ਸਿਟੀ ਆਫ ਟੋਰਾਂਟੋ ਵੱਲੋਂ 5 ਤੋਂ 11 ਸਾਲ ਤੱਕ ਦੇ ਬੱਚਿਆਂ ਲਈ 31,000 ਵੈਕਸੀਨ ਅਪੁਆਇੰਟਮੈਂਟਸ ਕਰਵਾਈਆਂ ਗਈਆਂ ਬੁੱਕ

TeamGlobalPunjab
1 Min Read

ਟੋਰਾਂਟੋ: ਸਿਟੀ ਆਫ ਟੋਰਾਂਟੋ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਪੰਜ ਤੋਂ 11 ਸਾਲ ਦਰਮਿਆਨ ਬੱਚਿਆਂ ਲਈ 31,000 ਵੈਕਸੀਨ ਅਪੁਆਇੰਟਮੈਂਟਸ ਮੰਗਲਵਾਰ ਨੂੰ ਬੁੱਕ ਕਰਵਾਈਆਂ ਗਈਆਂ ।

ਸਿਟੀ ਨੇ ਦੱਸਿਆ ਕਿ ਅਗਲੇ ਢਾਈ ਹਫਤਿਆਂ ਲਈ ਇਸ ਉਮਰ ਵਰਗ ਦੇ ਬੱਚਿਆਂ ਵਾਸਤੇ 49,000 ਅਪੁਆਇੰਟਮੈਂਟਸ ਉਪਲਬਧ ਹਨ। ਮੇਅਰ ਜੌਹਨ ਟੋਰੀ ਨੇ ਇਸ ਗੱਲ ਉੱਤੇ ਖੁਸ਼ੀ ਪ੍ਰਗਟਾਈ ਕਿ ਇਹ ਅਪੁਆਇੰਟਮੈਂਟਸ ਐਨੀ ਜਲਦੀ ਬੁੱਕ ਹੋ ਗਈਆਂ। ਉਨ੍ਹਾਂ ਆਖਿਆ ਕਿ ਇਨ੍ਹਾਂ ਬੱਚਿਆਂ ਦੇ ਨਾਲ ਨਾਲ ਸਾਡੀ ਸਾਰਿਆਂ ਦੀ ਸਾਂਝੀ ਸਿਹਤ ਲਈ ਇਹ ਵੈਕਸੀਨੇਸ਼ਨ ਕਾਫੀ ਜ਼ਰੂਰੀ ਹੈ। ਇਸ ਦੇ ਨਾਲ ਹੀ ਇਹ ਸਾਡੇ ਸਕੂਲਾਂ ਨੂੰ ਖੁੱਲ੍ਹਾ ਰੱਖਣ ਤੇ ਮਹਾਂਮਾਰੀ ਨੂੰ ਜੜ੍ਹੋਂ ਖ਼ਤਮ ਕਰਨ ਲਈ ਵੀ ਜ਼ਰੂਰੀ ਹੈ।

Share this Article
Leave a comment