ਅਮਰੀਕਾਂ ‘ਚ ਮੌਤਾਂ ਦਾ ਅੰਕੜਾ 104,500 ਪਾਰ, 18 ਲੱਖ ਦੇ ਲਗਭਗ ਸੰਕਰਮਿਤ

TeamGlobalPunjab
2 Min Read

ਵਾਸ਼ਿੰਗਟਨ: ਅਮਰੀਕਾ ‘ਚ ਕੋਰੋਨਾ ਵਾਇਰਸ ਕਾਰਨ ਹੁਣ ਤੱਕ 1 ਲੱਖ ਤੋਂ ਜ਼ਿਆਦਾ ਮੌਤਾਂ ਦਰਜ ਕੀਤੀਆਂ ਗਈਆਂ ਹਨ। ਜੋਹਨ ਹਾਪਕਿੰਸ ਯੂਨੀਵਰਸਿਟੀ ਦੇ ਮੁਤਾਬਕ ਦੁਨੀਆ ਵਿੱਚ ਇਹ ਗਿਣਤੀ ਸਭ ਤੋਂ ਜ਼ਿਆਦਾ ਹੈ ਤੇ ਪਿਛਲੇ 24 ਦੌਰਾਨ 1,225 ਮੌਤਾ ਦਰਜ ਕੀਤੀਆਂ ਗਈਆ ਹਨ। ਅਮਰੀਕਾ ਵਿੱਚ ਮ੍ਰਿਤਕਾਂ ਦੀ ਗਿਣਤੀ 104,500 ਨੂੰ ਪਾਰ ਕਰ ਗਈ ਹੈ ਅਤੇ 17 ਲੱਖ 93 ਹਜ਼ਾਰ ਤੋਂ ਜ਼ਿਆਦਾ ਲੋਕ ਲਪੇਟ ਵਿੱਚ ਹਨ। ਉੱਥੇ ਹੀ 17,000 ਤੋਂ ਜ਼ਿਆਦਾ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਕੱਲੇ ਨਿਊ ਯਾਰਕ ਵਿਚ ਹੀ ਮੌਤਾਂ ਦੀ ਗਿਣਤੀ 29,000 ਤੋਂ ਜ਼ਿਆਦਾ ਹੈ।

ਅਮਰੀਕਾ ਵਿੱਚ ਸਭ ਤੋਂ ਜ਼ਿਆਦਾ ਤਬਾਹੀ ਨਿਊਯਾਰਕ ਵਿੱਚ ਦੇਖਣ ਨੂੰ ਮਿਲੀ ਹੈ, ਜਿੱਥੇ ਦੇਸ਼ ਦੇ ਕੁੱਲ 22 ਫੀਸਦੀ ਮਾਮਲੇ ਹਨ ਪਰ ਲਗਭਗ 30 ਹਜ਼ਾਰ ਮੌਤਾਂ ਹੋਈਆਂ ਹਨ। ਨਿਊਯਾਰਕ ਵਿੱਚ ਹੀ ਸੰਯੁਕਤ ਰਾਸ਼ਟਰ, ਦੁਨੀਆ ਭਰ ਦੀ ਦਿੱਗਜ ਕੰਪਨੀਆਂ ਅਤੇ ਦੇਸ਼ਾਂ ਦੇ ਦੂਤਾਵਾਸ ਹਨ। ਨਿਊਯਾਰਕ, ਨਿਊਜਰਸੀ, ਕੈਲੀਫੋਰਨਿਆ ਅਤੇ ਇਲਿਨੋਇਸ ਅਤੇ ਮੈਸਾਚਿਉਸੇਟਸ ਨੂੰ ਮਿਲਾਕੇ ਪੰਜ ਰਾਜਾਂ ਵਿੱਚ ਹੀ 55 ਹਜ਼ਾਰ ਲੋਕਾਂ ਨੇ ਇਸ ਬਿਮਾਰੀ ਕਰਨ ਦਮ ਤੋੜਿਆ ਹੈ।

ਦੋ ਮਹੀਨੇ ਦੇ ਸਖਤ ਲਾਕਡਾਉਨ ਦੇ ਬਾਵਜੂਦ ਅਮਰੀਕਾ ਵਿੱਚ ਮੌਤਾਂ ਇੱਕ ਲੱਖ ਤੱਕ ਪਹੁੰਚ ਗਈਆਂ ਹਨ। ਇਸ ਤੋਂ ਪਹਿਲਾਂ 1957 ਵਿੱਚ ਫਲੂ ਨਾਲ ਇੱਕ ਲੱਖ 16 ਹਜ਼ਾਰ ਅਤੇ 1968 ਵਿੱਚ ਇੱਕ ਲੱਖ ਲੋਕ ਮਾਰੇ ਗਏ ਸਨ। ਪਰ ਇਹ ਗਿਣਤੀ ਵੀ ਜਲਦ ਪਾਰ ਹੋ ਜਾਣ ਦਾ ਖ਼ਦਸ਼ਾ ਹੈ।

ਵਿਸ਼ਵ ਪੱਧਰ ‘ਤੇ ਬਿਮਾਰੀ ਨਾਲ ਹੁਣ ਤੱਕ 59 ਲੱਖ ਤੋਂ ਜ਼ਿਆਦਾ ਲੋਕ ਸੰਕਰਮਿਤ ਹਨ ਉੱਥੇ ਹੀ ਮਰਨ ਵਾਲਿਆਂ ਦੀ ਗਿਣਤੀ 3 ਲੱਖ ਦੇ ਪਾਰ ਪਹੁੰਚ ਗਈ ਹੈ। ਅਮਰੀਕਾ ਤੋਂ ਬਾਅਦ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼ ਬ੍ਰਾਜ਼ੀਲ ਹੈ । ਇੱਥੇ ਕੋਰੋਨਾ ਨਾਲ ਮਰਨ ਵਾਲਿਆਂ ਦਾ ਅੰਕੜਾ 27,944 ਹੈ ਉਥੇ ਹੀ ਸੰਕਰਮਿਤਾਂ ਦੀ ਗਿਣਤੀ 4 ਲੱਖ ਦੇ ਪਾਰ ਹੈ।

- Advertisement -

Share this Article
Leave a comment