ਸ਼ਰਧਾਲੂਆਂ ਨੂੰ ਲੈਣ ਲਈ ਗਏ ਬਸ ਡਰਾਈਵਰ ਦੀ ਹੋਈ ਮੌਤ! ਮਾਨ ਨੇ ਕੀਤੀ ਵਿਸੇਸ਼ ਮੰਗ

TeamGlobalPunjab
2 Min Read

ਸੰਗਰੂਰ: ਕੋਰੋਨਾ ਵਾਇਰਸ ਕਾਰਨ ਪੂਰੇ ਦੇਸ਼ ਵਿੱਚ ਲੌਕ ਡਾਉਨ ਕੀਤਾ ਗਿਆ ਹੈ ਅਤੇ ਆਵਾਜਾਈ ਬਿਲਕੁਲ ਬੰਦ ਹੈ। ਇਸ ਕਾਰਨ ਕੁਝ ਲੋਕ ਆਪਣੇ ਘਰਾਂ ਤੋਂ ਦੂਰ ਫਸ ਗਏ ਹਨ । ਬੀਤੇ ਦਿਨੀਂ ਵੱਡੀ ਗਿਣਤੀ ਵਿੱਚ ਸਿੱਖ ਸ਼ਰਧਾਲੂ ਨਾਂਦੇੜ ਸਾਹਿਬ ਵਿਖੇ ਵੀ ਫਸ ਗਏ ਸਨ । ਇਨ੍ਹਾਂ ਸ਼ਰਧਾਲੂਆਂ ਨੂੰ ਵਾਪਸ ਲਿਆਉਣ ਦਾ ਕੰਮ ਜੰਗੀ ਪੱਧਰ ਤੇ ਚਲ ਰਿਹਾ ਹੈ । ਕੁਝ ਦਿਨ ਪਹਿਲਾ ਇਨ੍ਹਾਂ ਸ਼ਰਧਾਲੂਆਂ ਨੂੰ ਵਾਪਸ ਲਿਆਉਣ ਲਈ ਗਏ ਬਸ ਡਰਾਈਵਰ ਦੀ ਮੌਤ ਹੋ ਗਈ ਸੀ । ਇਸ ਡਰਾਈਵਰ ਲਈ ਹੁਣ ‘ਆਪ’ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਸਰਕਾਰ ਤੋਂ ਵਿਸੇਸ਼ ਮੰਗ ਕੀਤੀ ਹੈ ।

https://www.facebook.com/BhagwantMann1/videos/183612702689306

ਮਾਨ ਨੇ ਸੋਸ਼ਲ ਮੀਡੀਆ ਰਾਹੀਂ ਕਿਹਾ ਕਿ “ਪਿਛਲੇ ਦਿਨੀਂ ਤਖ਼ਤ ਸ਼੍ਰੀ ਹਜ਼ੂਰ ਸਾਹਿਬ ਤੋਂ ਸੰਗਤ ਨੂੰ ਲੈਣ ਗਏ PRTC ਬੱਸ ਦੇ ਡਰਾਈਵਰ ਮਨਜੀਤ ਸਿੰਘ ਦੀ ਇੰਦੌਰ ਦੇ ਨੇੜੇ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ ਸੀ। ਮੈਂ ਪੰਜਾਬ ਸਰਕਾਰ ਤੋਂ ਮੰਗ ਕਰਦਾ ਹਾਂ ਕਿ ਸਰਕਾਰ ਸਵਰਗੀ ਮਨਜੀਤ ਸਿੰਘ ਨੂੰ “ਪਹਿਲੀ ਕਤਾਰ ਦੇ ਯੋਧਿਆਂ” ਦੀ ਸੂਚੀ ਵਿੱਚ ਸ਼ਾਮਲ ਕਰਕੇ ਪਰਿਵਾਰ ਨੂੰ 50 ਲੱਖ ਰੁਪਏ ਦੀ ਆਰਥਿਕ ਸਹਾਇਤਾ ਦੇਵੇ।”

ਦਸ ਦੇਈਏ ਕਿ ਬੀਤੇ ਦਿਨੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਐਲਾਨ ਕੀਤਾ ਸੀ ਕਿ ਜੇਕਰ ਕੋਈ ਵੀ ਵਿਅਕਤੀ ਕੋਰੋਨਾ ਵਿਰੁੱਧ ਵਿੱਢੀ ਗਈ ਜੰਗ ਵਿੱਚ ਡਿਊਟੀ ਦੌਰਾਨ ਦਮ ਤੋੜ ਦਿੰਦਾ ਹੈ ਤਾਂ ਉਸ ਦੇ ਪਰਿਵਾਰ ਨੂੰ 50 ਲਖ ਰੁਪਏ ਮੁਆਵਜ਼ਾ ਦਿੱਤਾ ਜਾਵੇਗਾ। ਪਰ ਅਜ ਅਮਨ ਅਰੋੜਾ ਵਲੋਂ ਦਿੱਤੀ ਜਾਣਕਾਰੀ ਮੁਤਾਬਕ ਮਨਜੀਤ ਸਿੰਘ ਦੇ ਪਰਿਵਾਰ ਨੂੰ ਮਾਤਰ 10 ਲਖ ਰੁਪਏ ਦਿੱਤੇ ਗਏ ਹਨ ।

- Advertisement -

Share this Article
Leave a comment