ਸਰੀ: ਏਕੀਕ੍ਰਿਤ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ (IHIT) ਨੇ ਐਬਟਸਫੋਰਡ ਵਿੱਚ ਮਈ 2022 ਵਿੱਚ ਅਰਨੋਲਡ ਅਤੇ ਜੋਏਨ ਡੀ ਜੋਂਗ ਦੀਆਂ ਹੱਤਿਆਵਾਂ ਲਈ ਤਿੰਨ ਵਿਅਕਤੀਆਂ ‘ਤੇ ਦੋਸ਼ ਲਗਾਏ ਹਨ। ਇਹ ਘਟਨਾ 9 ਮਈ ਨੂੰ ਸਵੇਰੇ 10:26 ਵਜੇ ਦੇ ਕਰੀਬ ਵਾਪਰੀ ਸੀ। ਐਬਟਸਫੋਰਡ ਪੁਲਿਸ ਨੂੰ ਆਰਕੇਡੀਅਨ ਵੇਅ ਦੇ 33600-ਬਲਾਕ ਵਿੱਚ ਇੱਕ ਰਿਹਾਇਸ਼ ਅੰਦਰ ਦੋ ਮ੍ਰਿਤਕਾਂ ਦੀ ਸੂਚਨਾਂ ਮਿਲੀ ਸੀ। ਇਸ ਮਸਲੇ ਵਿਚ ਹੁਣ 3 ਪੰਜਾਬੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੀੜਤਾਂ ਦੀ ਪਛਾਣ ਐਬਟਸਫੋਰਡ ਦੀ ਰਹਿਣ ਵਾਲੀ 77 ਸਾਲਾ ਅਰਨੋਲਡ ਡੀ ਜੋਂਗ ਅਤੇ ਉਸ ਦੀ ਪਤਨੀ 76 ਸਾਲਾ ਜੋਏਨ ਡੀ ਜੋਂਗ ਵਜੋਂ ਹੋਈ ਸੀ। IHIT ਜਾਂਚ ਨੂੰ ਅੱਗੇ ਵਧਾਉਣ ਲਈ ਐਬਟਸਫੋਰਡ ਪੁਲਿਸ ਨਾਲ ਸਾਂਝੇਦਾਰੀ ਵਿੱਚ ਕੰਮ ਕਰਨਾ ਜਾਰੀ ਰੱਖਦਾ ਸੀ
16 ਦਸੰਬਰ ਨੂੰ, ਆਈਐਚਆਈਟੀ ਜਾਂਚਕਰਤਾਵਾਂ ਨੇ ਐਬਟਸਫੋਰਡ ਪੁਲਿਸ ਦੇ ਮੈਂਬਰਾਂ ਦੇ ਨਾਲ ਡੀ ਜੋਂਗਸ ਦੇ ਕਤਲ ਲਈ ਤਿੰਨ ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ।
ਮੁਲਜ਼ਮ ਦੀ ਪਹਿਚਾਣ 20 ਸਾਲਾ ਗੁਰਕਰਨ ਸਿੰਘ, 22 ਸਾਲਾ ਅਭਿਜੀਤ ਸਿੰਘ ਅਤੇ 22 ਸਾਲਾ ਖੁਸ਼ਵੀਰ ਤੂਰ ਵਜੋਂ ਹੋਈ ਹੈ। ਇਹ ਤਿੰਨੋ ਵਿਅਕਤੀ ਉਥੇ ਸਰੀ ਦੇ ਰਹਿਣ ਵਾਲੇ ਹਨ।
Three Surrey residents Gurkaran Singh (22), Abhijeet Singh (20), & Khushveer Toor (20), have been charged with two counts of first-degree murder in relation to the deaths of Abby seniors Arnold De Jong (77), and his wife, Joanne (76). pic.twitter.com/ceNp8SdirB
— Gurpreet S. Sahota (@GurpreetSSahota) December 17, 2022