ਸਥਾਪਨਾ ਦਿਵਸ ਮੌਕੇ ‘ਅਟਲ ਬੀਮਿਤ ਵਿਅਕਤੀ ਕਲਿਆਣ ਯੋਜਨਾ’ ਤਹਿਤ ਪ੍ਰਵਾਨਗੀ ਪੱਤਰ ਵੰਡੇ

TeamGlobalPunjab
3 Min Read

 

ਚੰਡੀਗੜ੍ਹ, (ਅਵਤਾਰ ਸਿੰਘ) : ਕਿਰਤ ਅਤੇ ਰੋਜ਼ਗਾਰ ਮੰਤਰੀ ਭੁਪੇਂਦਰ ਯਾਦਵ ਨੇ ਕਿਹਾ ਹੈ ਕਿ ‘ਮਿਹਨਤ ਕੋ ਸਨਮਾਨ, ਅਧਿਕਾਰ ਏਕ ਸਨਮਾਨ’ ਦੇ ਆਦਰਸ਼-ਵਾਕ ਦੀ ਪਾਲਣਾ ਕਰਦੇ ਹੋਏ, ਸਰਕਾਰ ਸਬੂਤ-ਅਧਾਰਿਤ ਨੀਤੀ ਨਿਰਧਾਰਣ ਰਾਹੀਂ ਕਾਮਿਆਂ/ਕਿਰਤੀਆਂ ਦੀ ਭਲਾਈ ਉੱਤੇ ਧਿਆਨ ਕੇਂਦ੍ਰਿਤ ਕਰ ਰਹੀ ਹੈ। ਕੇਂਦਰੀ ਮੰਤਰੀ ਨੇ ਐਤਵਾਰ ਨੂੰ ਸ਼੍ਰਮ ਬਿਊਰੋ ਦੇ 101ਵੇਂ ਸਥਾਪਨਾ ਦਿਵਸ ਮੌਕੇ ਸ਼੍ਰਮ ਬਿਊਰੋ ਭਵਨ ਸੈਕਟਰ 38, ਚੰਡੀਗੜ੍ਹ ’ਚ ‘ਏਰੀਆ ਫ੍ਰੇਮ ਇਸਟੈਬਲਿਸ਼ਮੈਂਟ ਸਰਵੇ’ (AFES) ਦੇ ਫ਼ੀਲਡ-ਵਰਕ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ।

ਇਸ ਸਮਾਰੋਹ ਦੌਰਾਨ ਉਨ੍ਹਾਂ ਕਿਹਾ ਕਿ ਕਾਮਿਆਂ ਦੇ ਸਾਰੇ ਪੱਖਾਂ ’ਤੇ ਅੰਕੜੇ ਅਹਿਮ ਹਨ ਤੇ ਵਿਗਿਆਨਕ ਤੌਰ ’ਤੇ ਇਕੱਠੇ ਕੀਤੇ ਅੰਕੜੇ ਕਿਸੇ ਵੀ ਸਬੂਤ-ਅਧਾਰਿਤ ਨੀਤੀ ਨਿਰਧਾਰਣ ਲਈ ਮਜ਼ਬੂਤ ਬੁਨਿਆਦ ਹਨ। ਮੰਤਰੀ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੌਰਾਨ ਅੰਕੜਿਆਂ ਦੀ ਵਧਦੀ ਅਹਿਮੀਅਤ ਨਾਲ ਇਹ ਵੀ ਇੱਕ ਤੱਥ ਹੈ ਕਿ ਭਾਰਤ ਕਾਮਿਆਂ ਦੀ ਬਹੁਤਾਤ ਵਾਲਾ ਦੇਸ਼ ਹੈ, ਇੱਥੇ ਕਾਮਿਆਂ ਲਈ ਸ਼੍ਰਮ ਬਿਊਰੋ ਜਿਹਾ ਸਮਰਪਿਤ ਸੰਗਠਨ ਨੂੰ ਪੂਰਨ ਸਮਰਥਨ ਤੇ ਵਧੇਰੇ ਮਜ਼ਬੂਤੀ ਦਿੱਤੇ ਜਾਣ ਦੀ ਜ਼ਰੂਰਤ ਹੈ।

