ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਕੋਵਿਡ-19 ਕਰਕੇ ਹੋਈ ਪ੍ਰਭਾਵਿਤ

TeamGlobalPunjab
2 Min Read

ਕੋਰੋਨਾ ਵਾਇਰਸ ਦੇ ਚਲਦਿਆਂ ਜਿਥੇ ਧਾਰਮਿਕ ਸਥਾਨਾਂ ਤੇ ਸੰਗਤ ਦਾ ਜਾਣਾ ਬੰਦ ਕੀਤਾ ਗਿਆ ਹੈ ਉਥੇ ਹੀ ਇਸ ਸਾਲ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਵੀ ਕਾਫੀ ਜਿਆਦਾ ਪ੍ਰਭਾਵਿਤ ਹੋਵੇਗੀ। ਇਕ ਜੂਨ ਤੋਂ ਇਹ ਯਾਤਰਾ ਆਮ ਤੌਰ ਤੇ ਸ਼ੁਰੂ ਹੋ ਜਾਂਦੀ ਹੈ ਅਤੇ ਇਸਤੋਂ ਪਹਿਲਾਂ ਉਥੇ ਕਈ ਤਰਾਂ ਦੇ ਪੁਖਤਾ ਪ੍ਰਬੰਧ ਸੰਗਤ ਦੇ ਲਈ ਮੁਕੰਮਲ ਕਰ ਲਏ ਜਾਂਦੇ ਹਨ। ਪਰ ਇਸ ਵਾਰ ਤਾਲਾਬੰਦੀ ਹੋਣ ਕਾਰਨ ਇਹ ਕਾਰਜ ਪੂਰੇ ਨਹੀਂ ਕੀਤੇ ਜਾ ਸਕੇ। ਐਨਾ ਹੀ ਨਹੀਂ ਹਾਲੇ ਤੱਕ ਬਰਫ ਹਟਾਉਣ ਦਾ ਕੰਮ ਵੀ ਸ਼ੁਰੂ ਨਹੀਂ ਹੋਇਆ ਜੋ ਕਿ ਅਪ੍ਰੈਲ ਵਿਚ ਸ਼ੁਰੂ ਹੋ ਜਾਂਦਾ ਸੀ ਸੋ ਅਜਿਹੇ ਹਾਲਾਤਾਂ ਵਿਚ ਸੰਗਤ ਦੇ ਲਈ ਹੋਰ ਸਹੂਲਤਾਂ ਪ੍ਰਦਾਨ ਕਰਨਾ ਇਸ ਤੋਂ ਵੀ ਦੂਰ ਦੀ ਗੱਲ ਹੈ।

ਉਥੇ ਹੀ ਅਮਰਨਾਥ ਯਾਤਰਾ ਨੂੰ ਲੈਕੇ ਅਮਰਨਾਥ ਸ਼ਰਾਈਨ ਬੋਰਡ ਵੀ ਦੁਚਿਤੀ ਦੇ ਵਿਚ ਪੈ ਚੁਕਾ ਹੈ ਕਿ ਆਖਿਰਕਾਰ ਇਸ ਯਾਤਰਾ ਨੂੰ ਸ਼ੁਰੂ ਕੀਤਾ ਜਾਵੇ ਜਾਂ ਫਿਰ ਨਹੀਂ। ਦੱਸ ਦਈਏ ਕਿ 2020 ਵਿਚ ਸ਼ੁਰੂ ਹੋਣ ਵਾਲੀ ਅਮਰਨਾਥ ਯਾਤਰਾ ਪਹਿਲਾਂ ਰੱਦ ਕਰ ਦਿਤੀ ਗਈ ਸੀ ਅਤੇ ਬਾਅਦ ਵਿਚ ਇਸ ਫੈਸਲੇ ਨੂੰ ਵਾਪਸ ਲੈ ਲਿਆ ਗਿਆ ਜਿਸ ਵਿਚ ਅਮਰਨਾਥ ਯਾਤਰਾ 2020 ਨੂੰ ਰੱਦ ਕਰਨ ਦੀ ਜਾਣਕਾਰੀ ਦਿਤੀ ਗਈ ਸੀ।

