ਸਿਡਨੀ: ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਤੋਂ ਇੱਕ ਅਜੀਬੋ ਗਰੀਬ ਘਟਨਾ ਸ਼ਾਹਮਣੇ ਆਈ ਹੈ ਇੱਥੇ ਆਸਟ੍ਰੇਲੀਆ ਦੀ ਇੱਕ ਹਾਈਕੋਰਟ ਨੇ ਇੱਕ ਹੈਰਾਨੀਜਨਕ ਫੈਸਲਾ ਸੁਣਾਇਆ ਹੈ। ਹਾਈਕੋਰਟ ਦੇ ਆਦੇਸ਼ ‘ਚ ਇੱਕ ਘਟਨਾ ਦਾ ਜ਼ਿਕਰ ਹੈ ਇੱਕ ਵਿਅਕਤੀ ਜਿਸਨੇ ਇਕ ਦਹਾਕੇ ਪਹਿਲਾਂ ਆਪਣਾ ਸਪਰਮ ਇਸ ਲਈ ਆਪਣੇ ਇੱਕ ਸਮਲਿੰਗੀ ਦੋਸਤ ਨੂੰ ਦਿੱਤਾ ਸੀ ਤਾਂਕਿ ਉਹ ਬੱਚਾ ਪੈਦਾ ਕਰ ਸਕੇ।
ਹਾਈਕੋਰਟ ਨੇ ਸਪਰਮ ਡੋਨੇਟ ਕਰਨ ਵਾਲੇ ਇਕ ਵਿਅਕਤੀ ਨੂੰ ਹੀ ਬੱਚੇ ਦਾ ਅਸਲੀ ਪਿਤਾ ਕਰਾਰ ਦਿੱਤਾ ਹੈ। ਫੈਸਲੇ ਮੁਤਾਬਕ ਡੋਨਰ ਨੂੰ ਉਹ ਸਾਰੇ ਅਧਿਕਾਰ ਹੋਣਗੇ, ਜਿਸ ਰਾਹੀਂ ਉਹ ਬੱਚੇ ਦਾ ਭਵਿੱਖ ਤੈਅ ਕਰ ਸਕੇ। ਇਸ ਮਾਮਲੇ ‘ਚ ਵਿਵਾਦ ਉਸ ਸਮੇਂ ਹੋਇਆ ਜਦ 2015 ‘ਚ ਬੱਚੀ ਦੀ ਮਾਂ ਨੇ ਆਪਣੀ ਸਮਲਿੰਗੀ ਸਹੇਲੀ ਨਾਲ ਨਿਊਜ਼ੀਲੈਂਡ ਜਾਣ ਦਾ ਫੈਸਲਾ ਲਿਆ। ਰੋਬਰਟ ਨੇ ਬੱਚੀ ਦੀ ਮਾਂ ਦੇ ਇਸ ਫੈਸਲੇ ਖਿਲਾਫ ਕੋਰਟ ‘ਚ ਅਪੀਲ ਕੀਤੀ। ਲੋਅਰ ਕੋਰਟ ‘ਚ ਮਾਮਲੇ ਦੀ ਲੰਬੀ ਸੁਣਵਾਈ ਚੱਲੀ। ਉਸ ਤੋਂ ਬਾਅਦ ਕੋਰਟ ਨੇ ਆਪਣੇ ਫੈਸਲੇ ‘ਚ ਕਿਹਾ ਕਿ ਬੱਚੀ ‘ਤੇ ਅਧਿਕਾਰ ਸਿਰਫ ਉਸ ਦੀ ਮਾਂ ਦਾ ਹੈ।
ਰੋਬਰਟ ਨੇ ਇਸ ਫੈਸਲੇ ਖਿਲਾਫ ਹਾਈ ਕੋਰਟ ‘ਚ ਅਪੀਲ ਕੀਤੀ। ਬੁੱਧਵਾਰ ਨੂੰ ਹਾਈਕੋਰਟ ਨੇ ਇਹ ਫੈਸਲਾ ਲਿਆ। ਜੱਜ ਮਾਰਗ੍ਰੇਟ ਕਲੇਰੀ ਨੇ ਕਿਹਾ ਕਿ ਹੇਠਲੀ ਅਦਾਲਤ ਦਾ ਫੈਸਲਾ ਬਿਲਕੁਲ ਗਲਤ ਹੈ। ਬੱਚੀ ਦੇ ਜਨਮ ਸਰਟੀਫਿਕੇਟ ‘ਤੇ ਰੋਬਰਟ ਦਾ ਨਾਮ ਹੈ ਤੇ ਉਨ੍ਹਾਂ ਦੋਹਾਂ ਦਾ ਸਬੰਧ ਬੇਹੱਦ ਆਤਮਿਕ ਹੈ। ਬੇਸ਼ੱਕ ਰੋਬਰਟ ਬੱਚੀ ਨਾਲ ਨਹੀਂ ਰਹਿੰਦਾ ਪਰ ਉਹ ਬੱਚੀ ਦਾ ਸਾਰਾ ਖਰਚ ਚੁੱਕ ਰਿਹਾ ਹੈ ਲਿਹਾਜ਼ਾ ਉਸ ਨੂੰ ਹੀ ਅਸਲੀ ਪਿਤਾ ਮੰਨਿਆ ਜਾਵੇਗਾ।
ਕੋਰਟ ਨੇ ਇਹ ਵੀ ਕਿਹਾ ਕਿ ਰੋਬਰਟ ਨੂੰ ਬੱਚੀ ਦਾ ਭਵਿੱਖ ਤੈਅ ਕਰਨ ਦਾ ਅਧਿਕਾਰ ਹੈ। ਮਾਂ ਨੂੰ ਬੱਚੀ ਨਾਲ ਆਸਟ੍ਰੇਲੀਆ ‘ਚ ਰਹਿਣਾ ਪਵੇਗਾ ਤਾਂ ਕਿ ਰੋਬਰਟ ਨੂੰ ਬੱਚੀ ਨਾਲ ਮਿਲਣ ‘ਚ ਪਰੇਸ਼ਾਨੀ ਨਾ ਹੋਵੇ। ਹਾਲਾਂਕਿ ਇਹ ਗੱਲ ਸਪੱਸ਼ਟ ਨਹੀਂ ਹੋ ਸਕੀ ਕਿ ਕੀ ਇਸ ਫੈਸਲੇ ਨੂੰ ਭਵਿੱਖ ਲਈ ਇਕ ਨਜੀਰ ਮੰਨਿਆ ਜਾਵੇਗਾ।
ਹਾਈਕੋਰਟ ਨੇ ਸਪਰਮ ਡੋਨਰ ਨੂੰ ਦਿੱਤਾ ਕਾਨੂੰਨੀ ਪਿਤਾ ਹੋਣ ਦਾ ਦਰਜਾ

Leave a Comment
Leave a Comment