ਸਿੱਖਿਆ ਨੂੰ ਲੈ ਕਿ ਸਰਕਾਰ ਵਲੋਂ ਕੀਤੇ ਗਏ ਵੱਡੇ ਉਪਰਾਲੇ ,ਬੜਿੰਗ

Global Team
3 Min Read

ਪੰਜਾਬ : ਪੰਜਾਬ ਵਿੱਚ ਸਰਕਾਰ ਵੱਲੋਂ ਕੁੱਝ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ। ਜਿਸ ਨਾਲ ਸਿਖ੍ਯ ਵਿੱਚ ਸਿਧਾਰ ਆਵੇਗਾ। ਨੌਜਵਾਨਾਂ ਨੌਜਵਾਨ ਪੀੜੀ ਵਿੱਚ ਸਿੱਖਿਆ ਨੂੰ ਲੈ ਕਿ ਚਾਅ ਉਠੇਗਾ। ਜਿਸ ਨਾਲ ਦੇਸ਼ ਦਾ ਹਰ ਵਸਨੀਕ ਪੜਿਆ – ਲਿਖਿਆ ਹੋਵੇਗਾ। ਵਿਦਿਆਰਥੀ ਚੰਗੀ ਵਿੱਦਿਆ ਹਾਸਲ ਕਰ ਕੇ ਚੰਗੇ ਮੁਕਾਮ ਹਾਸਲ ਕਰਨਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਕੂਲ ਆਫ ਐਮੀਨੈਂਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਮਲੋਹ ‘ਲੜਕੇ’ ਵਿਖੇ ਪਿ੍ਰਸੀਪਲ ਡਾ. ਅਰਚਨਾ ਮਹਾਜਨ ਦੀ ਅਗਵਾਈ ਹੇਠ ਕਰਵਾਏ ਸਲਾਨਾ ਇਨਾਮ ਵੰਡ ਸਮਾਰੋਹ ਮੌਕੇ ਹਲਕਾ ਵਿਧਾਇਕ ਗਰਿੰਦਰ ਸਿੰਘ ਗੈਰੀ ਬੜਿੰਗ ਨੇ ਕੀਤਾ।
ਉਨ੍ਹਾਂ ਸਾਲਾਨਾ ਪ੍ਰਰੀਖਿਆਵਾਂ ਵਿਚ ਪਹਿਲੇ, ਦੂਜੇ ਅਤੇ ਤੀਜੇ ਦਰਜੇ ਵਿਚ ਪਾਸ ਹੋਣ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ। ਇਸ ਤੋਂ ਇਲਾਵਾ ਵੱਖ ਵੱਖ ਗਤੀਵਿਧੀ ਵਿਧੀਆਂ ਵਿਚ ਖਿਡਾਰੀਆਂ, ਕਲਾਕਾਰਾਂ ਅਤੇ ਸਹਿ ਵਿੱਦਿਅਕ ਮੁਕਾਬਲਿਆਂ ਵਿੱਚ ਚੰਗੀਆਂ ਪੁਜੀਸ਼ਨਾਂ ਹਾਸਲ ਕਰਨ ਵਾਲਿਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ। ਸਕੂਲ ਦੀ ਸਲਾਨਾ ਰਿਪੋਰਟ ਲੈਕਚਰਾਰ ਸਰਿਤਾ ਵੱਲੋਂ ਪੜ੍ਹੀ ਗਈ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਮਾਸਟਰ ਧਰਮ ਸਿੰਘ ਰਾਈਏਵਾਲ ਅਤੇ ਲੈਕਚਰਾਰ ਰੰਜੂ ਬਾਲਾ ਵੱਲੋਂ ਬਾਖ਼ੂਬੀ ਨਿਭਾਈ ਗਈ। ਪ੍ਰਿੰਸੀਪਲ ਤੇ ਸਟਾਫ ਮੈਂਬਰਾਂ ਵਲੋਂ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।