 

- Advertisement -

ਲਾਕਡਾਊਨ ਦੇ ਚਲਦਿਆਂ ਸਥਿਤੀ ਕਾਫੀ ਜਿਆਦਾ ਗੰਭੀਰ ਬਣੀ ਹੋਈ ਹੈ। ਪਹਿਲੀ ਤਾਂ ਗੱਲ ਇਹ ਹੈ ਕਿ ਸ਼ਰਧਾਲੂ ਆਪਣੇ ਘਰਾਂ ਵਿਚੋਂ ਬਾਹਰ ਨਹੀਂ ਨਿਕਲ ਸਕਦੇ ਜੇਕਰ ਕਿਸੇ ਵੀ ਤਰਾਂ ਉਹਨਾਂ ਨੂੰ ਪਾਸ ਆਦਿ ਦੀ ਸਹੂਲਤ ਮਿਲ ਵੀ ਜਾਂਦੀ ਹੈ ਤਾਂ ਕੋਰੋਨਾ ਵਾਇਰਸ ਦੇ ਚਲਦਿਆਂ ਉਥੇ ਹਾਲਾਤ ਖਰਾਬ ਵੀ ਹੋ ਸਕਦੇ ਹਨ। ਕਿਉਂ ਕਿ ਸ਼ਰਧਾਲੂਆਂ ਦਾ ਇਕੱਠ ਹੋਵੇਗਾ ਅਤੇ ਇਸ ਬਿਮਾਰੀ ਤੇ ਜਿੱਤ ਪ੍ਰਾਪਤ ਕਰਨ ਦਾ ਹੱਲ ਸਿਰਫ ਇਹੀ ਹੈ ਕਿ ਸੋਸ਼ਲ ਡਿਸਟੈਂਸਿੰਗ ਬਣਾਕੇ ਰੱਖੀ ਜਾਵੇ ਪਰ ਅਜਿਹੀਆਂ ਥਾਵਾਂ ਤੇ ਸਰਕਾਰ ਦੇ ਇਹਨਾਂ ਹੁਕਮਾਂ ਦੀ ਇੰਨ-ਬਿੰਨ ਪਾਲਣਾ ਕਰਨਾ ਸੌਖਾ ਕੰਮ ਨਹੀਂ ਹੈ। ਬੇਸ਼ਕ ਪ੍ਰਸ਼ਾਸਨ ਮੌਕੇ ਤੇ ਮੌਜੂਦ ਰਹਿ ਸਕਦਾ ਹੈ ਪਰ ਫਿਰ ਵੀ ਇਹ ਪ੍ਰਕਿਰਿਆ ਬੜੀ ਹੀ ਪੇਚੀਦਾ ਹੋ ਸਕਦੀ ਹੈ। ਸੋ ਹੁਣ ਬੋਰਡ ਵੱਲੋਂ ਆਉਣ ਵਾਲੇ ਸਮੇਂ ਤੱਕ ਕਿਸ ਤਰਾਂ ਦਾ ਫੈਸਲਾ ਲਿਆ ਜਾਵੇਗਾ ਅਮਰਨਾਥ ਦੇ ਯਾਤਰੀਆਂ ਨੂੰ ਇਸਦੀ ਉਡੀਕ ਰਹੇਗੀ ਕਿਉਂ ਕਿ ਹਰ ਸ਼ਰਧਾਲੂ ਇਸ ਪਵਿੱਤਰ ਅਸਥਾਨ ਦੇ ਦਰਸ਼ਨਾਂ ਲਈ ਜਾਣ ਦੀ ਚਾਹਤ ਰੱਖਦਾ ਹੈ।

Share this Article
Leave a comment