ਦਲਿਤ ਵਰਗ ਨੂੰ ਪੰਥ ਵਿੱਚ ਅਹਿਮੀਅਤ ਦੇਣ ਦੀ ਲੋੜ : ਧਿਆਨ ਸਿੰਘ ਮੰਡ

TeamGlobalPunjab
1 Min Read

ਅੰਮ੍ਰਿਤਸਰ: 6 ਜੂਨ 1984 ਦੇ ਜ਼ਖਮਾਂ ਨੂੰ ਫਿਰ ਤਾਜ਼ਾ ਕਰਦਿਆਂ ਅਤੇ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਸ਼੍ਰੀ ਆਕਾਲ ਤਖਤ ਸਾਹਿਬ ਤੋ ਤੀਸਰੇ ਘੱਲੂਘਾਰੇ ਦੀ ਬਰਸੀ ਮੌਕੇ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਵੇਰੇ ਪਾਠਾਂ ਦੇ ਭੋਗ ਪਾਏ ਗਏ ਹਨ।

ਇਸ ਦੌਰਾਨ ਸਰਬੱਤ ਖਾਲਸਾ ਦੇ ਕਾਰਜਕਾਰੀ ਜਥੇਦਾਰ ਧਿਆਨ ਸਿੰਘ ਮੰਡ ਨੇ  ਕੌਮ ਨੂੰ ਅਪਣਾ ਸੰਦੇਸ਼ ਦਿੱਤਾ ਅਤੇ ਖਾਸ ਕਰ ਦਲਿਤਾਂ ਨੂੰ ਹੋਰ ਨੇੜੇ ਲਗਾਉਣ ਦੀ ਗੱਲ ਆਖੀ। ਜਥੇਦਾਰ ਮੰਡ ਨੇ ਕਿਹਾ ਬੇਅਦਬੀ ਕਰਨ ਅਤੇ ਇਸਦੀ ਜਾਂਚ ਕਰਵਾਉਣ ਵਾਲੇ ਇਕ ਦੂਜੇ ਨਾਲ ਮਿਲੇ ਹੋਏ ਹਨ। ਇਸ ਮੌਕੇ ਗਰਮ ਖਿਆਲੀਆਂ ਵਲੋਂ ਖਾਲਿਸਤਾਨ ਪੱਖੀ ਨਾਅਰੇਬਾਜ਼ੀ ਕੀਤੀ ਗਈ। ਪਰ ਇਸ ਦੌਰਾਨ ਮੌਜ਼ੂਦ ਭਾਰੀ ਪੁਲਿਸ ਬਲ ਵਲੋਂ ਸਾਰੇ ਮਾਹੌਲ ਨੂੰ ਕਾਬੂ ਵਿਚ ਰੱਖਿਆ ਗਿਆ।

ਇਸ ਮੌਕੇ  ਧਿਆਨ ਸਿੰਘ ਮੰਡ ਨੇ ਕਿਹਾ ਕਿ ਉਨ੍ਹਾਂ ਵਲੋਂ ਡੇਰਾ ਬੱਲਾਂ ਨਾਲ ਆਪਸੀ ਸਹਿਮਤੀ ਲਈ ਗਲਬਾਤ ਕੀਤੀ ਜਾਵੇਗੀ। ਧਿਆਨ ਸਿੰਘ ਮੰਡ ਨੇ ਬਰਗਾੜੀ ਮੋਰਚੇ ਤੇ ਸਹਿਮਤੀ ਜਤਾਉਂਦਿਆਂ ਆਖਿਆ ਕਿ ਇੱਕਲੀਆਂ ਜਥੇਬੰਦੀਆਂ ਨਹੀਂ ਹਰ ਗੁਰੂ ਦੇ ਸਿੱਖ ਨੂੰ ਲੜਾਈ ਲੜਨ ਲਈ ਜਾਣਾ ਚਾਹੀਦਾ ਹੈ। ਮੈਂ ਵੀ ਗੁਰੂ ਦੇ ਸੇਵਾਦਾਰ ਵਜੋਂ ਲੋਕਤੰਤਰੀ ਤਰੀਕੇ ਨਾਲ ਇੱਕ ਵੱਡੀ ਲੜਾਈ ਸ਼ੁਰੂ ਕਰਾਗਾਂ ਤਾਂ ਜੋਂ ਇਨਸਾਫ ਮਿਲ ਸਕੇ, ਪਹਿਲਾ ਵੀ ਬਰਗਾੜੀ ਦੇ ਮਰੋਚੇ ਨੇ ਦਿੱਲੀ ਤਕ ਸਰਕਾਰਾਂ ਨੂੰ ਹਿਲਾ ਕੇ ਰੱਖ ਦਿੱਤਾ ਸੀ।

- Advertisement -

https://youtu.be/aKSDxDF3WuM

Share this Article
Leave a comment