ਇਸ ਮੌਕੇ ਗੁਰਦੁਆਰਾ ਸਿੰਘ ਸਭਾ ਅਮਲੋਹ ਦੇ ਪ੍ਰਧਾਨ ਦਰਸ਼ਨ ਸਿੰਘ ਚੀਮਾ, ਸਕਿੰਦਰ ਸਿੰਘ ਗੋਗੀ, ਕੁਲਦੀਪ ਸਿੰਘ ਦੀਪਾ, ਰਣਜੀਤ ਸਿੰਘ ਪਨਾਗ, ਬਾਰ ਐਸੋਸੀਏਸ਼ਨ ਅਮਲੋਹ ਦੇ ਪ੍ਰਧਾਨ ਅਮਰੀਕ ਸਿੰਘ ਅੌਲਖ, ਪਰਮਜੀਤ ਸਿੰਘ ਗਿੱਲ, ਰਣਜੀਤ ਸਿੰਘ, ਅਵਿਨਾਸ਼ ਵਰਮਾ ,ਰਾਕੇਸ਼ ਕੁਮਾਰ ਬੱਬਲੀ, ਹਰਵਿੰਦਰ ਸਿੰਘ ,ਸਤਵਿੰਦਰ ਸਿੰਘ, ਦਲਵੀਰ ਸਿੰਘ ਸੰਧੂ, ਜਸਵੀਰ ਸਿੰਘ,ਸੋਹਨ ਲਾਲ, ਰਾਜਿੰਦਰ ਸਿੰਘ ਟਿਵਾਣਾ, ਰਾਜਿੰਦਰ ਸਿੰਘ, ਬੀਰਰਾਜਵਿੰਦਰ ਸਿੰਘ, ਗੁਰਵਿੰਦਰ ਸਿੰਘ, ਮਨਦੀਪ ਸਿੰਘ ਖੰਨਾ,ਬਲਵੀਰ ਸਿੰਘ, ਅਮਰੀਕ ਸਿੰਘ, ਇਸ਼ਵਰ ਚੰਦਰ,ਅੱਛਰ ਦੇਵ,ਗੁਰਸਿਮਰਨ ਸਿੰਘ, ਹਰਵਿੰਦਰ ਕੌਰ, ਦਰਸ਼ਨ ਕੁਮਾਰ, ਮਨੀਸ਼ਾ,ਪੂਜਾ, ਜਗਦੀਪ ਕੌਰ, ਪਰਮਜੀਤ ਕੌਰ, ਮੀਨੂੰ ਪਜਨੀ, ਤਜਿੰਦਰ ਕੌਰ, ਹਰਪ੍ਰਰੀਤ ਕੌਰ, ਮਨਿੰਦਰ ਸਿੰਘ, ਨੀਰਜ ਕੁਮਾਰ, ਰੋਹਿਨੀ, ਕਲਪਨਾ, ਉਪਮਾ, ਮੀਨਾਕਸ਼ੀ, ਭੁਪਿੰਦਰ ਸਿੰਘ, ਦਵਿੰਦਰ ਸਿੰਘ ਰਹਿਲ, ਕੁਲਵਿੰਦਰ ਕੌਰ, ਸੁਖਵਿੰਦਰ ਕੌਰ, ਨਿਸ਼ਾ ਰਾਣੀ, ਮਨਜੀਤ ਕੌਰ, ਅਮਨਦੀਪ ਕੌਰ, ਸੀਮਾ ਸ਼ਰਮਾ, ਸੀਮਾ ਰਾਣੀ, ਸੁਖਜੀਤ ਕੌਰ ਆਦਿ ਮੌਜੂਦ ਸਨ। ਉਹਨਾਂ ਕਿਹਾ ਕਿ ਸਰਕਾਰ ਦੇ ਅਜਿਹੇ ਕਾਰਜਾਂ ਕਰਕੇ ਪੰਜਾਬ ਦੀ ਪੀੜੀ ਸੂਝਵਾਨ ਹੋਵੇਗੀ।

 

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment