ ਇੱਕ ਹੋਰ ਵੀਡੀਓ ਪਾਕਿਸਤਾਨੀ ਫੈਨ ਦੇ ਨਾਲ ਸੋਸ਼ਲ ਮੀਡਿਆ ਉੱਤੇ ਤੇਜੀ ਨਾਲ ਵਾਇਰਲ ਹੋ ਰਿਹਾ ਹੈ।
ਵਾਇਰਲ ਹੋ ਰਹੇ ਇਸ ਵੀਡੀਓ ਵਿੱਚ ਰਣਵੀਰ ਸਿੰਘ ਪਾਕਿਸਤਾਨੀ ਫੈਨ ਨੂੰ ਹੌਂਸਲਾ ਦਿੰਦੇ ਵਿਖਾਈ ਦੇ ਰਹੇ ਹਨ। ਅਸਲ ‘ਚ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਐਤਵਾਰ ਨੂੰ ਤਗੜਾ ਮੁਕਾਬਲਾ ਹੋਇਆ ਇਸ ਮੁਕਾਬਲੇ ਵਿੱਚ ਭਾਰਤ ਨੇ ਪਾਕਿਸਤਾਨ ਨੂੰ ਹਰਾ ਦਿੱਤਾ। ਜਿਸ ਤੋਂ ਬਾਅਦ ਪਾਕਿਸਤਾਨੀ ਫੈਨਸ ਨਿਰਾਸ਼ ਹੋ ਗਏ। ਉਦੋਂ ਕ੍ਰਿਕੇਟ ਗਰਾਉਂਡ ‘ਤੇ ਅਦਾਕਾਰ ਰਣਵੀਰ ਸਿੰਘ ਨੂੰ ਪਾਕਿਸਤਾਨੀ ਫੈਨ ਮਿਲਿਆ ਜਿਸਦਾ ਹਾਰ ਤੋਂ ਬਾਅਦ ਚਿਹਰਾ ਇੱਕ ਦਮ ਕੁਮਲਾਇਆ ਹੋਇਆ ਸੀ। ਆਪਣੇ ਚੰਗੇ ਸੁਭਾਅ ਲਈ ਪਹਿਚਾਣੇ ਜਾਣ ਵਾਲੇ ਰਣਵੀਰ ਫੈਨ ਨੂੰ ਅਜਿਹੇ ਨਿਰਾਸ਼ ਹੁੰਦਾ ਨਹੀਂ ਵੇਖ ਸਕੇ ਤੇ ਉਸਨੂੰ ਦਿਲਾਸਾ ਦਿੰਦੇ ਹੋਏ ਗਲੇ ਲਗਾ ਲਿਆ। ਰਣਵੀਰ ਨੇ ਪਾਕਿਸਤਾਨੀ ਫੈਨ ਨੂੰ ਦਿਲਾਸਾ ਦਿੰਦੇ ਹੋਏ ਕਿਹਾ ਕਿ ਇਸ ਵਾਰ ਨਹੀਂ ਤਾਂ ਅਗਲੀ ਵਾਰ ਤੁਹਾਡੀ ਟੀਮ ਜਿੱਤੇਗੀ ਮੁੰਡਿਆਂ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ।