ਸਾਰੇ ਵਿਧਾਇਕ ਰੇਤ ਮਾਈਨਿੰਗ ਦਾ ਕਾਰੋਬਾਰ ਕਰਦੇ ਹਨ-ਕੈਪਟਨ

TeamGlobalPunjab
3 Min Read

ਚੰਡੀਗੜ੍ (ਬਿੰਦੂ ਸਿੰਘ ): ਸਾਬਕਾ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਭਾਰਤੀ ਜਨਤਾ ਪਾਰਟੀ ਦੇ ਨਾਲ ਚੋਣਾਂ ਲੜਨ ਦੀ ਰਣਨੀਤੀ ਤਿਆਰ ਕਰ ਰਹੇ ਹਨ। ਉਹਨਾਂ ਨੂੰ ਵਿਸਵਾਸ਼ ਹੈ ਕਿ ਉਨ੍ਹਾਂ ਦਾ ਗੱਠਜੋੜ ਪੰਜਾਬ ‘ਚ ਆਉਣ ਵਾਲੀ ਸਰਕਾਰ ਬਣਾਏਗਾ। ਉਹਨਾਂ ਨੇ ਕਿਹਾ ਕਿ ਮੌਬ ਲਿਚਿੰਗ ਤੇ ਪੰਜਾਬ ਵਿਚ ਸਰਹੱਦੋਂ ਪਾਰ ਤੋਂ ਆ ਰਹੇ ਡਰੌਨ ਦੇਸ਼ ਦੀ ਸੁਰੱਖਿਆ ਲਈ ਗੰਭੀਰ ਮਸਲਾ ਹੈ। ਕੈਪਟਨ  ਨੇ ਅੱਗੇ ਕਿਹਾ ਕਿ ਇਸ ਤੇ ਠੋਸ ਕਦਮ ਚੁੱਕੇ ਜਾਣ ਦੀ ਲੋੜ ਹੈ।  ਪੰਜਾਬ ਸਰਕਾਰ ਲਈ ਡਰੌਨ ਦੀ ਆਵਾਜਾਈ ਆਪਣੇ-ਆਪ ਵਿਚ ਇਕ ਵੱਡੀ ਚਣੌਤੀ ਹੈ।

 ਕੈਪਟਨ ਨੇ ਕਿਹਾ ਕਿ ਸਰਹੱਦੋਂ ਪਾਰ ਤੋਂ ਆ ਰਹੇ ਡਰੌਨ ਜਿਨ੍ਹਾਂ ਵਿਚ ਜੀਪੀਐੱਸ ਲੱਗਿਆ ਹੋਇਆ ਹੈ, ਇਹ ਪੰਜਾਹ ਕਿਲੋਮੀਟਰ ਅੰਦਰ ਤੱਕ ਮਾਰ ਕਰਦੇ ਹਨ ਅਤੇ ਇਨ੍ਹਾਂ ਰਾਹੀਂ ਡਰੱਗਜ਼ ਤੇ ਹਥਿਆਰਾਂ ਦੀਆਂ ਖੇਪਾਂ ਆ ਰਹੀਆਂ ਹਨ। ਸਾਡੇ ਦੇਸ਼ ਕੋਲ ਅਜੇ ਇਹਨਾਂ ਨੂੰ ਟਰੇਸ ਕਰਨ ਦੀ ਕੋਈ ਤਕਨੀਕ ਨਹੀਂ ਹੈ।  ਕੈਪਟਨ ਨੇ ਕਿਹਾ ਕਿ ਇਸ ਬਾਬਤ ਉਨ੍ਹਾਂ ਨੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਦੱਸਿਆ ਹੈ ਪਰ ਪੰਜਾਬ ਦੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਹੀ ਇਸ ਗੱਲ ‘ਤੇ ਯਕੀਨ ਨਹੀਂ ਆ ਰਿਹਾ ਹੈ। ਦਰਬਾਰ ਸਾਹਿਬ ਤੇ ਕਪੂਰਥਲਾ ਵਿਚ ਵਾਪਰੀਆਂ ਲਿਚਿੰਗ ਦੀਆਂ ਘਟਵਾਨਾਂ ਨੂੰ ਕੈਪਟਨ ਨੇ ਸਹੀ ਨਹੀਂ ਦੱਸਿਆ।

ਕੈਪਟਨ ਨੇ ਕਿਹਾ ਕਿ ਜ਼ਿਆਦਾਤਰ ਐਮਐਲਏ ਰੇਤ ਮਾਈਨਿੰਗ ਦੇ ਕਾਰੋਬਾਰ ਵਿਚ ਸ਼ਾਮਿਲ ਹਨ। ਉਨ੍ਹਾਂ ਨੇ ਕਿਹਾ ਕਿ ਉਹ ਕਿਸੇ ਦਾ ਵੀ ਨਾਮ ਤਾਂ ਨਹੀਂ ਲੈਣਾ ਚਾਹੁਣਗੇ  ਨਾਲ ਹੀ ਇਸ਼ਾਰਾ ਕੀਤਾ ਕਿ ਜੇ ਉਹ ਗੱਲ ਕਰਨ ਤਾਂ ਉਨ੍ਹਾਂ ਨੂੰ ਸ਼ੁਰੂਆਤ ਉੱਪਰੋਂ ਹੀ ਕਰਨੀ ਪਵੇਗੀ।

ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੇ ਬੇਅਦਬੀ ਕਰਨ ਵਾਲਿਆਂ ਨੂੰ ਚੌਰਾਹੇ ਤੇ ਟੰਗੇ ਜਾਣ ਵਾਲੇ ਬਿਆਨ ਨੂੰ ਲੈ ਕੇ ਕੈਪਟਨ ਨੇ ਕਿਹਾ ਕਿ ਇਸ ਦੇਸ਼ ਵਿਚ ਕਿਸੇ ਵੀ ਤਰ੍ਹਾਂ ਦਾ ਜੰਗਲੀਪੁਣਾ ਨਹੀਂ ਚੱਲ ਸਕਦਾ  ਕਿਉਂਕਿ ਇਸ ਦੇਸ਼ ਵਿਚ ਕਾਨੂੰਨ ਨਾਮ ਦੀ ਕੋਈ ਚੀਜ਼ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਕਥਿਤ ਦੋਸ਼ੀਆਂ ਨੂੰ ਮਾਰ ਦੇਣ ਨਾਲ ਘਟਨਾਵਾਂ ਦੇ ਪਿੱਛੇ ਦੀ ਗੱਲ ਦਾ ਕਿਵੇਂ ਪਤਾ ਲੱਗੇਗਾ? ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ, ਆਫ਼ਿਗਸਤਾਨ ਤੇ ਚੀਨ ਦੇ ਬਣ ਰਹੇ ਗਠਜੋੜ ‘ਤੇ ਚਿੰਤਾ ਜ਼ਾਹਿਰ ਕਰੇ ਹੋਏ  ਕਿਹਾ ਕਿ ਅਜਿਹੇ ਮਾਹੌਲ ਵਿਚ ਵਾਪਾਰ ਤੇ ਅੱਤਵਾਦ ਨਾਲ-ਨਾਲ ਨਹੀਂ ਚੱਲ ਸਕਦੇ।

- Advertisement -

Share this Article
Leave a comment