ਸਿੱਖ ਅਤੇ ਹਿੰਦੂ ਭਾਈਚਾਰੇ ਦੇ ਲੋਕਾਂ ਦੇ ਹੱਕ ਵਿਚ ਸਿੰਘ ਨੇ ਆਵਾਜ਼ ਕੀਤੀ ਬੁਲੰਦ

TeamGlobalPunjab
1 Min Read

ਕੈਨੇਡਾ:- ਅਫਗਾਨਿਸਤਾਨ ਵਿਚ ਵਸਦੇ ਸਿੱਖ ਭਾਈਚਾਰੇ ਦੇ ਲੋਕਾਂ ਦੀ ਸਥਿਤੀ ਕੋਈ ਬਹੁਤੀ ਜਿਆਦਾ ਚੰਗੀ ਨਹੀਂ ਹੈ। ਉਹਨਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਐਨਾ ਹੀ ਨਹੀਂ ਹਿੰਦੂ ਧਰਮ ਨਾਲ ਸਬੰਧਤ ਭਾਈਚਾਰੇ ਦੇ ਲੋਕਾਂ ਨੂੰ ਵੀ ਅਜਿਹੇ ਮਾੜੇ ਹਾਲਾਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੋਨੇ ਹੀ ਭਾਈਚਾਰੇ ਦੇ ਲੋਕਾਂ ਤੇ ਦਿਨ-ਪ੍ਰਤੀਦਿਨ ਅੱਤਿਆਚਾਰ ਵੱਧਦੇ ਹੀ ਜਾ ਰਹੇ ਹਨ। ਐਨਡੀਪੀ ਲੀਡਰ ਜਗਮੀਤ ਸਿੰਘ ਵੱਲੋਂ ਇਹਨਾਂ ਦੋਨਾਂ ਭਾਈਚਾਰੇ ਦੇ ਲੋਕਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ ਗਈ ਹੈ ਅਤੇ ਕੈਨੇਡਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਫਗਾਨ ਸਿੱਖ ਅਤੇ ਹਿੰਦੂਆਂ ਨੂੰ ਕੈਨੇਡਾ ਵਿਚ ਨਿਵਾਸ ਦਿਤਾ ਜਾਵੇ ਜਿਥੇ ਉਹ ਆਪਣੀ ਬਾਕੀ ਦੀ ਜਿੰਦਗੀ ਖੁਸ਼ੀ ਨਾਲ ਅਤੇ ਬੇਫਿਕਰ ਹੋ ਕੇ ਆਪਣੇ ਪਰਿਵਾਰਾਂ ਨਾਲ ਬਤੀਤ ਕਰ ਸਕਣ। ਇਸਦੇ ਲਈ ਨਿਊ ਡੈਮੋਕਰੇਟਸ ਨੇ ਇਮੀਗ੍ਰੇਸ਼ਨ ਐਂਡ ਫੋਰਨ ਅਫੇਅਰਸ ਮੰਤਰੀ ਨੂੰ ਚਿੱਠੀ ਵੀ ਭੇਜੀ ਹੈ ਤਾਂ ਜੋ ਇਸ ਮਸਲੇ ਨੂੰ ਗੰਭੀਰਤਾ ਦੇ ਨਾਲ ਲਿਆ ਜਾਵੇ ਅਤੇ ਕਾਰਵਾਈ ਤੇਜ਼ ਕੀਤੀ ਜਾਵੇ।ਡੈਮੋਕਰੇਟਸ ਵੱਲੋਂ ਰਫਿਊਜੀ ਰੀਸੈਟਲਮੈਂਟ ਦੇ ਕਦਮ ਦੀ ਮੰਗ ਕੀਤੀ ਜਾ ਰਹੀ ਹੈ ਜਿਸ ਵਿਚ ਸਰਕਾਰੀ ਅਤੇ ਪ੍ਰਾਈਵੇਟ ਸਪਾਨਸਰਸ਼ਿਪ ਹੋਵੇ।

Share this Article
Leave a comment