ਸਮੁੰਦਰੀ ਲੁਟੇਰਿਆਂ ਨੇ ਜਹਾਜ਼ ‘ਤੇ ਹਮਲਾ ਕਰ 20 ਭਾਰਤੀਆਂ ਨੂੰ ਕੀਤਾ ਅਗਵਾ

TeamGlobalPunjab
1 Min Read

ਅਬੁਜਾ: ਪੱਛਮੀ ਅਫਰੀਕਾ ਸਥਿਤ ਗਿਨੀ ਦੀ ਖਾੜੀ ਵਿੱਚ ਸਮੁੰਦਰੀ ਲੁਟੇਰਿਆਂ ਨੇ ਤੇਲ ਟੈਂਕਰ ਡਿਊਕ ‘ਤੇ ਹਮਲਾ ਕਰ 20 ਭਾਰਤੀਆਂ ਨੂੰ ਅਗਵਾ ਕਰ ਲਿਆ। ਇਹ ਜਹਾਜ਼ ਅੰਗੋਲਾ ਦੇ ਲੁੰਡਾ ਤੋਂ ਲੁਮ ( ਟੋਗੋ ) ਜਾ ਰਿਹਾ ਸੀ। ਲੁਟੇਰਿਆਂ ਨੇ ਜਹਾਜ਼ ‘ਤੇ ਮੌਜੂਦ ਨਾਈਜੀਰੀਆਈ ਨਾਗਰਿਕ ਨੂੰ ਛੱਡ ਦਿੱਤਾ ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਸੋਮਵਾਰ ਨੂੰ ਦੱਸਿਆ ਕਿ ਘਟਨਾ 15 ਦਸੰਬਰ ਦੀ ਹੈ। ਜਹਾਜ ਐੱਮਟੀ ਡਿਊਕ ਦੇ 20 ਚਾਲਕ ਦਲ ਦਾ ਅਗਵਾ ਚਿੰਤਾ ਦਾ ਵਿਸ਼ਾ ਹੈ। ਇਲਾਕੇ ਵਿੱਚ ਇਸ ਸਾਲ ਭਾਰਤੀਆਂ ਦੇ ਅਗਵਾ ਹੋਣ ਦੀ ਇਹ ਤੀਜੀ ਘਟਨਾ ਹੈ। ਅਬੁਜਾ ਸਥਿਤ ਸਾਡੇ ਅਧਿਕਾਰੀਆਂ ਨੇ ਇਸ ਵਿਸ਼ੇ ਨੂੰ ਨਾਈਜੀਰੀਆ ਅਤੇ ਗੁਆਂਢੀ ਦੇਸ਼ਾਂ ਦੇ ਸਾਹਮਣੇ ਚੁੱਕਿਆ ਹੈ ।

ਜਹਾਜ਼ ਤੇ ਚਾਲਕ ਦਲ ਦਾ ਪਤਾ ਲਗਾਉਣ ਲਈ ਸਥਾਨਕ ਅਧਿਕਾਰੀਆਂ ਨਾਲ ਗੱਲਬਾਤ ਜਾਰੀ
ਡਿਊਕ ਮੈਨੇਜਮੈਂਟ ( ਇੰਡੀਆ ) ਪ੍ਰਾਈਵੇਟ ਲਿਮੀਟਿਡ ਦੇ ਮੈਨੇਜਰ ਨੇ ਦੱਸਿਆ ਕਿ ਸੋਮਵਾਰ ਤੜਕੇ ਜਹਾਜ਼ ਨਾਲ ਸੰਪਰਕ ਟੁੱਟ ਗਿਆ ਸੀ। ਅਸੀ ਜਹਾਜ਼ ਤੇ ਚਾਲਕ ਦਲ ਦਾ ਪਤਾ ਲਗਾਉਣ ਲਈ ਸਥਾਨਕ ਅਧਿਕਾਰੀਆਂ ਦੇ ਨਾਲ ਮਿਲ ਕੇ ਕੰਮ ਕਰ ਰਹੇ ਹਾਂ। ਪਾਈਰੇਸੀ ਰਿਪੋਰਟਿੰਗ ਸੈਂਟਰ ਨੇ ਜਾਣਕਾਰੀ ਦਿੱਤੀ ਕਿ 15 ਦਸੰਬਰ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 7-8 ਵਜੇ ਦੇ ਵਿੱਚ ਸਮੁੰਦਰੀ ਲੁਟੇਰੀਆਂ ਦਾ ਹਮਲਾ ਹੋਇਆ ਸੀ। ’

Share this Article
Leave a comment