ਸ਼ਰੇਆਮ ਲਾਪਰਵਾਹੀ ਵਰਤ ਰਹੇ ਹਨ ਕੋਰੋਨਾ ਦੇ ਸ਼ੱਕੀ ਮਰੀਜ਼!

TeamGlobalPunjab
1 Min Read

ਖੰਨਾ : ਕੋਰੋਨਾ ਵਾਇਰਸ ਦਾ ਪ੍ਰਕੋਪ ਦੁਨੀਆ ਚ ਲਗਾਤਾਰ ਵਧਦਾ ਜਾ ਰਿਹਾ ਹੈ। ਪਰ ਫਿਰ ਵੀ ਇਸ ਦੇ ਸ਼ੌਂਕੀ ਮਰੀਜ਼ ਸਾਵਧਾਨੀ ਨਹੀਂ ਵਰਤ ਰਹੇ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਇਥੇ ਇਕ ਕੋਰੋਨਾ ਦਾ ਸ਼ੌਂਕੀ ਮਰੀਜ਼ ਹੱਥ ਤੇ ਮੋਹਰ ਲਗੀ ਹੋਣ ਦੇ ਬਾਵਜੂਦ ਵੀ ਇਥੇ ਦੇ ਪਿੰਡ ਜਰਗ ਚ ਦੇਖਿਆ ਗਿਆ ਹੈ। ਰਿਪੋਰਟ ਮੁਤਾਬਿਕ ਇਸ ਦਾ ਪਤਾ ਉਸ ਸਮੇ ਲਗਾ ਜਦੋ ਇਥੇ ਪੁਲਿਸ ਵਲੋਂ ਇਕ ਕਾਰ ਰੋਕੀ ਗਈ ਤਾ ਕਾਰ ਚ ਸਵਾਰ ਵਿਅਕਤੀਆਂ ਦੇ ਹੱਥ ਤੇ ਮੋਹਰ ਲਗੀ ਹੋਈ ਸੀ।


ਜਾਣਕਾਰੀ ਮੁਤਾਬਿਕ ਇਹ ਪਰਿਵਾਰ ਆਸਟ੍ਰੇਲੀਆ ਤੋਂ 21 ਤਾਰੀਖ ਨੂੰ ਆਇਆ ਸੀ । ਇਸ ਦੌਰਾਨ ਹਵਾਈ ਅੱਡੇ ਤੇ ਹੋਈ ਜਾਂਚ ਦੌਰਾਨ ਇਨ੍ਹਾਂ ਨੂੰ ਵੱਖ ਰਹਿਣ ਦੀ ਸਲਾਹ ਦਿਤੀ ਗਈ ਸੀ ਪਰ ਇਹ ਪਰਿਵਾਰ ਇਸ ਦੇ ਬਾਵਜੂਦ ਵੀ ਸ਼ਰੇਆਮ ਘੁੰਮ ਰਿਹਾ ਸੀ। ਦੱਸਣਯੋਗ ਹੈ ਕਿ ਐਤਵਾਰ ਸਵੇਰੇ ਇੱਕ ਹੋਰ ਨੌਜਵਾਨ ਦੀ ਰਿਪੋਰਟ ਦੇ ਚੰਡੀਗੜ੍ਹ ਵਿੱਚ ਪਾਜ਼ੇਟਿਵ ਆਉਣ ਤੋਂ ਬਾਅਦ ਪੰਜਾਬ ਅਤੇ ਚੰਡੀਗੜ੍ਹ ਵਿੱਚ ਕੋਰੋਨਾ-ਵਾਇਰਸ ਦੇ ਸਕਾਰਾਤਮਕ ਮਰੀਜ਼ਾਂ ਦੀ ਗਿਣਤੀ 21 ਹੋ ਗਈ ਹੈ।

Share this Article
Leave a comment