ਨਵੀਂ ਦਿੱਲੀ:- ਏਅਰਲਾਈਨ ਕੰਪਨੀਆਂ ਨੂੰ ਡੀਜੀਸੀਏ ਵੱਲੋਂ ਸਖਤ ਆਦੇਸ਼ ਜਾਰੀ ਕੀਤੇ ਗਏ ਹਨ। ਜਿਸ ਵਿਚ ਕਿਹਾ ਗਿਆ ਹੈ ਕਿ ਹਵਾਈ ਕੰਪਨੀਆਂ ਆਪਣੇ ਗ੍ਰਾਹਕਾਂ ਦੀਆਂ ਕੈਂਸਿਲ ਟਿਕਟਾਂ ਦਾ ਪੂਰਾ ਪੈਸਾ ਵਾਪਿਸ ਕਰਨਗੀਆਂ। ਐਨਾ ਹੀ ਨਹੀਂ ਇਹ ਵੀ ਹੁਕਮ ਜਾਰੀ ਕੀਤਾ ਗਿਆ ਹੈ ਕਿ ਹਵਾਈ ਕੰਪਨੀਆਂ ਕਿਸੇ ਵੀ ਤਰਾਂ ਦੇ ਕੈਂਸਲੇਸ਼ਨ ਚਾਰਜਿਸ ਵੀ ਚਾਰਜ ਨਹੀਂ ਕਰ ਸਕਦੀਆਂ। ਇਹ ਨਿਯਮ ਡੋਮੈਸਟਿਕ ਅਤੇ ਇੰਟਰਨੈਸ਼ਨਲ ਦੋਨਾਂ ਫਲਾਈਟਾਂ ਲਈ ਜਾਰੀ ਕੀਤੇ ਗਏ ਹਨ। ਤੁਹਾਨੂੰ ਯਾਦ ਕਰਵਾ ਦਈਏ ਕਿ 22 ਮਾਰਚ ਤੋਂ 14 ਅਪ੍ਰੈਲ ਤੱਕ ਜਾਰੀ ਕੀਤੇ ਗਏ ਲਾਕਡਾਊਨ ਦੇ ਮੱਦੇਨਜ਼ਰ ਕਈ ਫਲਾਈਟਾਂ ਰੱਦ ਕਰਨੀਆਂ ਪਈਆਂ ਸਨ। ਉਸਤੋਂ ਬਾਅਦ ਫਿਰ ਜਦੋਂ 3 ਮਈ ਤੱਕ ਲਾਕਡਾਊਨ ਦੀ ਮਿਆਦ ਕਰ ਦਿਤੀ ਗਈ ਤਾਂ ਡੀਜੀਸੀਏ ਨੇ ਇਹ ਹੁਕਮ ਸਾਰੀਆਂ ਹੀ ਏਅਰ ਲਾਈਨਾਂ ਲਈ ਜਾਰੀ ਕੀਤੇ ਹਨ ਤਾਂ ਜੋ ਕਿਸੇ ਵੀ ਯਾਤਰੀ ਦੇ ਪੈਸੇ ਬੇਅਰਥ ਨਾ ਜਾਣ। ਤੁਹਾਨੂੰ ਜਾਣਕੇ ਹੈਰਾਨੀ ਹੋਵੇਗੀ ਹਵਾਈ ਕੰਪਨੀਆਂ ਲੋਕਾਂ ਦਾ ਲੱਗਭੱਗ 9 ਕਰੋੜ ਰੁਪਈਆ ਜਮ੍ਹਾ ਹੋ ਚੁੱਕਾ ਹੈ ਅਤੇ ਪੁਲਸ ਪ੍ਰਸ਼ਾਸਨ ਨੂੰ ਇਸ ਸਬੰਧੀ ਸ਼ਕਾਇਤਾਂ ਮਿਲ ਰਹੀਆਂ ਸਨ ਕਿ ਏਜੰਟ ਉਹਨਾਂ ਨੂੰ ਕੋਈ ਹੱਥ-ਪੱਲਾ ਨਹੀਂ ਫੜਾ ਰਹੇ ਜਿਸਤੋਂ ਬਾਅਦ ਡੀਜੀਸੀਏ ਨੇ ਸਖਤੀ ਵਿਖਾਉਂਦਿਆਂ ਇਹ ਹੁਕਮ ਜਾਰੀ ਕੀਤੇ ਹਨ। ਐਨਾ ਹੀ ਨਹੀਂ ਇਹ ਹੁਕਮ ਵੀ ਜਾਰੀ ਕੀਤੇ ਗਏ ਹਨ ਕਿ ਸਾਰੀਆਂ ਹੀ ਏਅਰਲਾਈਨ ਕੰਪਨੀਆਂ ਆਪਣੇ ਯਾਤਰੀਆਂ ਦਾ ਇਹ ਪੈਸਾ ਤਿੰਨ ਹਫਤਿਆਂ ਦੇ ਅੰਦਰ-ਅੰਦਰ ਵਾਪਸ ਕਰ ਦੇਣ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਸਕਦੀ ਹੈ।