ਸ਼ਰਾਬ ਦੇ ਨਸ਼ੇ ‘ਚ ਕੀਤੀ ਉਲਟੀ ‘ਚੋਂ ਨਿਕਲਿਆ ਟਿਊਮਰ, ਵਿਅਕਤੀ ਨੇ ਸਰੀਰ ਦਾ ਅੰਗ ਸਮਝ ਵਾਪਸ ਨਿਗਲਿਆ

TeamGlobalPunjab
2 Min Read

ਸ਼ਰਾਬ ਦੇ ਨਸ਼ੇ ‘ਚ ਇੱਕ ਚੀਨੀ ਵਿਅਕਤੀ ਦੇ ਮੂੰਹ ਤੋਂ ਉਲਟੀ ਕਰਦੇ ਹੋਏ ਕੁੱਝ ਅਜਿਹਾ ਨਿਕਲ ਗਿਆ, ਜਿਸਨੂੰ ਉਸਨੇ ਇਹ ਸੋਚ ਕੇ ਵਾਪਸ ਨਿਗਲ ਲਿਆ ਕਿ ਉਹ ਉਸਦੇ ਸਰੀਰ ਦਾ ਹਿੱਸਾ ਸੀ। ਡਾਕਟਰਾਂ ਨੇ ਪਰੀਖਣ ਤੋਂ ਬਾਅਦ ਪੁਸ਼ਟੀ ਕੀਤੀ ਕਿ ਜਿਸ ਚੀਜ ਨੂੰ ਉਸਨੇ ਉਲਟੀ ਕਰ ਕੇ ਕੱਢਿਆ ਤੇ ਫਿਰ ਵਾਪਸ ਨਿਗਲ ਲਿਆ ਉਹ ਅਸਲ ‘ਚ ਇੱਕ ਟਿਊਮਰ ਸੀ। ਚੀਨ ਦੇ ਹੁਬੇਈ ਦਾ ਇੱਕ 63 ਸਾਲ ਦਾ ਵਿਅਕਤੀ ਕੁੱਝ ਸਮੇਂ ਤੋਂ ਆਪਣੇ ਗਲੇ ਵਿੱਚ ਤਕਲੀਫ ਮਹਿਸੂਸ ਕਰ ਰਿਹਾ ਸੀ ਖਾਸ ਕਰ ਭੋਜਨ ਨਿਗਲਦੇ ਸਮੇਂ ਹਾਲਾਂਕਿ ਉਹ ਪਰੇਸ਼ਾਨੀ ਨੂੰ ਨਜ਼ਰਅੰਦਾਜ ਕਰਦਾ ਰਿਹਾ।

ਪਰ ਜ਼ਿਆਦਾ ਪੀਣ ਤੋਂ ਬਾਅਦ ਜਦੋਂ ਉਸਨੂੰ ਉਲਟੀ ਆਈ ਤੇ ਉਸ ‘ਚ ਇੱਕ ਪਦਾਰਥ ਨਿਕਲਿਆ ਜਿਸਨੂੰ ਉਸਨੇ ਜਲਦੀ ਇੱਕ ਗਲਾਸ ਪਾਣੀ ਦੇ ਨਾਲ ਵਾਪਸ ਨਿਗਲ ਲਿਆ ਕਿਉਂਕਿ ਉਸਨੇ ਸੋਚਿਆ ਕਿ ਉਸਨੇ ਆਪਣੇ ਸਰੀਰ ਦੇ ਇੱਕ ਹਿੱਸੇ ਨੂੰ ਉਲਟੀ ਨਾਲ ਕੱਢ ਦਿੱਤਾ ਹੈ ।

ਘਟਨਾ ਤੋਂ ਬਾਅਦ ਜਦੋਂ ਉਹ ਡਾਕਟਰ ਤੋਂ ਜਾਂਚ ਕਰਵਾਉਣ ਵੁਹਾਨ ਦੇ ਇੱਕ ਹਸਪਤਾਲ ‘ਚ ਗਿਆ ਜਿੱਥੇ ਡਾਕਟਰਾਂ ਨੇ ਇੱਕ ਐਂਡੋਸਕੋਪਿਕ ਟੈਸਟ ਕੀਤਾ। ਜਾਂਚ ਤੋਂ ਬਾਅਦ ਪਤਾ ਚੱਲਿਆ ਕਿ ਉਹ ਮੀਟਬਾਲ ਇੱਕ ਟਿਊਮਰ ਹੈ ਜੋ ਵਿਅਕਤੀ ਦੀ ਅੰਨਪ੍ਰਣਾਲੀ ‘ਚ ਵੱਧ ਰਿਹਾ ਸੀ ।

ਜਦੋਂ ਡਾਕਟਰਾਂ ਨੇ ਹੋਰ ਟੈਸਟ ਕੀਤੇ ਤਾਂ ਉਨ੍ਹਾਂ ਨੂੰ ਪਤਾ ਚੱਲਿਆ ਕਿ ਟਿਊਮਰ ਵਿਅਕਤੀ ਦੇ ਗਲੇ ਤੱਕ ਵੱਧ ਗਿਆ ਸੀ। ਜੇਕਰ ਸਮਾਂ ਰਹਿੰਦੇ ਇਸਦਾ ਇਲਾਜ ਨਾ ਕੀਤਾ ਜਾਂਦਾ ਤਾਂ ਇਹ ਸਾਹ ਨਲੀ ਨੂੰ ਨੁਕਸਾਨ ਕਰ ਸਕਦਾ ਸੀ ਅਤੇ ਦਮ ਘੁਟਣ ਦਾ ਕਾਰਨ ਬਣ ਸਕਦਾ ਸੀ।

ਸਰਜਰੀ ਤੋਂ ਬਾਅਦ ਡਾਕਟਰਾਂ ਨੇ 15 ਸੈਂਟੀਮੀਟਰ ਲੰਬੇ ਅਤੇ 4 ਸੈਂਟੀਮੀਟਰ ਮੋਟੇ ਟਿਊਮਰ ਨੂੰ ਕੱਢਿਆ, ਜਿਸਨੂੰ ਉਨ੍ਹਾਂ ਨੇ ਫਾਇਬਰੋਮ ਦੇ ਰੂਪ ਵਿੱਚ ਪਹਿਚਾਣਿਆ ਗਿਆ।

- Advertisement -

Share this Article
Leave a comment