- Advertisement -

ਮੰਤਰੀ ਨੇ ਰਾਜ ਦੇ ਕਿਰਤ ਮੰਤਰੀਆਂ, ਕਿਰਤ ਸਕੱਤਰਾਂ ਤੇ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਚੰਡੀਗੜ੍ਹ, ਜੰਮੁ-ਕਸ਼ਮੀਰ ਅਤੇ ਲੱਦਾਖ ਦੇ ਰਾਜਾਂ ਦੇ ਕਮਿਸ਼ਨਰਾਂ ਨਾਲ ਵਿਭਿੰਨ ਯੋਜਨਾਵਾਂ ਅਤੇ ਸੁਧਾਰਾਂ ਨੂੰ ਲਾਗੂ ਕਰਨ ’ਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਈ-ਸ਼੍ਰਮ ਪੋਰਟਲ ਅਧੀਨ ਗ਼ੈਰ-ਸੰਗਠਿਤ ਕਾਮਿਆਂ ਦੀ ਰਜਿਸਟ੍ਰੇਸ਼ਲ ਸਬੰਧੀ ਪ੍ਰਗਤੀ ਤੇ ਤਿਆਰੀਆਂ ਦੇ ਸਬੰਧ ਵਿੱਚ ਚਰਚਾ ਕੀਤੀ।

ਮੰਤਰੀ ਨੇ ਗ਼ੈਰ-ਸੰਗਠਿਤ ਕਾਮਿਆਂ ਨੂੰ ਈ-ਸ਼੍ਰਮ ਕਾਰਡ ਵੀ ਵੰਡੇ ਅਤੇ ਮਹਾਮਾਰੀ ਕਾਰਨ ਆਪਣੀ ਜਾਨ ਗੁਆਉਣ ਵਾਲੇ ਲੋਕਾਂ ਦੇ ਆਸ਼ਰਿਤਾਂ ਨੂੰ ਈਐੱਸਆਈਸੀ ਕੋਵਿਡ ਰਾਹਤ ਯੋਜਨਾ ਦੇ ਤਹਿਤ ਪ੍ਰਵਾਨਗੀ-ਪੱਤਰ ਪ੍ਰਦਾਨ ਕੀਤੇ। ਇਸ ਮੌਕੇ ਸ਼੍ਰੀ ਯਾਦਵ ਨੇ ਅਟਲ ਬੀਮਿਤ ਵਿਅਕਤੀ ਕਲਿਆਣ ਯੋਜਨਾ ਦੇ ਤਹਿਤ ਕਾਮਿਆਂ ਨੂੰ ਪ੍ਰਵਾਨਗੀ-ਪੱਤਰ ਵੀ ਵੰਡੇ।

ਮੰਤਰੀ ਨੇ ਮੁੱਖ ਕਿਰਤ ਕਮਿਸ਼ਨਰ (ਕੇਂਦਰੀ), ਕਿਰਤ ਤੇ ਰੋਜ਼ਗਾਰ ਮੰਤਰਾਲਾ, ਭਾਰਤ ਸਰਕਾਰ ਦੇ ਦਫ਼ਤਰ ਦੁਆਰਾ ਆਯੋਜਿਤ ‘ਈ-ਸ਼੍ਰਮ’ ਪੋਰਟਲ ਦੇ ਤਹਿਤ ਗ਼ੈਰ-ਸੰਗਠਿਤ ਕਾਮਿਆਂ ਦੀ ਰਜਿਸਟ੍ਰੇਸ਼ਨ ਲਈ ਵਿਸ਼ੇਸ਼ ਕੈਂਪ ਦਾ ਦੌਰਾ ਕੀਤਾ। ਮੰਤਰੀ ਨੇ ਗ਼ੈਰ–ਸੰਗਠਿਤ ਕਾਮਿਆਂ ਨੂੰ ਈ-ਸ਼੍ਰਮ ਕਾਰਡ ਵੰਡੇ ਅਤੇ ਮਜ਼ਦੂਰ ਯੂਨੀਅਨ ਦੇ ਨੇਤਾਵਾਂ, ਨਿਯੁਕਤੀਕਾਰਾਂ ਤੇ ਗ਼ੈਰ-ਸੰਗਠਿਤ ਕਾਮਿਆਂ ਨਾਲ ਗੱਲਬਾਤ ਕੀਤੀ।

