ਸਿੰਗਾਪੁਰ: ਸਿੰਗਾਪੁਰ ਵਿੱਚ ਦਿਵਾਲੀ ‘ਤੇ ਖਤਰਨਾਕ ਆਤਸ਼ਬਾਜ਼ੀ ਕਰਨ ਨੂੰ ਲੈ ਕੇ ਭਾਰਤੀ ਮੂਲ ਦੇ ਇੱਕ ਵਿਅਕਤੀ ‘ਤੇ ਮੰਗਲਵਾਰ ਨੂੰ 3,000 ਡਾਲਰ ਦਾ ਜ਼ੁਰਮਾਨਾ ਲਗਾਇਆ ਗਿਆ।
ਉਪ ਸਰਕਾਰੀ ਵਕੀਲ ਐਮਿਲੀ ਕੋਹ ਨੇ ਦੱਸਿਆ ਕਿ ਸਟੋਰ ਮੈਨੇਜਰ ਵਜੋਂ ਕੰਮ ਕਰਨ ਵਾਲੇ ਸ਼ਿਵਸ਼ਰਵਣਨ ਸੁਪਿਆ ਮੁਰੂਗਨ ( 43 ) ਨੇ ਹੈਪੀ ਬੂਮ ਪਟਾਖਿਆ ਦਾ ਇੱਕ ਡੱਬਾ ਖਰੀਦਿਆ ਸੀ, ਜਿਸਨੂੰ ਉਨ੍ਹਾਂ ਨੇ ਲਿਟਿਲ ਇੰਡੀਆ ਖੇਤਰ ਵਿੱਚ ਦਿਵਾਲੀ ਮਨਾਉਣ ਲਈ ਜਲਾਇਆ।
ਖਤਰਨਾਕ ਪਟਾਖੇ ਜਲਾਉਣ ਦੇ ਦੋਸ਼ ਵਿੱਚ ਉਨ੍ਹਾਂ ਨੂੰ ਦੋਸ਼ੀ ਠਹਿਰਾਇਆ ਗਿਆ । ਅਦਾਲਤ ਨੂੰ ਦੱਸਿਆ ਗਿਆ ਕਿ ਦੋਸ਼ੀ ਦਿਵਾਲੀ ਦੀ ਸ਼ਾਮ ਪੇਰਾਕ ਰੋਡ ਸਥਿਤ ਲੇਡੀ ਡਰੀਮ ਕਲੱਬ ਕੰਮ ਕਰਨ ਗਿਆ ਸੀ । 26 ਅਕਤੂਬਰ ਨੂੰ ਰਾਤ ਸਾਢੇ ਅੱਠ ਵਜੇ ਤੋਂ ਅਗਲੇ ਦਿਨ ਸਵੇਰੇ ਚਾਰ ਵਜੇ ਤੱਕ ਉਹ ਦੋਸਤਾਂ ਦੇ ਨਾਲ ਕਈ ਹੋਰ ਕਲਬਾਂ ਵਿੱਚ ਗਿਆ । ਮਦਰਾਸ ਸਟਰੀਟ ਉੱਤੇ ਕਲੱਬ ਦੇ ਕੋਲ ਉਸਨੇ ਪਟਾਖੇ ਜਲਾਉਣ ਦਾ ਫੈਸਲਾ ਲਿਆ ਕਿਉਂਕਿ ਉਸਨੇ ਸੋਚਿਆ ਕਿ ਉੱਥੇ ਆਸਪਾਸ ਕੋਈ ਕੈਮਰਾ ਨਹੀਂ ਹੈ ।
ਆਤਸ਼ਬਾਜੀ ਦੇਖ ਪੁਲਸ ਮੌਕੇ ਉੱਤੇ ਪੁੱਜ ਗਈ ਜਿਸ ਤੋਂ ਬਾਅਦ ਉਸ ਤੇ ਕਾਰਵਾਈ ਕੀਤੀ ਗਈ ਹਾਲਾਂਕਿ ਖਤਰਨਾਕ ਆਤਸ਼ਬਾਜ਼ੀ ਨਾਲ ਕੋਈ ਨੁਕਸਾਨ ਨਹੀਂ ਹੋਇਆ।