ਬਰਗਾੜੀ ਮਾਮਲੇ ‘ਚ SIT ਦੀ ਵੱਡੀ ਕਾਰਵਾਈ , 6 ਡੇਰਾ ਪ੍ਰੇਮੀ ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ

TeamGlobalPunjab
1 Min Read

ਫਰੀਦਕੋਟ : 2015 ‘ਚ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਜਵਾਹਰ ਸਿੰਘ ਵਾਲਾ ਅਤੇ ਬਰਗਾੜੀ ਵਿਚ ਹੋਈਆਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਕਰ ਰਹੀ SIT  ਹੁਣ ਫੇਰ ਸਰਗਰਮ ਹੋ ਗਈ ਹੈ।

ਆਈ. ਜੀ. ਬਾਰਡਰ ਐੱਸ. ਪੀ. ਐੱਸ. ਪਰਮਾਰ ਦੀ  ਇਸ ਟੀਮ ਦੀ ਕਮਾਂਡ ਸੰਭਾਲਣ ਤੋਂ ਬਾਅਦ ਵੱਡੀ ਕਾਰਵਾਈ ਕਰਦੇ ਹੋਏ ਬੇਅਦਬੀ ਦੇ 6 ਡੇਰਾ ਪ੍ਰੇਮੀ ਦੋਸ਼ੀਆਂ ਨੂੰ  ਗ੍ਰਿਫ਼ਤਾਰ ਕੀਤਾ ਹੈ।  ਇਸ ਟੀਮ ਦੇ ਦੂਜੇ ਮੈਂਬਰ AIG ਰਜਿੰਦਰ ਸਿੰਘ ਸੋਹਲ ਹਨ। ਇਸ ਮਾਮਲੇ ਦੀ ਜਾਂਚ ਪਹਿਲਾਂ ਸੀ. ਬੀ. ਆਈ. ਨੂੰ ਸੌਂਪ ਦਿੱਤੀ ਗਈ ਸੀ। ਪਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਅਦਾਲਤੀ ਲੜਾਈ ਰਾਹੀਂ ਜਾਂਚ ਵਾਪਸ ਪੰਜਾਬ ਪੁਲਿਸ ਦੇ ਹਥ ਸੋਂਪ ਦਿਤੀ ਸੀ। CBI ਵੱਲੋਂ ਇਸ ਕੇਸ ਦਾ ਰਿਕਾਰਡ ਪੰਜਾਬ ਪੁਲਿਸ  ਦੇ ਹਵਾਲੇ ਕਰਨ ਤੋਂ ਬਾਅਦ ਇਹ ਪਹਿਲੀ ਵੱਡੀ ਕਾਰਵਾਈ ਹੈ।

 ਸੁਖਜਿੰਦਰ ਸਿੰਘ ਸੰਨੀ, ਸ਼ਕਤੀ ਸਿੰਘ, ਰਣਜੀਤ ਸਿੰਘ, ਬਲਜੀਤ ਸਿੰਘ, ਨਿਸ਼ਾਨ ਸਿੰਘ ਅਤੇ ਪ੍ਰਦੀਪ ਸਿੰਘ ਗ੍ਰਿਫ਼ਤਾਰ ਕੀਤੇ ਗਏ ਦੌਸ਼ੀ ਹਨ । ਜੋ 117/2015 ਅਤੇ 128/2015 ਦੇ ਤਹਿਤ ਗ੍ਰਿਫਤਾਰ ਕੀਤੇ ਗਏ ਹਨ।

- Advertisement -

Share this Article
Leave a comment