ਬ੍ਰਿਟੇਨ: ਜ਼ਰਾ ਤੁਸੀ ਸੋਚ ਕੇ ਦੇਖੋ ਜੇਕਰ ਕੁੜੀ ਨੂੰ ਆਪਣੇ ਪਾਲਤੂ ਕੁੱਤੇ ਨਾਲ ਵਿਆਹ ਕਰਵਾਉਣਾ ਪੈ ਜਾਵੇ ਤਾਂ ਕੀ ਹੋਵੇਗਾ? ਤੁਸੀ ਅਜਿਹਾ ਸੋਚ ਵੀ ਨਹੀ ਪਾ ਰਹੇ ਹੋਵੋਗੇ ਕਿ ਅਜਿਹਾ ਕਿਵੇਂ ਹੋ ਸਕਦਾ ਹੈ ਪਰ ਬ੍ਰਿਟੇਨ ਦੀ ਇੱਕ ਮਹਿਲਾ ਨੇ ਆਪਣੇ ਕੁੱਤੇ ਨਾਲ ਵਿਆਹ ਕਰਵਾ ਕੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ।
ਇਨਸਾਨਾਂ ਤੋਂ ਮਿਲੇ ਧੋਖੇ ਤੇ ਰਿਸ਼ਤਿਆਂ ਦੀਆਂ ਉਲਝਨਾਂ ਤੋਂ ਪਰੇਸ਼ਾਨ ਹੋਕੇ ਬ੍ਰਿਟੇਨ ਦੀ ਐਲੀਜ਼ਾਬੈਥ ਨੇ ਆਪਣੇ ਪਾਲਤੂ ਕੁੱਤੇ ਲੋਗਾਨ ਨਾਲ ਹੀ ਵਿਆਹ ਕਰਵਾ ਲਿਆ। ਐਲੀਜ਼ਾਬੈਥ ਨੇ ਬ੍ਰਿਟਿਸ਼ ਟੈਲੀਵਿਜ਼ਨ ਦੇ ਇੱਕ ਲਾਈਵ ਸ਼ੋਅ ‘ਚ ਆਪਣੇ ਕੁੱਤੇ ਨਾਲ ਵਿਆਹ ਕਰਵਾਇਆ ਤੇ ਕਿਹਾ ਕਿ ਚਾਰ ਮੰਗਣੀਆਂ ਟੁੱਟ ਜਾਣ ਤੋਂ ਬਾਅਦ ਮੇਰਾ ਮਰਦਾਂ ਤੋਂ ਵਿਸ਼ਵਾਸ ਉੱਠ ਗਿਆ ਸੀ ਕਿਸਮਤ ਨੇ ਮੈਨੂੰ ਤੇ ਲੋਗਾਨ ਨੂੰ ਇੱਕ ਦੂੱਜੇ ਨਾਲ ਮਿਲਾਇਆ ਹੈ।
ਸਾਡੇ ਦੋਵਾਂ ਦੀ ਮੁਲਾਕਾਤ ਉਸ ਵੇਲੇ ਹੋਈ ਜਦੋਂ ਸਾਨੂੰ ਇੱਕ ਦੂੱਜੇ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਸੀ। ਲੋਗਾਨ ਨੂੰ ਮਿਲਣ ਤੋਂ ਪਹਿਲਾਂ ਮੈਂ ਪੂਰੀ ਤਰ੍ਹਾਂ ਟੁੱਟ ਚੁੱਕੀ ਸੀ, ਉਸਦੇ ਕਾਰਨ ਹੀ ਮੈਂ ਫਿਰ ਤੋਂ ਠੀਕ ਹੋ ਪਾਈ ਹਾਂ।
The moment we officially pronounced Elizabeth and Logan as Dog and Wife! 👰🐶🎇 pic.twitter.com/0xZwaAhj7k
— This Morning (@thismorning) July 30, 2019
ਲਾਈਵ ਸ਼ੋਅ ਦੌਰਾਨ ਦੋਵਾਂ ਨੇ ਧੂੰਮ-ਧਾਮ ਨਾਲ ਇਸ ਅਨੋਖੇ ਵਿਆਹ ਦੀਆਂ ਰਸਮਾਂ ਪੂਰੀ ਕੀਤੀਆਂ। ਪਹਿਲਾਂ ਤਾਂ ਲੋਗਾਨ ਤੇ ਐਲਿਜਾਬੈਥ ਨੇ ਇੱਕ ਦੂੱਜੇ ਨੂੰ ਬਰੈਸਲੇਟ ਤੇ ਅੰਗੂਠੀ ਪਾਈ ਤੇ ਫਿਰ ਇੱਕ ਦੂੱਜੇ ਨੂੰ ਚੁੰਮ ਕੇ ਵਿਆਹ ਦੀ ਰਸਮ ਨਿਭਾਈ। ਇਸ ਦੌਰਾਨ ਐਲੀਜਾਬੈਥ ਦਾ ਕੁੱਤਾ ਲੋਗਾਨ ਬਿਲਕੁੱਲ ਕਿਸੇ ਲਾੜੇ ਦੀ ਤਰ੍ਹਾਂ ਕਾਲਾ ਕੋਟ ਅਤੇ ਟੋਪੀ ਪਹਿਨ ਕੇ ਆਇਆ ਸੀ, ਜਦਕਿ ਐਲਿਜਾਬੇਥ ਸਫੈਦ ਗਾਊਨ ‘ਚ ਨਜ਼ਰ ਆ ਰਹੀ ਸੀ।
ਐਲੀਜਾਬੈਥ ਦੇ ਇਸ ਵਿਆਹ ਨੂੰ ਕਈ ਲੋਕ ਬਹੁਤ ਸਰਾਹ ਰਹੇ ਹਨ, ਉਥੇ ਹੀ ਵੱਡੀ ਗਿਣਤੀ ‘ਚ ਸੋਸ਼ਲ ਮੀਡੀਆ ‘ਤੇ ਲੋਕ ਇਸ ਫੈਸਲੇ ਗਲਤ ਕਹਿ ਰਹੇ ਹਨ। ਕੁੱਝ ਲੋਕਾਂ ਦਾ ਅਜਿਹਾ ਵੀ ਕਹਿਣਾ ਹੈ ਕਿ ਮਰਦਾਂ ਤੋਂ ਧੋਖਾ ਮਿਲਣ ਤੋਂ ਬਾਅਦ ਘੱਟੋਂ ਘੱਟ ਲੋਗਾਨ ਉਸ ਦੇ ਨਾਲ ਸੱਚਾ ਤਾਂ ਰਹੇਗਾ। ਜਾਣਕਾਰੀ ਮੁਤਾਬਕ ਮਾਡਲ ਐਲੀਜ਼ਾਬੇਥ ਦਾ ਇਕ 25 ਸਾਲ ਦਾ ਬੇਟਾ ਵੀ ਹੈ। ਐਲੀਜ਼ਾਬੇਥ ਦਾ ਕਹਿਣਾ ਹੈ ਕਿ ਹੁਣ ਉਸ ਨੂੰ ਕਿਸੇ ਪੁਰਸ਼ ਦੀ ਲੋੜ ਨਹੀਂ ਹੈ। ਉਹ ਆਪਣੀ ਪੂਰੀ ਜ਼ਿੰਦਗੀ ਆਪਣੇ ਕੁੱਤੇ ਲੋਗਨ ਨਾਲ ਬਿਤਾਏਗੀ।