ਚੰਡੀਗੜ੍ਹ : ਪੰਜਾਬ ‘ਚ ਅੱਜ ਕੋਰੋਨਾਵਾਇਰਸ ਦੇ 482 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਸਿਹਤ ਵਿਭਾਗ ਵੱਲੋਂ ਜਾਰੀ ਮੀਡੀਆ ਬੁਲਟਿਨ ਮੁਤਾਬਕ ਸੂਬੇ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧ ਕੇ 12,216 ਹੋ ਗਈ ਹੈ।
ਸਰਕਾਰੀ ਬੁਲਟਿਨ ਮੁਤਾਬਕ ਅੱਜ ਸੂਬੇ ‘ਚ 05 ਮੌਤਾਂ ਦਰਜ ਕੀਤੀਆਂ ਗਈਆਂ ਹਨ (1 ਪਠਾਨਕੋਟ, 1 ਹੁਸ਼ਿਆਰਪੁਰ, 1 ਪਟਿਆਲਾ, 1 ਲੁਧਿਆਣਾ ਅਤੇ 1 ਸੰਗਰੂਰ ) ਜਿਸ ਦੇ ਨਾਲ ਸੂਬੇ ‘ਚ ਕੁੱਲ ਮੌਤਾਂ ਦੀ ਗਿਣਤੀ ਵਧ ਕੇ 282 ਹੋ ਗਈ ਹੈ।
ਉੱਥੇ ਹੀ ਸੂਬੇ ਵਿੱਚ ਹੁਣ ਤੱਕ 8,096 ਮਰੀਜ਼ ਸਿਹਤਯਾਬ ਹੋ ਚੁੱਕੇ ਹਨ ਤੇ 3,838 ਐਕਟਿਵ ਕੇਸ ਹਨ।
ਅੱਜ ਸਭ ਤੋਂ ਵੱਧ 76 ਮਾਮਲੇ ਜਲੰਧਰ ‘ਚ ਦਰਜ ਕੀਤੇ ਗਏ ਹਨ। ਜਿਸ ਨਾਲ ਜ਼ਿਲ੍ਹੇ ‘ਚ ਮਰੀਜ਼ਾਂ ਦੀ ਗਿਣਤੀ ਵਧ ਕੇ 1908 ਹੋ ਗਈ ਹੈ। ੳੇੱਥੇ ਹੀ ਸੂਬੇ ‘ਚ ਸਭ ਤੋਂ ਵੱਧ 2182 ਕੇਸ ਲੁਧਿਆਣਾ ‘ਚ ਅਤੇ 1436 ਮਾਮਲੇ ਅੰਮ੍ਰਿਤਸਰ ‘ਚ ਸਾਹਮਣੇ ਆ ਚੁੱਕੇ ਹਨ।