ਸ਼੍ਰੋਮਣੀ ਕਮੇਟੀ ਮੈਂਬਰ ਨੇ ਪੀ ਜੀ ‘ਚ ਰਹਿੰਦੇ ਬੱਚਿਆਂ ਨੂੰ ਘਰ ਘਰ ਲੰਗਰ ਪਹੁੰਚਾਇਆ

TeamGlobalPunjab
2 Min Read

ਮੋਹਾਲੀ, (ਅਵਤਾਰ ਸਿੰਘ) :ਕੋਰੋਨਾ ਵਾਇਰਸ ਨੂੰ ਰੋਕਣ ਲਈ ਕੀਤੇ ਗਏ ਲੌਕਡਾਉਨ ਅਧੀਨ ਚੱਲ ਰਹੇ ਕਰਫਿਊ ਦੌਰਾਨ ਵੱਖ ਵੱਖ ਵਰਗ ਦੇ ਲੋਕਾਂ ਨੂੰ ਬਹੁਤ ਮੁਸ਼ਕਲਾਂ ਆ ਰਹੀਆਂ ਹਨ। ਖਾਸ ਕਰ ਸ਼ਹਿਰਾਂ ਵਿਚ ਰਹਿ ਰਹੇ ਪੇਇੰਗ ਗੈਸਟ (ਪੀਜੀ) ਬੱਚਿਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣੇ ਕਰਨਾ ਪੈ ਰਿਹਾ ਹੈ। ਇਸ ਨੂੰ ਦੇਖਦਿਆਂ ਕਈ ਸਮਾਜ ਸੇਵੀ ਜਥੇਬੰਦੀਆਂ ਮਦਦ ਕਰ ਰਹੀਆਂ ਹਨ। ਪਰ ਮੋਹਾਲੀ ਵਿਚ ਇਨ੍ਹਾਂ ਲਈ ਲਗਾਏ ਲੰਗਰ ਦੀ ਸ਼ਲਾਘਾ ਕਰਨੀ ਬਣਦੀ ਹੈ।

ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਵਿਖੇ ਲੰਗਰ ਦੀ ਨਿਰੰਤਰ ਸੇਵਾ ਚੱਲ ਰਹੀ ਹੈ, ਜਿੱਥੇ ਸਰਕਾਰੀ ਮੁਲਾਜ਼ਮ ਅਤੇ ਹੋਰ ਜਰੂਰਤਮੰਦ ਵਿਅਕਤੀ ਖਾਸ ਕਰਕੇ ਇਸ ਸ਼ਹਿਰ ਵਿਚ ਜੋ ਬੱਚੇ ਪੀਜੀ ਵਿੱਚ ਰਹਿੰਦੇ ਹਨ, ਲੰਗਰ ਛਕ ਰਹੇ ਹਨ।

ਹਲਕਾ ਮੋਹਾਲੀ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਪਰਮਜੀਤ ਕੌਰ ਦੀ ਦੇਖ-ਰੇਖ ਹੇਠ ਲੰਗਰ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ 25 ਮਾਰਚ ਤੋਂ ਪੀ ਜੀ ਵਿਚ ਰਹਿੰਦੇ ਬੱਚਿਆਂ ਨੂੰ ਲੰਗਰ ਪਹੁੰਚਾਣਾ ਸ਼ੁਰੂ ਕੀਤਾ ਹੋਇਆ ਹੈ। ਉਨ੍ਹਾਂ ਅਨੁਸਾਰ ਲੰਗਰ ਲਿਜਾ ਰਹੀਆਂ 3 ਗੱਡੀਆਂ ਮੋਹਾਲੀ ਸ਼ਹਿਰ ਦੀਆਂ ਵੱਖ ਵੱਖ ਦਿਸ਼ਾਵਾਂ ਵਿੱਚ ਜਾਂਦੀਆਂ ਹਨ। ਸ਼੍ਰੀਮਤੀ ਲਾਂਡਰਾਂ ਨੇ ਦੱਸਿਆ ਕਿ ਗੱਡੀਆਂ ਵਿਚ ਸੇਵਾਦਾਰ ਵਲੋਂ ਪੀ ਜੀ ਵਿਚ ਰਹਿੰਦੇ ਕੁੜੀਆਂ ਮੁੰਡਿਆਂ ਨੂੰ ਲੰਗਰ ਵਰਤਾਇਆ ਜਾਂਦਾ ਹੈ। ਇਸ ਤੋਂ ਇਲਾਵਾ ਉਹ ਝੂਗੀਆਂ ਝੌਂਪੜੀਆਂ ਵਿਚ ਵੀ ਜ਼ਰੂਰਤਮੰਦ ਲੋਕਾਂ ਨੂੰ ਲੰਗਰ ਮੁਹਈਆ ਕਰਵਾ ਰਹੇ ਹਨ। ਇਹ ਲੰਗਰ ਮੋਹਾਲੀ ਦੇ ਫੇਜ਼ਾਂ, ਪਿੰਡ ਲਖਨੌਰ, ਸੋਹਾਣਾ ਅਤੇ ਲਾਂਡਰਾਂ ਦੇ ਪੀਜੀ ਵਿਚ ਰਹਿੰਦੇ ਬੱਚਿਆਂ ਨੂੰ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਉਹ ਹੁਣ ਤਕ 300 ਦੇ ਕਰੀਬ ਬੱਚਿਆਂ ਨੂੰ ਖਾਣਾ ਮੁਹਈਆ ਕਰਵਾ ਚੁੱਕੇ ਹਨ।

ਸ਼੍ਰੀਮਤੀ ਲਾਂਡਰਾਂ ਨੇ ਦੱਸਿਆ ਕਿ ਸੈਕਟਰ 74 ਵਿੱਚ ਲਖਨਊ ਦੀ ਰਹਿਣ ਵਾਲੀ ਇੱਕ ਲੜਕੀ ਦਾ ਫੋਨ ਆਇਆ ਕਿ ਕੱਲ੍ਹ ਤੋਂ ਉਸਨੇ ਕੁਝ ਨਹੀਂ ਖਾਇਆ ਤਾਂ ਤੁਰੰਤ ਐਸਜੀਪੀਸੀ ਦੇ ਸੇਵਾਦਾਰ ਉਸ ਨੂੰ ਲੰਗਰ ਪਹੁੰਚਾ ਕੇ ਆਏ। ਉਨ੍ਹਾਂ ਅਪੀਲ ਕੀਤੀ ਕਿ ਜੇਕਰ ਕਿਸੇ ਦੇ ਧਿਆਨ ਵਿੱਚ ਅਜਿਹੇ ਵਿਅਕਤੀ ਹੋਣ ਤਾਂ ਸਾਡੇ ਨਾਲ ਸੰਪਰਕ ਕੀਤਾ ਜਾਵੇ ਜੀ, ਗੁਰੂ ਨਾਨਕ ਦੇਵ ਜੀ ਦੀ ਧਰਤੀ ‘ਤੇ ਕੋਈ ਭੁੱਖੇ ਪੇਟ ਨਾ ਰਹੇ, ਇਹ ਯਕੀਨੀ ਬਣਾਈਏ। ਇਸ ਲਈ ਸ਼੍ਰੀਮਤੀ ਲਾਂਡਰਾਂ ਨਾਲ ਇਸ ਨੰਬਰ ‘ਤੇ 9855003638, 9814524625 ਸੰਪਰਕ ਕੀਤਾ ਜਾ ਸਕਦਾ ਹੈ।

- Advertisement -

Share this Article
Leave a comment