ਸੰਵਿਧਾਨਕ ਹੱਕ ਅਤੇ ਅਸੀਂ

TeamGlobalPunjab
2 Min Read

 

26 ਨਵੰਬਰ,1949 ਅਤੇ 26 ਜਨਵਰੀ,1950 ਦਾ ਦਿਨ ਭਾਰਤ ਦੇ ਇਤਿਹਾਸ ਵਿੱਚ ਸੁਨਿਹਰੀ ਪੰਨਿਆਂ ਉਪਰ ਦਰਜ ਹੈ। ਪ੍ਰੰਤੂ ਵਿਚਾਰਨ ਤੇ ਸਮਝਣ ਵਾਲੀ ਗੱਲ ਇਹ ਹੈ ਕਿ ਭਾਰਤ ਦੇ 3 ਤੋਂ 15 ਫ਼ੀਸਦ ਜਰਨਲ ਵਰਗ ਦੇ ਲੋਕਾਂ ਨੂੰ ਸੰਵਿਧਾਨਕ ਹੱਕਾਂ ਦੀ ਸਭ ਤੋਂ ਵੱਧ ਜਾਣਕਾਰੀ ਇਸ ਸੰਵਿਧਾਨ ਨੂੰ ਪੜ੍ਹ ਕੇ ਹੋਈ ਅਤੇ ਉਹ ਭਾਰਤ ਵਿੱਚ ਰਾਜ ਭਾਗ ‘ਤੇ ਕਾਬਜ਼ ਹੋ ਗਏ। ਉਹ ਹੁਣ ਤੱਕ ਕਾਬਜ਼ ਚਲ ਰਹੇ ਹਨ। ਅੱਜ 2 6 ਨਵੰਬਰ ਦਾ ਦਿਨ ਭਾਰਤ ਦੇ ਸੰਵਿਧਾਨ ਦਾ ਉਹ ਪਵਿੱਤਰ ਦਿਨ ਹੈ ਜਦੋਂ ਲੋਕਾਂ ਨੂੰ ਕਾਨੂੰਨੀ ਅਧਿਕਾਰ ਮਿਲਿਆ ਖਾਸ ਤੌਰ ‘ਤੇ ਐਸਸੀ, ਐਸਟੀ, ਓਬੀਸੀ ਵਰਗ ਦੇ ਪਛੜੇ ਲੋਕਾਂ ਨੂੰ ਸੰਵਿਧਾਨਕ ਅਧਿਕਾਰ ਮਿਲਣ ਤੇ ਕਾਨੂੰਨੀ ਆਜ਼ਾਦੀ ਮਿਲੀ ਸੀ।

ਮੂਲ ਨਿਵਾਸੀ ਦਾ ਢੰਡੋਰਾ ਪਿੱਟਣ ਵਾਲੇ ਓਬੀਸੀ, ਐਸਸੀ, ਐਸਟੀ ਵਰਗ ਦੇ ਲੋਕਾਂ ਨੂੰ ਅੱਜ ਵੀ ਤੱਕ ਵੀ ਸੰਵਿਧਾਨ ਦੀ ਸਮਝ ਨਹੀਂ ਆਈ ਅਤੇ ਇਹ ਲੋਕ ਸਮਝਾਉਣ ਦੇ ਬਾਵਜੂਦ ਆਪਣੇ ਸੰਵਿਧਾਨਕ ਹੱਕਾਂ ਪ੍ਰਤੀ ਪੂਰੀ ਤਰ੍ਹਾਂ ਜਾਗਰੂਕ ਨਹੀਂ ਹਨ। ਇਨ੍ਹਾਂ ਨੂੰ ਜਰਨਲ ਵਰਗ ਨੇ ਇਕ ਵੋਟ ਬੈਂਕ ਸਮਝਦੇ ਹੋਏ ਕਈ ਲਾਲਚ ਦੇ ਕੇ ਮੰਗਣ ਵਾਲੀ ਮਾਨਸਿਕਤਾ ਵਿੱਚ ਬਦਲਿਆ ਹੋਇਆ ਹੈ। ਮੌਜੂਦਾ ਸਮੇਂ ਵਿੱਚ 85 ਪ੍ਰਤੀਸ਼ਤ ਵਰਗ ਦੇ ਲੋਕ ਅਜੇ ਵੀ ਇਨ੍ਹਾਂ ਦੀਆਂ ਸਿਆਸੀ ਪਾਰਟੀਆ ਵੱਲ ਝਾਕ ਰੱਖ ਰਹੇ ਹਨ। ਓਬੀਸੀ ਅਤੇ ਐਸਸੀ ਵਰਗ ਦੀਆਂ ਪਾਰਟੀਆਂ ਵੀ ਬਣ ਗਈਆਂ ਹਨ। ਇਹ ਪਾਰਟੀਆਂ ਮੂਲ ਨਿਵਾਸੀ 85 ਫ਼ੀਸਦ ਵਰਗ ਦੇ ਲੋਕਾਂ ਦੀ ਬੋਲੀ ਲਗਾਉਂਦੇ ਨਜ਼ਰ ਆਓਂਦੇ ਹਨ। 74 ਸਾਲਾਂ ਬਾਅਦ ਵੀ ਪੰਜਾਬ ਵਿੱਚ ਬਣੀਆਂ ਪਾਰਟੀਆਂ ਇਕ ਪਲੇਟਫਾਰਮ ‘ਤੇ ਇਕੱਠੇ ਨਹੀਂ ਹੋਏ। ਜੇ ਇਹ ਵਰਗ ਇਕੱਠੀਆਂ ਹੋ ਕੇ ਚੋਣਾ ਲੜਦੀਆਂ ਹਨ ਤਾਂ ਦੁਨੀਆਂ ਦੀ ਕੋਈ ਵੀ ਤਾਕਤ ਇਨ੍ਹਾਂ ਨੂੰ ਪੰਜਾਬ ਜਾਂ ਹੋਰ ਸੂਬੇ ਵਿੱਚ ਸਰਕਾਰ ਬਣਾਉਣ ਤੋਂ ਰੋਕ ਨਹੀਂ ਸਕਦੀ ਹੈ।

- Advertisement -

Share this Article
Leave a comment