ਈ-ਸ਼੍ਰਮ ਪੋਰਟਲ https://eshram.gov.in ਦਾ ਉਦਘਾਟਨ 26 ਅਗਸਤ, 2021 ਨੂੰ ਕੀਤਾ ਗਿਆ ਸੀ। ਪੋਰਟਲ ’ਤੇ ਹੁਣ ਤੱਕ 2.5 ਕਰੋੜ ਤੋਂ ਵੱਧ ਰਜਿਸਟ੍ਰੇਸ਼ਨ ਕੀਤੇ ਜਾ ਚੁੱਕੇ ਹਨ। ਇਹ ਪੋਰਟਲ ਪ੍ਰਵਾਸੀ ਕਾਮਿਆਂ, ਨਿਰਮਾਣ ਕਾਮਿਆਂ ਤੇ ਪਲੈਟਫਾਰਮ ਕਾਮਿਆਂ ਸਮੇਤ ਗ਼ੈਰ–ਸੰਗਠਿਤ ਕਾਮਿਆਂ ਦਾ ਪਹਿਲਾ ਰਾਸ਼ਟਰੀ ਡਾਟਾਬੇਸ ਹੈ।

- Advertisement -

ਸ਼੍ਰੀ ਯਾਦਵ ਨੇ ਖ਼ੁਸ਼ੀ ਪ੍ਰਗਟਾਉਂਦੇ ਹੋਏ, ਇਹ ਵੀ ਦੱਸਿਆ ਕਿ ਵੈੱਬਸਾਈਟ ਦੀ ਸ਼ੁਰੂਆਤ ਦੇ ਚੌਥੇ ਹਫ਼ਤੇ ’ਚ ਜਿੱਥੇ ਗ਼ੈਰ-ਸੰਗਠਿਤ ਕਾਮਿਆਂ ਦੀ ਤੇਜ਼ੀ ਨਾਲ ਹੋਈ ਰਜਿਸਟ੍ਰੇਸ਼ਨ 1.71 ਕਰੋੜ ਤੋਂ ਵੱਧ ਹੋ ਗਈ, ਉੱਥੇ ਹੀ ਇਸ (5ਵੇਂ) ਹਫ਼ਤੇ ’ਚ ਅੱਜ ਦੀ ਤਰੀਕ ਵਿੱਚ ਪੋਰਟਲ ਉੱਤੇ ਕੁੱਲ ਮਿਲਾ ਕੇ ਰਜਿਸਟਰਡ ਕਾਮਿਆਂ ਦੀ ਗਿਣਤੀ 2.51 ਕਰੋੜ ਤੋਂ ਵੱਧ ਹੋ ਗਈ ਹੈ।
ਆਰਥਿਕ ਸਰਵੇਖਣ 2019-20 ਅਨੁਸਾਰ ਲਗਭਗ 38 ਕਰੋੜ ਕਾਮੇ ਗ਼ੈਰ-ਸੰਗਠਿਤ ਖੇਤਰ ਤੇ ਰੋਜ਼ਗਾਰ ’ਚ ਲਗੇ ਹੋਏ ਹਨ।

Share this Article
Leave a comment