ਸੇਂਟ ਲਿਓਨਾਰਡ ਐਲੀਮੈਂਟਰੀ ਸਕੂਲ ਵਿੱਚ ਲੱਗੀ ਅੱਗ

TeamGlobalPunjab
1 Min Read
ਪੀਲ ਪੁਲਿਸ ਇੱਕ ਅਜਿਹੀ ਵਿਅਕਤੀ ਦੀ ਭਾਲ ਕਰ ਰਹੀ ਹੈ। ਜਿਸਨੇ ਬਰੈਂਪਟਨ ਦੇ ਸੇਂਟ ਲਿਓਨਾਰਡ ਐਲੀਮੈਂਟਰੀ ਸਕੂਲ ਵਿੱਚ ਵਿੱਚ ਅੱਗ ਲਗਾ ਕੇ 8 ਮਿਲੀਅਨ ਡਾਲਰ ਦਾ ਨੁਕਸਾਨ ਕੀਤਾ ਹੈ। ਇੱਕ ਪ੍ਰੈਸ ਨੋਟ ਵਿੱਚ ਪੁਲਿਸ ਨੇ ਆਖਿਆ ਹੈ ਕਿ ਨੁਕਸਾਨ ਦੀ ਪੂਰਤੀ ਲਈ 12 ਤੋਂ 18 ਮਹੀਨਿਆਂ ਦਾ ਸਮਾਂ ਲੱਗੇਗਾ। ਅਧਿਕਾਰੀਆਂ ਮੁਤਾਬਕ ਅੱਗ ਜਾਣਬੁੱਝ ਕੇ ਲਗਾਈ ਗਈ ਤੇ ਮੁਢਲੀ ਜਾਂਚ ਵਿੱਚ ਇਹ ਵੀ ਪਤਾ ਲੱਗਾ ਹੈ ਕਿ ਇਸ ਘਟਨਾ ਵਿੱਚ ਕੋਈ ਵੀ ਵਿਅਕਤੀ ਜ਼ਖਮੀ ਨਹੀਂ ਹੋਇਆ ਹੈ। ਦੋਸ਼ੀ ਨੇ ਸਕੂਲ ਦੇ ਇਲੈਕਟ੍ਰੀਕਲ ਸਿਸਟਮ, ਆਫਿਸ ਏਰੀਆ ਨੂੰ ਅੱਗ ਲਗਾਉਣ ਤੋਂ ਪਹਿਲਾਂ
ਸਕੂਲ ਦੇ ਬਾਕੀ ਹਿੱਸਿਆਂ ਨੂੰ ਨੁਕਸਾਨ ਪਹੁੰਚਾਇਆ ਹੈ। ਇਹ ਸਕੂਲ ਕੈਂਨੇਡੀ ਰੋਡ ਅਤੇ ਸੈਂਡਲਵੁੱਡ ਪਾਰਕਵੇਅ ਈਸਟ ਦੇ ਨੇੜੇ ਸਥਿਤ ਹੈ। ਪੁਲਿਸ ਅਧਿਕਾਰੀਆਂ ਨੇ ਦੋਸ਼ੀ ਨੰੁ ਫੜ੍ਹਨ ਲਈ ਲੋਕਾਂ ਤੋਂ ਮਦਦ ਮੰਗੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਫਿਲਹਾਲ ਜਾਂਚ ਚੱਲ ਰਹੀ ਹੈ। ਜੇਕਰ ਕਿਸੇ ਵੀ ਵਸਨੀਕ ਨੇ ਮਸ਼ਕੂਕ ਨੂੰ ਦੇਖਿਆ ਹੈ ਤਾਂ ਉਹ ਇਸ ਸਬੰਧੀ ਪੁਲਿਸ ਨੂੰ ਜਾਣਕਾਰੀ ਜ਼ਰੂਰ ਦੇਵੇ ਤਾਂ ਜੋ ਦੋਸ਼ੀ ਨੂੰ ਫੜ੍ਹਿਆ ਜਾ ਸਕੇ।

Share this Article
Leave a comment