ਹਰਸਿਮਰਤ ਨੇ ਚੋਣਾਂ ਸਮੇਂ ਆਪਣੇ ਬੱਚਿਆਂ ਦੇ ਸਿਆਸਤ ‘ਚ ਆਉਣ ਦੀ ਦੱਸੀ ਸੱਚਾਈ

TeamGlobalPunjab
1 Min Read

ਸਿਆਸੀ ਸੰਕਟ ਵਿੱਚ ਘਿਰੇ ਬਾਦਲ ਪਰਿਵਾਰ ਨੇ ਆਪਣੀ ਅਗਲੀ ਪੀੜ੍ਹੀ ਵੀ ਸਿਆਸਤ ਵਿੱਚ ਉਤਾਰ ਦਿੱਤੀ ਹੈ। ਸੁਖਬੀਰ ਬਾਦਲ ਦੀ ਧੀ ਤੇ ਪੁੱਤ ਚੋਣ ਮੈਦਾਨ ਵਿੱਚ ਕੁੱਦ ਗਏ ਹਨ। ਸੁਖਬੀਰ ਬਾਦਲ ਦੇ ਬੇਟੇ ਅਨੰਤਵੀਰ ਬਾਦਲ ਜਿਥੇ ਗਿੱਦੜਬਾਹਾ ਪਹੁੰਚੇ ਤਾਂ ਉਨ੍ਹਾਂ ਦੀ ਧੀ ਆਪਣੀ ਮਾਂ ਹਰਸਿਮਰਤ ਬਾਦਲ ਨਾਲ ਬਠਿੰਡਾ ਵਿੱਚ ਚੋਣ ਪ੍ਰਚਾਰ ਕਰਨ ਪਹੁੰਚੀ। ਪਰ ਇਸ ਮੌਕੇ ਹਰਸਿਮਰਤ ਬਾਦਲ ਨੇ ਸਾਫ ਕੀਤਾ ਕਿ ਉਨਾਂ ਦੇ ਬੱਚਿਆਂ ਦੀ ਰਾਜਨੀਤੀ ਚ ਕੋਈ ਖਾਸ ਦਿਲਚਸਪੀ ਨਹੀਂ ਹੈ। ਉਥੇ ਹੀ ਕੈਪਟਨ ਵਲੋਂ ਐਸਜੀਪੀਸੀ ਦੀਆਂ ਚੋਣਾਂ ਲੜਨ ਦੇ ਬਿਆਨ ਤੇ ਹਰਸਿਮਰਤ ਬਾਦਲ ਨੇ ਪਲਟਵਾਰ ਕੀਤਾ। ਜਿਨਾਂ ਨੇ ਕਿਹਾ ਕਿ ਕੈਪਟਨ ਨੇ ਇਹ ਬਿਆਨ ਦੇ ਕੇ ਸਾਫ ਕਰ ਦਿਤਾ ਕਿ ਉਹ ਹੁਣ ਐਸਜੀਪੀਸੀ ਤੇ ਵੀ ਕਬਜ਼ਾ ਕਰਨਾ ਚਾਹੁੰਦੇ ਹਨ।
ਭਾਵੇਂ ਕਿ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਉਨ੍ਹਾਂ ਦੇ ਬੱਚਿਆ ਦੀ ਰਾਜਨੀਤੀ ਚ ਕੋਈ ਦਿੱਲਚਸਪੀ ਨਹੀਂ ਹੈ ਪਰ ਇਸ ਤਰ੍ਹਾਂ ਆਪਣਿਆਂ ਲਈ ਚੋਣ ਪ੍ਰਚਾਰ ਕਰਨ ਤੋਂ ਸਾਫ ਲਗ ਰਿਹਾ ਹੈ ਕਿ ਉਹ ਵੀ ਸਿਆਸਤ ਵਿੱਚ ਪੈਰ ਧਰ ਰਹੇ ਹਨ।

https://www.youtube.com/watch?v=4MMYoYE8-0Q

Share this Article
Leave a comment