ਹਵਾਈ ਟਿਕਟਾਂ ਦੀ ਐਡਵਾਂਸ ਬੁਕਿੰਗ ਕਰਵਾਉਣ ਤੋਂ ਪਹਿਲਾਂ ਪੜ੍ਹੋ ਪੂਰੀ ਖਬਰ

TeamGlobalPunjab
2 Min Read

ਡੀਜੀਸੀਏ ਨੇ ਹਵਾਈ ਕੰਪਨੀਆਂ ਨੂੰ ਨਿਰਦੇਸ਼ ਜਾਰੀ ਕੀਤੇ ਹਨ ਜਿਸ ਤਹਿਤ ਹਵਾਈ ਕੰਪਨੀਆਂ ਐਡਵਾਂਸ ਟਿਕਟ ਬੁਕਿੰਗ ਨਹੀਂ ਕਰ ਸਕਣਗੀਆਂ। ਡੀਜੀਸੀਏ ਦਾ ਕਹਿਣਾ ਹੈ ਕਿ ਜਿੰਨੀ ਦੇਰ ਤੱਕ ਕੇਂਦਰ ਸਰਕਾਰ ਕਿਸੇ ਤਰਾਂ ਦਾ ਨਿਰਦੇਸ਼ ਜਾਰੀ ਨਹੀਂ ਕਰਦੀਆਂ ਉਦੋਂ ਤੱਕ ਇਹ ਹਵਾਈ ਕੰਪਨੀਆਂ ਕਿਸੇ ਵੀ ਤਰਾਂ ਦੀ ਕਾਰਵਾਈ ਅਮਲ ਵਿਚ ਨਾ ਲੈਕੇ ਆਉਣ ਯਾਨੀਕੇ ਐਡਵਾਂਸ ਟਿਕਟ ਬੁਕਿੰਗ ਨਾ ਕੀਤੀ ਜਾਵੇ। ਦੱਸ ਦਈਏ ਕਿ ਪੂਰੇ ਭਾਰਤ ਵਿਚ ਕੋਰੋਨਾ ਵਾਇਰਸ ਦੇ ਕਾਰਨ ਤਿੰਨ ਮਈ ਤੱਕ ਲਾਕਡਾਊਨ ਚੱਲ ਰਿਹਾ ਹੈ ਪਰ ਕੁਝ ਪ੍ਰਾਈਵੇਟ ਹਵਾਈ ਕੰਪਨੀਆਂ ਨੇ ਚਾਰ ਮਈ ਤੋਂ ਟਿਕਟਾਂ ਦੇ ਲਈ ਐਡਵਾਂਸ ਬੁਕਿੰਗ ਪੋਰਟਲ ਚਾਲੂ ਕਰ ਦਿਤੇ ਜਿਸ ਕਾਰਨ ਡੀਜੀਸੀਏ ਨੇ ਇਸਤਰਾਂ ਦੇ ਨਿਰਦੇਸ਼ ਜਾਰੀ ਕਰਨੇ ਪਏ ਹਨ। ਡੀਜੀਸੀਏ ਨੇ ਇਸ ਗੱਲ ਦਾ ਸਪੱਸ਼ਟੀਕਰਨ ਵੀ ਦਿਤਾ ਕਿ ਹਵਾਈ ਕੰਪਨੀਆਂ ਨੂੰ ਆਪਣਾ ਕਾਰਜ ਸੁਚਾਰੂ ਢੰਗ ਨਾਲ ਚਾਲੂ ਕਰਨ ਲਈ ਸਰਕਾਰ ਵੱਲੋਂ ਸਮਾਂ ਅਤੇ ਨੋਟਿਸ ਜਾਰੀ ਕੀਤਾ ਜਾਵੇਗਾ ਇਸਲਈ ਕਿਸੇ ਵੀ ਤਰਾਂ ਦੀ ਜਲਦਬਾਜ਼ੀ ਨਾ ਕੀਤੀ ਜਾਵੇ। ਇਸਤੋਂ ਪਹਿਲਾਂ ਡੀਜੀਸੀਏ ਨੇ ਹਵਾਈ ਕੰਪਨੀਆਂ ਦੇ ਉਹਨਾਂ ਏਜੰਟਾਂ ਨੂੰ ਹੁਕਮ ਜਾਰੀ ਕੀਤੇ ਸਨ ਜੋ ਕਿ ਬੁਕਿੰਗ ਕੈਂਸਲ ਦੀ ਅਦਾਇਗੀ ਆਪਣੇ ਗ੍ਰਾਹਕਾਂ ਨੂੰ ਨਹੀਂ ਕਰ ਰਹੇ ਸਨ। ਦੱਸ ਦਈਏ ਕਿ ਹੋਰ ਵਿਦੇਸ਼ਾਂ ਦੀ ਤਰਾਂ ਭਾਰਤ ਵਿਚ ਵੀ ਲਾਕਡਾਊਨ ਦੇ ਮੱਦੇਨਜ਼ਰ ਹਵਾਈ ਉਡਾਣਾਂ ਰੱਦ ਕਰ ਦਿਤੀਆਂ ਗਈਆਂ ਸਨ। ਹੁਣ ਇਹ ਕੰਪਨੀਆਂ ਵੀ ਸਰਕਾਰ ਦੇ ਉਸ ਐਲਾਨ ਦਾ ਇੰਤਜ਼ਾਰ ਕਰ ਰਹੀਆਂ ਹਨ ਜਿਸ ਵਿਚ ਮੁੜ ਤੋਂ ਉਡਾਣਾਂ ਭਰਣ ਦਾ ਆਦੇਸ਼ ਜਾਰੀ ਹੋਵੇਗਾ।

Share this Article
Leave a comment